25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਨਥਾਣਾ 'ਚ ਨਗਰ ਪੰਚਾਇਤ ਦੀਆਂ ਵੋਟਾਂ ਪੂਰੇ ਅਮਨ ਨਾਲ ਸਮਾਪਤ <br/>

ਅਜੀਤ ਡੈਸਕ 27-05-2026
ਨਥਾਣਾ, 26 ਮਈ (ਗੁਰਦਰਸ਼ਨ ਲੁੱਧੜ): ਨਗਰ ਨਥਾਣਾ ਵਿਖੇ ਨਗਰ ਪੰਚਾਇਤ ਦੀ ਚੋਣ ਲਈ ਵੋਟਾਂ ਪੈਣ ਦਾ ਕੰਮ ਪੂਰੇ ਅਮਨ ਸ਼ਾਂਤੀ ਨਾਲ ਸਮਾਪਤ ਹੋਇਆ | ਨਗਰ ਨਥਾਣਾ ਦੇ ਕੁੱਲ 11 ਵਾਰਡਾਂ ਵਿਚੋਂ 11 ਨੰਬਰ ਵਾਰਡ ਵਿਚ ਬਿਨਾਂ ਮੁਕਾਬਲਾ ਸਰਬਸੰਮਤੀ ਨਾਲ ਚੋਣ ਹੋ ਗਈ ਸੀ, ਬਾਕੀ ਸਾਰੇ ਵਾਰਡਾਂ ਵਿਚ ਅੱਜ ਵੋਟਾਂ ਪੈਣ ਦਾ ਅਮਲ ਮੁਕੰਮਲ ਹੋਇਆ ਹੈ | ਨਗਰ ਨਥਾਣਾ ਦੇ ਵੋਟਰਾਂ ਨੇ ਆਪਣੇ ਨਗਰ 'ਚ ਪੰਚਾਇਤ ਦੀ ਚੋਣ ਲਈ ਵੋਟਾਂ ਪਾਉਣ ਵਾਸਤੇ ਪੂਰੀ ਤਰ੍ਹਾਂ ਰੁਚੀ ਵਿਖਾਈ | ਵੋਟਾਂ ਪੈਣ ਦਾ ਕੰਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਰੀ ਰਿਹਾ | ਵਾਰਡ ਨੰਬਰ-1 ਵਿਚ 81 ਫ਼ੀਸਦੀ, ਵਾਰਡ ਨੰਬਰ-2 ਵਿਚ ਸਭ ਤੋਂ ਵੱਧ 87 ਫ਼ੀਸਦੀ, ਵਾਰਡ ਨੰਬਰ-3 ਵਿਚ 77 ਫ਼ੀਸਦੀ, ਵਾਰਡ ਨੰਬਰ-4 ਵਿਚ 86 ਫ਼ੀਸਦੀ, ਵਾਰਡ ਨੰਬਰ-5 ਵਿੱਚ 75 ਫ਼ੀਸਦੀ,ਵਾਰਡ 6 ਵਿੱਚ 80 ਫ਼ੀਸਦੀ, ਵਾਰਡ 7 ਵਿੱਚ 78 ਫ਼ੀਸਦੀ,ਵਾਰਡ 8 ਵਿੱਚ ਸਭ ਤੋਂ ਘੱਟ 73 ਫ਼ੀਸਦੀ, ਵਾਰਡ ਨੰਬਰ-9 ਵਿਚ 81 ਫ਼ੀਸਦੀ ਅਤੇ ਵਾਰਡ ਨੰਬਰ- 10 ਵਿਚ 78 ਫ਼ੀਸਦੀ ਵੋਟ ਪੋਲ ਹੋਈਆਂ |

ਪਿਛਲੀ ਖ਼ਬਰ ਡੀ.ਐਸ.ਪੀ. ਫੂਲ ਵਲੋਂ ਤਿੰਨ ਨਗਰ ਪੰਚਾਇਤਾਂ ਦੇ ਬੂਥਾਂ ਦਾ ਜਾਇਜ਼ਾ <br/> ਅਗਲੀ ਖ਼ਬਰ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਜਗਦੀਪ ਪੂਨੀਆ ਨੂੰ ਸਦਮਾ, ਪਿਤਾ ਦਾ ਦਿਹਾਂਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।