18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਪ੍ਰਧਾਨਗੀ ਲਈ ਤਿੰਨ ਉਮੀਦਵਾਰ ਚੋਣ ਮੈਦਾਨ 'ਚ <br/>

ਅਜੀਤ ਡੈਸਕ 31-05-2026
ਸੰਗਰੂਰ, 30 ਮਈ (ਧੀਰਜ ਪਸ਼ੌਰੀਆ) - ਅਨਾਜ ਮੰਡੀ ਮਜ਼ਦੂਰ ਯੂਨੀਅਨ ਸੰਗਰੂਰ ਦੀ ਪ੍ਰਧਾਨਗੀ ਲਈ ਚੋਣ 01 ਜੂਨ ਨੂੰ ਹੋਣ ਜਾ ਰਹੀ ਹੈ | ਇਸ ਚੋਣ ਲਈ ਕੁੱਲ ਤਿੰਨ ਉਮੀਦਵਾਰ ਭੀਮ ਸੈਨ, ਨਰੇਸ਼ ਕੁਮਾਰ ਕਾਲਾ ਅਤੇ ਕੁਲਦੀਪ ਕੁਮਾਰ ਸੰਜੇ ਚੋਣ ਮੈਦਾਨ ਵਿੱਚ ਹਨ | ਦੱਸਿਆ ਗਿਆ ਹੈ ਕਿ ਇਸ ਚੋਣ 'ਚ ਕਰੀਬ 135 ਮੰਡੀ ਮਜ਼ਦੂਰ ਵੋਟ ਪਾਉਣ ਦੇ ਹੱਕਦਾਰ ਹਨ | ਵੋਟਾਂ 1 ਜੂਨ ਨੂੰ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਪਾਈਆਂ ਜਾਣਗੀਆਂ | ਤੁਰੰਤ ਵੋਟਾਂ ਦੀ ਗਿਣਤੀ ਕਰ ਕੇ ਜੇਤੂ ਉਮੀਦਵਾਰ ਦਾ ਐਲਾਨ ਕਰ ਦਿੱਤਾ ਜਾਵੇਗਾ | ਚੋਣ ਕਰਵਾਉਣ ਲਈ ਅੱਠ ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਰਾਜ ਕੁਮਾਰ ਰਾਜੂ ਪ੍ਰਧਾਨ, ਕੁਲਦੀਪ, ਸੋਮੀ, ਭੀਮ ਸੈਨ, ਕੌਰ ਸਿੰਘ, ਲਲਿਤ ਕੁਮਾਰ, ਅਜੇ ਕੁਮਾਰ ਅਤੇ ਜਰਨੈਲ ਸਿੰਘ ਫ਼ੌਜੀ ਨੂੰ ਸ਼ਾਮਿਲ ਕੀਤਾ ਗਿਆ ਹੈ | ਅਕਾਉਂਟੈਂਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਤਿਵਾੜੀ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਅਨਾਜ ਮੰਡੀ 'ਚ ਪਹਿਲਾਂ ਹੁੰਦੀਆਂ ਚੋਣਾਂ ਵਾਂਗ ਇਸ ਚੋਣ 'ਚ ਵੀ ਭਾਈਚਾਰਕ ਸਾਂਝ ਨੂੰ ਪੂਰੀ ਤਰ੍ਹਾਂ ਬਣਾ ਕੇ ਰੱਖਿਆ ਜਾਵੇਗਾ |

ਪਿਛਲੀ ਖ਼ਬਰ 2027 'ਚ ਦੁਬਾਰਾ ਆਮ ਆਦਮੀ ਦੀ ਸਰਕਾਰ ਬਣਨੀ ਤੈਅ- ਹਰਪਾਲ ਸਿੰਘ ਚੀਮਾ <br/> ਅਗਲੀ ਖ਼ਬਰ ਬੀਬੀ ਰਛਪਾਲ ਕੌਰ ਢਿੱਲੋਂ ਦਾ ਪ੍ਰਧਾਨ ਬਣਨਾ ਤੈਅ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।