29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਰਾਮ ਮੰਦਰ ’ਚ ਸ੍ਰੀ ਗੰਗਦੇਵ ਦੀ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ

ਅਜੀਤ ਡੈਸਕ 26-06-2026
ਅਹਿਮਦਗੜ੍ਹ, 25 ਜੂਨ (ਰਣਧੀਰ ਸਿੰਘ ਮਹੋਲੀ) - ਸ੍ਰੀ ਰਾਮ ਮੰਦਰ ਅਹਿਮਦਗੜ੍ਹ ਵਿਚ ਗੰਗਦੇਵ ਮਹਾਰਾਜ ਦੀ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ ਗਈ । ਪ੍ਰਬੰਧਕ ਨਵਦੀਪ ਸ਼ਰਮਾ, ਕੌਂਸਲਰ ਦੀਪਕ ਸ਼ਰਮਾ, ਸਾਬਕਾ ਕੌਂਸਲਰ ਭੋਜ ਰਾਜ ਸ਼ਰਮਾ ਅਤੇ ਹੋਰਨਾਂ ਮੈਂਬਰਾਂ ਦੇ ਸਹਿਯੋਗ ਨਾਲ ਸ੍ਰੀ ਰਾਮ ਮੰਦਰ ਵਿਚ ਹੋਏ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਤਾਂ, ਮਹਾਂਪੁਰਸ਼ਾਂ ਤੋ ਇਲਾਵਾ ਸ਼ਰਧਾਲੁਆਂ ਨੇ ਹਾਜ਼ਰੀ ਲਗਾਈ। ਸਮਾਗਮ ’ਚ ਪੁੱਜੇ ਸਵਾਮੀ ਪੁਰਸ਼ੋਤਮ ਦੇਵ ਸ਼ਾਸਤਰੀ ਹਿੱਸੋਵਾਲ, ਸਵਾਮੀ ਪੂਰਨ ਚੇਤੰਨਿਆ ਭੈਣੀ ਬੜਿੰਗਾ, ਸਵਾਮੀ ਬ੍ਰਹਮੇਸ਼ਵਰਾ ਨੰਦ ਬ੍ਰਹਮਪੁਰ , ਸਵਾਮੀ ਗੋਵਿੰਦਾਨੰਦ ਛਾਪਰ, ਸਵਾਮੀ ਆਤਮਾਨੰਦ ਝਮਟ, ਸਵਾਮੀ ਸ਼ੰਭੁ ਚੇਤੰਨਿਆ ਮਾਲੇਰਕੋਟਲਾ, ਸਵਾਮੀ ਸੁਬੋਧ ਆਨੰਦ ਸਮੇਤ ਹੋਰਨਾਂ ਸੰਤਜਨਾ ਨੇ ਸ਼ਰਧਾਲੂਆਂ ਨੂੰ ਸ੍ਰੀ ਗੰਗਦੇਵ ਦੇ ਆਦਰਸ਼ਾਂ ਅਤੇ ਦਰਸਾਏ ਗਏ ਮਾਰਗ ‘ਤੇ ਚੱਲਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਰਾਮ ਸਵਰੂਪ ਸੂਦ, ਰਵੀ ਗੋਇਲ, ਵਿਨੇ ਸ਼ਰਮਾ, ਦੀਪਕ ਬਾਂਸਲ, ਪ੍ਰਸ਼ਾਂਤ ਸ਼ਰਮਾ, ਭੋਜਰਾਜ ਸ਼ਰਮਾ, ਕੌਂਸਲਰ ਅਮਨ ਅਫਰੀਦੀ, ਕੌਂਸਲਰ ਕਮਿੱਕਰ ਰਾਮ, ਚੰਦਨ ਬਾਬਾ, ਰਤਨ ਕੁਮਾਰ ਮਿੰਟਾਂ, ਅਸ਼ੀਸ਼ ਗਰਗ, ਸੰਜੀਵ ਬੱਬੂ, ਗੋਪਾਲ ਕ੍ਰਿਸ਼ਨ ਦਰਪਨ, ਦੀਪਕ ਬਾਂਸਲ ਦੀਪੂ, ਵਿਸ਼ਾਲ ਥਾਪਰ, ਗਾਇਤਰੀ ਸ਼ਰਮਾ, ਮਾਧੁਰੀ ਸ਼ਰਮਾ, ਸਰਸਵਤੀ ਸ਼ਰਮਾ, ਉਮਾ ਸ਼ਰਮਾ, ਅਸ਼ੋਕ ਕੁਮਾਰ, ਅਨਿਲ ਮਿਸ਼ਰਾ, ਵਿਵੇਕ ਮਿਸ਼ਰਾ,ਪੰਕਜ ਮਿਸ਼ਰਾ, ਹਾਰਦਿਕ ਸ਼ਰਮਾ, ਕਪਿਸ਼ ਸ਼ਰਮਾ, ਦਰਸ਼ਨ,ਅਮਰ, ਸਿੰਟੂ ਚਾਟਲੀ, ਮਾਨਵ ਚਾਟਲੀ, ਰੋਹਿਤ ਗਰਗ, ਨੇਮ ਚੰਦ ਜੈਨ, ਲਵੀ ਸਿੰਗਲਾ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਦੀ ਮਾਲੇਰਕੋਟਲਾ ਆਮਦ ’ਤੇ ਪੁਲਿਸ ਨੇ ਪੱਤਰਕਾਰਾਂ ਨੂੰ ਸਮਾਗਮ ’ਚ ਜਾਣ ਤੋਂ ਰੋਕਿਆ ਅਗਲੀ ਖ਼ਬਰ ਕਾਂਗਰਸ ਦੇ ਨਵੇਂ ਚੁਣੇ ਅਹੁਦੇਦਾਰਾਂ ਦਾ ਰੂਬਲ ਨਾਰੀਕੇ ਵਲੋਂ ਸ਼ਾਨਦਾਰ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।