15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਗਰ ਪੰਚਾਇਤ ਅਮਰਗੜ੍ਹ ਦੀ ਚੋਣ 'ਚ <br/>

ਅਜੀਤ ਡੈਸਕ 30-05-2026
ਅਮਰਗੜ੍ਹ, 29 ਮਈ (ਪਵਿੱਤਰ ਸਿੰਘ) – ਨਗਰ ਪੰਚਾਇਤ ਅਮਰਗੜ੍ਹ 'ਚ ਹੋਈਆਂ ਮਿਊਨਸੀਪਲ ਕੌਂਸਲਰ ਦੀਆਂ ਚੋਣਾਂ ਵਾਰਡ ਨੰਬਰ 10 ਦੇ ਉਮੀਦਵਾਰ ਸਵਰਨ ਸਿੰਘ, ਵਾਰਡ ਨੰਬਰ 11 'ਚੋਂ ਬੀਬੀ ਮਨਦੀਪ ਕੌਰ ਸੁਪਤਨੀ ਗੁਰਵੀਰ ਸਿੰਘ ਸੋਹੀ ਅਤੇ ਵਾਰਡ ਨੰਬਰ 1 ਤੋਂ ਬੀਬੀ ਬਲਵੀਰ ਕੌਰ ਸਪੁਤਨੀ ਬਲਵੀਰ ਸਿੰਘ ਨੇ ਆਪਣੇ ਵਿਰੋਧੀਆਂ ਨੂੰ ਮਾਤ ਦਿੰਦਿਆਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ | ਜੇਤੂ ਉਮੀਦਵਾਰਾਂ ਨੇ ਇਸ ਜਿੱਤ ਦਾ ਸਿਹਰਾ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਅਤੇ ਸਮਰਥਕਾਂ ਦੀ ਮਿਹਨਤ ਦੇ ਸਿਰ ਬੰਨ੍ਹਦਿਆਂ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜੇਤੂ ਉਮੀਦਵਾਰਾਂ ਨੂੰ ਵਧਾਈ ਦੇਣ ਵਾਲਿਆਂ ਵਿੱਚ ਰਾਜ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਜੱਸੀ ਸੇਖੋਂ, ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ, ਰਜਿੰਦਰ ਸਿੰਘ ਹੈਪੀ, ਸਿਕੰਦਰ ਸਿੰਘ ਸੋਹੀ, ਮਨਜੀਤ ਸਿੰਘ ਖਟੜਾ, ਸੁਖਦੇਵ ਸਿੰਘ ਖਰੌੜ, ਹਰਦੀਪ ਸਿੰਘ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ, ਸਤਬੀਰ ਸਿੰਘ ਸੋਹੀ, ਕੁਲਦੀਪ ਸਿੰਘ, ਗੁਰਸ਼ਰਨਜੀਤ ਸਿੰਘ ਗੋਲਡੀ, ਗਗਨਦੀਪ ਸਿੰਘ, ਪਰਮਦੀਪ ਸਿੰਘ ਸੋਹੀ, ਸ਼ਹਿਰੀ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਜਸਮਿੰਦਰ ਸਿੰਘ ਜੱਸੀ, ਸ਼ਾਮ ਸਿੰਘ ਲਾਡੇਵਾਲ ਜਸਪਾਲ ਸਿੰਘ, ਦਰਸ਼ਨ ਸਿੰਘ, ਬਲਜਿੰਦਰ ਸਿੰਘ ਕਾਕਾ, ਹਰਨੇਕ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਪ੍ਰਦੀਪ ਕੁਮਾਰ ਜੱਗੀ, ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਕੌਰ ਢਿੱਲੋਂ, ਗੁਰਵਿੰਦਰ ਸਿੰਘ ਢਿੱਲੋਂ, ਰਾਜਵੀਰ ਸਿੰਘ, ਕੁਲਵਿੰਦਰ ਸਿੰਘ ਢੀਂਡਸਾ, ਜਸਵਿੰਦਰ ਸਿੰਘ,ਗੁਰਮੇਲ ਸਿੰਘ, ਜਸਦੇਵ ਸਿੰਘ ਜੱਜੀ ਅਤੇ ਜਸਵਿੰਦਰ ਸਿੰਘ ਜੱਸੀ ਆਦਿ ਦੇ ਨਾਮ ਸ਼ਾਮਿਲ ਹਨ |

ਪਿਛਲੀ ਖ਼ਬਰ ਨਗਰ ਕੌਂਸਲ ਭਵਾਨੀਗੜ੍ਹ ਚੋਣਾਂ: ਵਾਰਡ ਨੰਬਰ 13 ਤੋਂ ਜੇਤੂ ਉਮੀਦਵਾਰ ਹਨੀ ਕਾਂਸਲ ਨੇ ਚੇਅਰਮੈਨ ਡਾ. ਮਿੰਕੂ ਜਵੰਧਾ ਦਾ ਕਰ... ਅਗਲੀ ਖ਼ਬਰ ਅਰਧ ਚੇਤਨਾ ਤੋਂ ਚੇਤਨਾ ਵੱਲ ਉਡਾਣ ਅਧਿਆਤਮਿਕਤਾ ਹੈ-ਡਾ. ਤੇਜਵੰਤ ਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।