04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਤੀਜੀ ਵਾਰ ਲਗਾਤਾਰ ਬਣੇ ਕੌਂਸਲਰਾਂ ਉਭੀ, ਸੂਦ ਅਤੇ ਈਸਾ ਦਾ ਵਿਸ਼ੇਸ਼ ਸਨਮਾਨ <br/>

ਅਜੀਤ ਡੈਸਕ 16-06-2026
ਅਹਿਮਦਗੜ੍ਹ, 15 ਜੂਨ (ਸੁਖਜੀਤ ਸਿੰਘ ਖੇੜਾ) - ਸਥਾਨਕ ਸ਼ਹਿਰ ਦੇ ਵਾਰਡ ਨੰਬਰ 7 ਦੇ ਨਿਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਕੌਂਸਲਰਾਂ ਦਾ ਤਿੰਨ ਤਿੰਨ ਵਾਰ ਲਗਾਤਾਰ ਕੌਂਸਲਰ ਬਣਨ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਸਨਮਾਨ ਸਮਾਰੋਹ ਦੌਰਾਨ ਵਾਰਡ ਨੰਬਰ 4 ਤੋਂ ਕੌਂਸਲਰ ਬਣੇ ਚੇਅਰਮੈਨ ਕਮਲਜੀਤ ਸਿੰਘ ਉੱਭੀ, ਵਾਰਡ ਨੰਬਰ 7 ਤੋਂ ਈਸਾ ਮੁਹੰਮਦ, ਵਾਰਡ ਨੰਬਰ 6 ਤੋਂ ਸੰਜੀਵ ਕੁਮਾਰ ਸੂਦ ਤੋਂ ਇਲਾਵਾ ਪਾਰਟੀ ਦੇ ਵਾਰਡ ਨੰਬਰ 10 ਦੇ ਉਮੀਦਵਾਰ ਰਹੇ ਯਾਸੀਨ ਲਾਢੂ ਨੂੰ ਆਪੋ ਆਪਣੇ ਵਾਰਡਾਂ ਵਿੱਚ ਵਧੀਆ ਕੰਮ ਕਰਨ 'ਤੇ ਵਾਰਡ ਵਾਸੀਆਂ ਵੱਲੋਂ ਇਹ ਖ਼ਾਸ ਸਨਮਾਨ ਦਿੱਤਾ ਗਿਆ | ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਤਿੰਨੋ ਹੀ ਕੌਂਸਲਰ ਆਪੋ ਆਪਣੇ ਵਾਰਡਾਂ ਵਿੱਚ ਹਰੇਕ ਦੇ ਦੁੱਖ ਸੁੱਖ ਵਿੱਚ ਸਰੀਕ ਹੁੰਦੇ ਰਹੇ ਹਨ ਅਤੇ ਵਾਰਡ ਦਾ ਹਰ ਪੱਖੋਂ ਵਿਕਾਸ ਕੀਤਾ ਗਿਆ ਹੈ, ਇਸ ਕਰ ਕੇ ਹੀ ਵਾਰਡ ਵਾਸੀਆਂ ਵੱਲੋਂ ਇਨ੍ਹਾਂ ਤਿੰਨਾਂ ਨੂੰ ਤੀਜੀ ਵਾਰ ਜਿਤਾ ਕੇ ਕੌਂਸਲਰ ਬਣਾਇਆ ਗਿਆ ਹੈ | ਇਸ ਮੌਕੇ ਕੁਲਦੀਪ ਸਿੰਘ ਗਰਚਾ, ਕੁਲਦੀਪ ਸਿੰਘ ਬਿਲਾਸਪੁਰੀਆ, ਦਲਜੀਤ ਸਿੰਘ ਬਿਲਾਸਪੁਰੀਆ, ਸੋਨੰੂ ਵਰਮਾ, ਡਾਕਟਰ ਰੁਪਿੰਦਰ ਸਿੰਘ ਬ੍ਰਹਮਪੁਰ, ਰਾਜੂ ਤੱਗੜ, ਰਿਕੀ ਸੂਦ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਵੱਡਾ ਘੱਲੂਘਾਰਾ ਕਲੱਬ ਰੋਹੀੜਾ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ <br/> ਅਗਲੀ ਖ਼ਬਰ ਹਿੰਦੂ ਭਾਈਚਾਰੇ ਨੂੰ ਅੱਗੇ ਲਿਜਾਉਣ ਲਈ 'ਆਪ' ਸਰਕਾਰ ਹਮੇਸ਼ਾ ਯਤਨਸ਼ੀਲ- ਅਹੂਜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।