04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਹਿੰਦੂ ਭਾਈਚਾਰੇ ਨੂੰ ਅੱਗੇ ਲਿਜਾਉਣ ਲਈ 'ਆਪ' ਸਰਕਾਰ ਹਮੇਸ਼ਾ ਯਤਨਸ਼ੀਲ- ਅਹੂਜਾ <br/>

ਅਜੀਤ ਡੈਸਕ 16-06-2026
ਮਲੇਰਕੋਟਲਾ, 15 ਜੂਨ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) - 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਿੰਦੂ ਧਰਮ ਨੂੰ ਅੱਗੇ ਲਿਜਾਉਣ ਲਈ ਹਰ ਕਦਮ ਚੁੱਕਿਆ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਅਰੋੜਾ ਖੱਤਰੀ ਵੈੱਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਕਮਲ ਅਹੂਜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਵੱਲੋਂ ਪਟਿਆਲੇ ਦੇ ਮਾਤਾ ਕਾਲੀ ਮੰਦਰ ਨੂੰ ਬਹੁਤ ਹੀ ਸੁੰਦਰ ਰੂਪ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਆਉਂਦੇ ਨਵੰਬਰ ਤੱਕ ਮਾਤਾ ਕਾਲੀ ਮੰਦਰ ਪਟਿਆਲੇ ਨੂੰ ਅਦਭੁਤ ਅਤੇ ਬਹੁਤ ਹੀ ਸੁੰਦਰ ਤਰੀਕੇ ਨਾਲ ਉਸਾਰਿਆ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵੱਲੋਂ ਹਿੰਦੂ ਭਾਈਚਾਰੇ ਲਈ ਦਰਸ਼ਨਾਂ ਲਈ ਧਾਰਮਿਕ ਬੱਸ ਯਾਤਰਾ ਅਗਲੇ 2-3 ਹਫ਼ਤਿਆਂ 'ਚ ਵਿ੍ੰਦਾਵਨ, ਹਰਿਦੁਆਰ ਅਤੇ ਖਾਟੂ ਸ਼ਿਆਮ ਤੱਕ ਬੱਸ ਚਲਾਈ ਜਾਵੇਗੀ |

ਪਿਛਲੀ ਖ਼ਬਰ ਤੀਜੀ ਵਾਰ ਲਗਾਤਾਰ ਬਣੇ ਕੌਂਸਲਰਾਂ ਉਭੀ, ਸੂਦ ਅਤੇ ਈਸਾ ਦਾ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਓ.ਐਸ.ਡੀ. ਦੀ ਮੌਜੂਦਗੀ 'ਚ ਸਰਪੰਚ ਰਵਿੰਦਰ ਕੁਮਾਰ ਰਿੰਕਾ ਸਾਥੀਆਂ ਸਮੇਤ 'ਆਪ' 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।