07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 23-05-2026
ਭਵਾਨੀਗੜ੍ਹ, 22 ਮਈ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)-ਪਿੰਡ ਸਕਰੌਦੀ ਦੇ ਇਕ ਵਿਅਕਤੀ ਵਲੋਂ ਜ਼ਮੀਨ 'ਤੇ ਲਏ ਹੋਏ ਲੋਨ ਨੂੰ ਜਾਅਲੀ ਕਲੀਅਰੈਂਸ ਸਰਟੀਫਿਕੇਟ ਤਿਆਰ ਕਰ ਕੇ ਮਾਲ ਰਿਕਾਰਡ 'ਚੋਂ ਬੈਂਕ ਲੋਨ ਕਲੀਅਰ ਕਰਵਾ ਲੈਣ ਕਾਰਨ ਪੁਲਿਸ ਵਲੋਂ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਸੰਬੰਧੀ ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਪੰਜਾਬ ਗ੍ਰਾਮੀਣ ਬੈਂਕ ਬਰਾਂਚ ਪਿੰਡ ਗਹਿਲਾਂ ਦੇ ਮੈਨੇਜਰ ਆਸਾ ਗੁਪਤਾ ਵਲੋਂ ਲਿਖਤੀ ਸ਼ਿਕਾਇਤ ਆਈ ਸੀ ਜਿਸ 'ਚ ਉਨ੍ਹਾਂ ਦੱਸਿਆ ਕਿ ਰਵਿੰਦਰ ਸਿੰਘ ਪੁੱਤਰ ਸੁਰਿੰਦਰਜੀਤ ਸਿੰਘ ਵਾਸੀ ਸਕਰੌਦੀ ਵਲੋਂ ਉਨ੍ਹਾਂ ਦੀ ਬੈਂਕ ਤੋਂ 12 ਬੀਘੇ ਜ਼ਮੀਨ 'ਤੇ 11 ਲੱਖ ਰੁਪਿਆਂ ਦਾ ਕਰਜ਼ਾ ਲਿਆ ਹੋਇਆ ਸੀ ਜਿਸ ਵੱਲ ਕਰੀਬ 6 ਲੱਖ ਰੁਪਏ ਤੇ ਵਿਆਜ ਬੈਂਕ ਦਾ ਬਕਾਇਆ ਹਾਲੇ ਵੀ ਪਿਆ ਹੈ | ਉਨ੍ਹਾਂ ਸ਼ਿਕਾਇਤ 'ਚ ਦੱਸਿਆ ਕਿ ਉਕਤ ਵਿਅਕਤੀ ਵਲੋਂ ਇਕ ਜਾਅਲੀ ਕਲੀਅਰੈਸ ਸਰਟੀਫਿਕੇਟ ਤਿਆਰ ਕਰ ਕੇ ਮਾਲ ਰਿਕਾਰਡ 'ਚੋਂ ਬੈਂਕ ਦਾ ਲੋਨ ਕਲੀਅਰ ਕਰਵਾ ਲਿਆ ਹੈ | ਇਸ ਤਿਆਰ ਕੀਤੇ ਗਏ ਸਰਟੀਫਿਕੇਟ 'ਤੇ ਨਾ ਤਾਂ ਬੈਕ ਦੀ ਅਸਲ ਮੋਹਰ ਹੈ ਤੇ ਨਾ ਹੀ ਬੈਂਕ ਦੇ ਕਿਸੇ ਅਧਿਕਾਰੀ ਦੇ ਸਹੀ ਹਸਤਾਖ਼ਰ ਹਨ | ਇਹ ਮੋਹਰ ਤੇ ਹਸਤਾਖ਼ਰ ਦੋਵੇਂ ਹੀ ਜਾਅਲੀ ਹਨ | ਇਸ ਦਾ ਪਤਾ ਚੱਲਦਿਆਂ ਹੀ ਬੈਂਕ ਮੈਨੇਜਰ ਵਲੋਂ ਸਥਾਨਕ ਤਹਿਸੀਲਦਾਰ ਨੂੰ ਲਿਖਤੀ ਸ਼ਿਕਾਇਤ ਕਰਨ 'ਤੇ ਉਨ੍ਹਾਂ ਵਲੋਂ ਤੁਰੰਤ ਕਾਰਵਾਈ ਕਰਦਿਆਂ ਹੋਏ ਬੈਂਕ ਦੇ ਲੋਨ ਨੂੰ ਦੁਬਾਰਾ ਤੋਂ ਮਾਲ ਰਿਕਾਰਡ 'ਚ ਬੈਂਕ ਦੇ ਨਾਂਅ 'ਤੇ ਦਰਜ ਕਰ ਦਿੱਤਾ ਹੈ | ਸਥਾਨਕ ਪੁਲਿਸ ਵਲੋਂ ਬੈਂਕ ਮੈਨੇਜਰ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਹੋਏ ਰਵਿੰਦਰ ਸਿੰਘ ਪੁੱਤਰ ਸੁਰਿੰਦਰਜੀਤ ਸਿੰਘ ਵਾਸੀ ਸਕਰੌਦੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਅਸ਼ੀਰਵਾਦ ਸਕੂਲ ਝਾੜੋ ਵਿਖੇ ਹੋਣਹਾਰ ਵਿਦਿਆਰਥੀ ਸਨਮਾਨਿਤ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਮਾਲ ਵਿਭਾਗ ਦੇ ਕੰਮਾਂ ਦਾ ਤੇਜ਼ੀ ਨਾਲ ਨਿਪਟਾਰਾ ਕਰਨ ਦੀਆਂ ਸਖ਼ਤ ਹਦਾਇਤਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।