14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਨਗਰ ਨਿਗਮ ਨੇ ਭਲਾਈ ਯੋਜਨਾਵਾਂ ਸੰਬੰਧੀ ਜਾਗਰੂਕ ਕਰਨ ਲਈ ਲੋਕ ਕਲਿਆਣ ਮੇਲਾ ਲਗਾਇਆ <br/>

ਅਜੀਤ ਡੈਸਕ 04-06-2026
ਬਰਨਾਲਾ, 3 ਜੂਨ (ਗੁਰਪ੍ਰੀਤ ਸਿੰਘ ਲਾਡੀ)-ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਪੰਜਾਬ ਅਤੇ ਕਮਿਸ਼ਨਰ ਨਗਰ ਨਿਗਮ ਬਰਨਾਲਾ ਦੇ ਦਿਸ਼ਾ ਨਿਰਦੇਸ਼ ਹੇਠ ਨਗਰ ਨਿਗਮ 'ਚ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਦੇਣ ਅਤੇ ਜਾਗਰੂਕ ਕਰਨ ਲਈ ਲੋਕ ਕਲਿਆਣ ਮੇਲਾ ਲਗਾਇਆ ਗਿਆ | ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੇਲੇ 'ਚ ਪੀ.ਐਮ. ਸਵੈਨਿਧੀ ਅਤੇ ਸਵੈਨਿਧੀ ਤੋਂ ਸਮਰਿੱਧੀ ਸਕੀਮ ਤਹਿਤ ਰੇਹੜੀ-ਫੜੀ ਵਿਕ੍ਰੇਤਾਵਾਂ ਨੂੰ ਸਰਕਾਰ ਦੀਆਂ ਅੱਠ ਯੋਜਨਾਵਾਂ ਦਾ ਲਾਭ ਦੇਣ ਬਾਰੇ ਜਾਣਕਾਰੀ ਦਿੱਤੀ ਗਈ | ਸਕੀਮ ਨਾਲ ਸੰਬੰਧਿਤ ਸਿਟੀ ਮਿਸ਼ਨ ਮੈਨੇਜਰ ਸ਼ੁਭਮ ਬਾਂਸਲ ਨੇ ਦੱਸਿਆ ਕਿ ਸਰਕਾਰ ਵਲੋਂ ਚਲਾਈ ਗਈ ਪੀ.ਐਮ. ਸਵੈਨਿਧੀ  ਯੋਜਨਾ ਨੂੰ ਸ਼ੁਰੂ ਹੋਏ 6 ਸਾਲ ਹੋ ਚੁੱਕੇ ਹਨ | ਜਿਸ ਵਿਚ ਰੇਹੜੀ ਫੜੀ ਵਿਕਰੇਤਾ ਨੂੰ ਪਹਿਲਾ ਲੋਨ 15,000 ਇੱਕ ਸਾਲ ਲਈ, ਦੂਜਾ ਲੋਨ 25,000 ਡੇਢ ਸਾਲ ਲਈ ਅਤੇ ਤੀਜਾ ਲੋਨ 50,000 ਤੱਕ ਤਿੰਨ ਸਾਲ ਲਈ ਦੀ ਸੁਵਿਧਾ ਬੈਂਕਾਂ ਦੇ ਸਹਿਯੋਗ ਨਾਲ ਪ੍ਰਦਾਨ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਲਾਭਪਾਤਰੀ ਪੀ.ਐਮ. ਸਵੈਨਿਧੀ ਯੋਜਨਾ ਦਾ ਲਾਭ ਲੈਣ ਤੋਂ ਬਾਅਦ ਆਪਣੇ ਅਤੇ ਆਪਣੇ ਪਰਿਵਾਰ ਲਈ ਸਵੈਨਿਧੀ ਤੋਂ ਸਮਰਿੱਧੀ ਯੋਜਨਾ ਤਹਿਤ ਸਰਕਾਰ ਦੀਆ ਅੱਠ ਸਕੀਮਾਂ ਦਾ ਲਾਭ ਲੈ ਸਕਦਾ ਹੈ, ਜਿਸ ਵਿਚ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਜੀਵਨ ਜੋਤੀ ਬੀਮਾ ਯੋਜਨਾ, ਜਨ ਧਨ ਯੋਜਨਾ, ਬੀ.ਓ.ਸੀ. ਡਬਲਿਊ ਅਤੇ ਸ਼੍ਰਮ-ਯੋਗੀ ਮਾਨਧਨ ਯੋਜਨਾ, ਵਨ ਨੇਸ਼ਨ ਵਨ ਰਾਸ਼ਨ ਕਾਰਡ ਯੋਜਨਾ, ਜਨਨੀ ਸੁਰੱਖਿਆ ਯੋਜਨਾ, ਮਾਤਰ ਵੰਦਨ ਯੋਜਨਾ ਆਦਿ ਸ਼ਾਮਿਲ ਹਨ | ਇਸ ਮੌਕੇ ਨੋਡਲ ਅਫ਼ਸਰ ਮੋਹਿਤ ਅਤੇ ਮਿਸ ਨਵਨੀਤ ਹਨੀ, ਗੋਬਿੰਦਪਾਲ, ਗੁਰਮੀਤ ਸਿੰਘ, ਰਜਨੀ ਤੋਂ ਇਲਾਵਾ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਮੰਡੀ ਬੋਰਡ ਵਰਕਰਜ਼ ਯੂਨੀਅਨ ਦੀ ਮੀਟਿੰਗ ਹੋਈ ਅਗਲੀ ਖ਼ਬਰ ਆਰੀਆਭੱਟਾ ਕਾਲਜ ਵਿਖੇ ਮਨਦੀਪ ਕੌਰ ਟਾਂਗਰਾ ਦਾ ਪ੍ਰੇਰਣਾ ਦਾਇਕ ਲੈਕਚਰ 6 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।