ਪਾਣੀਆਂ ਦੇ ਮਾਮਲੇ ਵਿੱਚ ਪੰਜਾਬ ਨਾਲ ਲਗਾਤਾਰ ਹੋ ਰਹੀ ਬੇਇਨਸਾਫੀ
ਸੰਗਰੂਰ, 7 ਸਤੰਬਰ (ਧੀਰਜ ਪਸ਼ੌਰੀਆ) - ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਦੇ ਆਗੂ ਸੁਖਦੇਵ ਸਿੰਘ ਭੁਪਾਲ ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫ਼ਰੰਟ, ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਿੰਘ ਭੱਠਲ ਨੇ ਕਿਹਾ ਹੈ ਕਿ ਪਾਣੀਆਂ ਦੇ ਮਸਲੇ ’ਤੇ ਲਗਾਤਾਰ ਪੰਜਾਬ ਨਾਲ ਬੇਇਨਸਾਫੀ ਹੋ ਰਹੀ ਹੈ। ਭਾਰਤ ਸਰਕਾਰ ਵੱਲੋਂ ਬਣਾਏ ਡੈਮ ਸੇਫਟੀ ਐਕਟ ਤਹਿਤ 10 ਮੀਟਰ ਤੋਂ ਜਿਆਦਾ ਉੱਚੇ ਸਾਰੇ ਡੈਮ ਕੇਂਦਰ ਸਰਕਾਰ ਅਧੀਨ ਆ ਚੁੱਕ ਕੇ ਹਨ, ਜਿਸ ਨਾਲ ਪੰਜਾਬ ਦੇ ਸਾਰੇ ਹਾਈਡਲ ਪ੍ਰੋਜੈਕਟ ਭਾਖੜਾ ਡੈਮ,ਥੀਨ ਡੈਮ ਅਤੇ ਪੌਂਗ ਡੈਮ ਕੇਂਦਰ ਸਰਕਾਰ ਦੇ ਅਧੀਨ ਆ ਗਏ ਹਨ।
ਸ
ਸੁਖਦੇਵ ਸਿੰਘ ਭੁਪਾਲ, ਮਹਿੰਦਰ ਸਿੰਘ ਭੱਠਲ।
08-09-2026
ਸੰਗਰੂਰ, 7 ਸਤੰਬਰ (ਧੀਰਜ ਪਸ਼ੌਰੀਆ) - ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਦੇ ਆਗੂ ਸੁਖਦੇਵ ਸਿੰਘ ਭੁਪਾਲ ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫ਼ਰੰਟ, ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਿੰਘ ਭੱਠਲ ਨੇ ਕਿਹਾ ਹੈ ਕਿ ਪਾਣੀਆਂ ਦੇ ਮਸਲੇ ’ਤੇ ਲਗਾਤਾਰ ਪੰਜਾਬ ਨਾਲ ਬੇਇਨਸਾਫੀ ਹੋ ਰਹੀ ਹੈ। ਭਾਰਤ ਸਰਕਾਰ ਵੱਲੋਂ ਬਣਾਏ ਡੈਮ ਸੇਫਟੀ ਐਕਟ ਤਹਿਤ 10 ਮੀਟਰ ਤੋਂ ਜਿਆਦਾ ਉੱਚੇ ਸਾਰੇ ਡੈਮ ਕੇਂਦਰ ਸਰਕਾਰ ਅਧੀਨ ਆ ਚੁੱਕ ਕੇ ਹਨ, ਜਿਸ ਨਾਲ ਪੰਜਾਬ ਦੇ ਸਾਰੇ ਹਾਈਡਲ ਪ੍ਰੋਜੈਕਟ ਭਾਖੜਾ ਡੈਮ,ਥੀਨ ਡੈਮ ਅਤੇ ਪੌਂਗ ਡੈਮ ਕੇਂਦਰ ਸਰਕਾਰ ਦੇ ਅਧੀਨ ਆ ਗਏ ਹਨ। ਇਹਨਾਂ ਪ੍ਰੋਜੈਕਟਾਂ ਵਿੱਚ ਪੰਜਾਬ ਦੀ ਹਿੱਸੇਦਾਰੀ ਲਗਾਤਾਰ ਘਟਾ ਕੇ ਖਤਮ ਕੀਤੀ ਜਾ ਰਹੀ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਪਾਣੀਆਂ ਦੀ ਵੰਡ ਮੌਕੇ ਪੰਜਾਬ ਨਾਲ ਬੇਇਨਸਾਫੀ ਹੋਈ ਹੈ ਹੁਣ ਤਾਂ ਡੈਮਾਂ ਦੀ ਸੁਰੱਖਿਆ ਵੀ ਕੇਂਦਰੀ ਏਜੰਸੀਆਂ ਦੇ ਹੱਥ ਆ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਨਾਲ ਪਾਣੀਆਂ ਦੇ ਮਸਲੇ ਉੱਤੇ ਇਨਸਾਫ ਕੀਤਾ ਜਾਵੇ । ਇੱਕ ਸਵਾਲ ਦੇ ਜਵਾਬ ’ਚ ਇਹਨਾਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਜਿਣਸਾਂ ਦੇ ਐਮਐਸਪੀ ਐਲਾਨ ਤਾਂ ਕਰਦੀ ਹੈ ਪਰ ਉਹਨਾਂ ਦੀ ਖਰੀਦ ਨਹੀਂ ਕੀਤੀ ਜਾਂਦੀ। ਕਿਸਾਨਾਂ ਦੀਆਂ ਜਿਣਸਾਂ ਦੀ ਐਮ.ਐਸ.ਪੀ. ’ਤੇ ਖਰੀਦ ਨੂੰ ਯਕੀਨੀ ਬਣਾਇਆ ਜਾਵੇ। ਦੋਵਾਂ ਆਗੂਆਂ ਨੇ ਕਿਹਾ ਕਿ ਖੇਤੀ-ਕਿਸਾਨੀ ਦੇ ਸੰਕਟ ਦਾ ਪੱਕਾ ਹੱਲ, ਮੌਜੂਦਾ ਖੇਤੀ ਦੇ ਮਾਡਲ ਨੂੰ ਬਦਲ ਕੇ ਆਧੁਨਿਕ-ਕੁਦਰਤੀ ਖੇਤੀ ਵੱਲ ਸੇਧਿਤ ਹੋਣ ਨਾਲ ਹੀ ਹੋਵੇਗਾ, ਜਿਸ ਲਈ ਵਾਤਾਵਰਨ ਦੇ ਸੁਧਾਰ ਅਤੇ ਜ਼ਹਿਰ ਮੁਕਤ ਭੋਜਨ ਪੈਦਾ ਕਰਨ ਲਈ ਕੇਂਦਰ ਸਰਕਾਰ ਅਤੇ ਸਬੰਧਿਤ ਰਾਜ ਸਰਕਾਰ ਦਾ 50% ਬਜਟ ਖੇਤੀ ਲਈ ਰਾਖਵਾਂ ਰੱਖਿਆ ਜਾਵੇ।