14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਅਲਟਰਾ ਸਾਊਾਡ ਅਤੇ ਐਕਸਰੇ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਹੋ ਰਿਹਾ ਵਾਧਾ - ਐਸ.ਐਮ.ਓ.

ਰੇਡੀਉਗ੍ਰਾਫਰ ਅਮਨਦੀਪ ਸਿੰਘ ਅਤੇ ਡਾ. ਰਾਜੀਵ ਚੈਂਬਰ ਪਾਸੋਂ ਐਕਸਰੇ ਅਤੇ ਅਲਟਰਾ ਸਾਊਾਡ ਸਕੈਨ ਟੈੱਸਟਾਂ ਦੀ ਜਾਣਕਾਰੀ ਹਾਸਿਲ ਕਰਦੇ ਹੋਏ ਐਸ. ਐਮ. ਓ. ਡਾਕਟਰ ਸੰਜੀਵ ਅਰੋੜਾ | ਤਸਵੀਰ: ਸੰਜੇ ਲਹਿਰੀ <br/> 04-06-2026
ਧੂਰੀ, 3 ਜੂਨ (ਸੰਜੇ ਲਹਿਰੀ) - ਸਿਵਲ ਹਸਪਤਾਲ ਧੂਰੀ ਦੇ ਐਸ.ਐਮ.ਓ. ਡਾਕਟਰ ਸੰਜੀਵ ਅਰੋੜਾ ਨੇ ਅੱਜ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਧੂਰੀ ਵਿਖੇ ਲਗਭਗ 21 ਕਰੋੜ ਰੁਪਏ ਦੀ ਲਾਗਤ ਨਾਲ ਬਣਵਾਏ ਗਏ ਨਵੇਂ ਸਿਵਲ ਹਸਪਤਾਲ 'ਚ ਜਿੱਥੇ ਹਰ ਦਿਨ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਉੱਥੇ ਹੀ ਬਾਜ਼ਾਰਾਂ 'ਚੋਂ ਪ੍ਰਾਈਵੇਟ ਤੌਰ 'ਤੇ ਮਹਿੰਗੇ ਐਕਸਰੇ ਅਤੇ ਅਲਟਰਾ ਸਾਊਾਡ ਕਰਵਾਉਣ ਵਾਲੀਆਂ ਗਰਭਵਤੀ ਅÏਰਤਾਂ ਅਤੇ ਆਮ ਮਰੀਜ਼ਾਂ ਨੂੰ ਹਰ ਮਹੀਨੇ ਹਜ਼ਾਰਾਂ ਰੁਪਏ ਦਾ ਫ਼ਾਇਦਾ ਹੋ ਰਿਹਾ ਹੈ ਕਿਉਂਕਿ ਸਿਵਲ ਹਸਪਤਾਲ ਵਿੱਚ ਗਰਭਵਤੀ ਅÏਰਤਾਂ ਦੇ ਅਲਟਰਾਸਾਊਾਡ ਅਤੇ ਐਕਸਰੇ ਮੁਫ਼ਤ ਹਨ ਅਤੇ ਆਮ ਮਰੀਜ਼ਾਂ ਦੇ ਟੈੱਸਟ ਵੀ ਬਹੁਤ ਘੱਟ ਰੇਟਾਂ 'ਤੇ ਕੀਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਦੀ ਪੁਰਾਣੀ ਬਿਲਡਿੰਗ 'ਚ ਐਕਸਰੇ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਭਗ 800 ਤੋਂ ਹਜ਼ਾਰ ਮਰੀਜ਼ ਪ੍ਰਤੀ ਮਹੀਨਾ ਸੀ, ਜਦੋਂ ਕਿ ਨਵੇਂ ਬਣੇ ਹਸਪਤਾਲ ਵਿੱਚ ਨਵੀਆਂ ਆਈਆਂ ਐਕਸਰੇ ਅਤੇ ਅਲਟਰਾ ਸਾਊਾਡ ਮਸ਼ੀਨਾਂ ਆਉਣ ਕਾਰਨ ਐਕਸਰੇ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ 2500 ਮਰੀਜ਼ ਪ੍ਰਤੀ ਮਹੀਨਾ ਦੇ ਲਗਭਗ ਪਹੁੰਚ ਗਈ ਹੈ | ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਇਕ ਦਿਨ ਵਿੱਚ ਸਿਵਲ ਹਸਪਤਾਲ ਵਿਖੇ 206 ਵਿਅਕਤੀਆਂ ਦੇ ਐਕਸਰੇ ਕਰਨ ਵਾਲੇ ਰੇਡੀਓਗਰਾਫਰ ਦੀ ਪਿੱਠ ਥਾਪੜ ਕੇ ਲੋੜਵੰਦਾਂ ਦੇ ਵੱਧ ਤੋਂ ਵੱਧ ਐਕਸਰੇ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ ਹੈ ਅਤੇ ਇਸੇ ਲੜੀ ਵਿੱਚ ਸਿਵਲ ਹਸਪਤਾਲ ਵਿੱਚ ਕੀਤੇ ਜਾ ਰਹੇ ਅਲਟਰਾ ਸਾਊਾਡ ਦੀਆਂ ਨਵੀਆਂ ਮਸ਼ੀਨਾਂ ਹੋਣ ਕਰ ਕੇ ਅਲਟਰਾਸਾਊਾਡ ਦੇ ਟੈੱਸਟ ਵੀ ਵੱਡੀ ਮਾਤਰਾ ਵਿੱਚ ਹੋਣ ਲੱਗ ਪਏ ਹਨ | ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਨਵੀਆਂ ਈ.ਸੀ.ਜੀ ਮਸ਼ੀਨਾਂ ਵੀ ਉਪਲਬਧ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਈ.ਸੀ.ਜੀ ਕਰਵਾਉਣ ਦੀ ਸੁਵਿਧਾ ਹੁਣ ਸ਼ੁਰੂ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਿਵਲ ਅਤੇ ਸਿਵਲ ਸਰਜਨ ਡਾ. ਅਮਰਜੀਤ ਕੌਰ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਤਹਿਤ ਹਸਪਤਾਲ ਵਿੱਚੋਂ ਮਰੀਜ਼ਾਂ ਨੂੰ ਹਰ ਪ੍ਰਕਾਰ ਦੀ ਦਵਾਈ ਮੁਫ਼ਤ ਦਿੱਤੀ ਜਾਂਦੀ ਹੈ | ਇਸ ਮੌਕੇ ਐਸ.ਐਮ.ਓ. ਸੰਜੀਵ ਅਰੋੜਾ ਨੇ ਪੈ ਰਹੀ ਅੱਤ ਦੀ ਗਰਮੀ ਦੇ ਚੱਲਦਿਆਂ ਆਮ ਲੋਕਾਂ ਨੂੰ ਵੱਧ ਤੋਂ ਵੱਧ ਪਾਣੀ ਪੀਣ ਅਤੇ ਡਾਇਰੀਆ ਆਦਿ ਹੋਣ ਦੇ ਲੱਛਣ ਦਿਖਾਈ ਦੇਣ 'ਤੇ ਓ.ਆਰ.ਐਸ. ਦਾ ਘੋਲ ਲੈਣ ਦੀ ਅਪੀਲ ਕੀਤੀ | ਇਸ ਮੌਕੇ ਡਾ ਰਾਜੀਵ ਚੈਂਬਰ, ਨਰਸਿੰਗ ਸਿਸਟਰ ਅਮਨਦੀਪ ਕੌਰ, ਫੇਸਿਲਟੀ ਮੈਨੇਜਰ ਹਰਮਨਦੀਪ ਕੋਰ, ਅਮਨਦੀਪ ਸਿੰਘ ਰੇਡੀਓਗਰਾਫਰ, ਵਿਕਾਸ ਕੁਮਾਰ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਕਾਂਗਰਸ ਦਾ ਜੇਤੂ ਰੱਥ 2027 ਦੀ ਚੋਣਾਂ ਤੱਕ ਇਸੇ ਰਫ਼ਤਾਰ ਨਾਲ ਦੌੜੇਗਾ - ਢੀਂਗਰਾ, ਬੋਦੀ <br/> ਅਗਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਪੰਦ੍ਹਰਵਾੜਾ ਮੁਹਿੰਮ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।