07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਪੰਚਾਇਤ ਵਾਟਰ ਸਪਲਾਈ ਵਰਕਰਾਂ ਵਲੋਂ 25 ਤੋਂ ਮੰਤਰੀ ਦਾ ਘਿਰਾਓ <br/>

ਅਜੀਤ ਡੈਸਕ 23-05-2026
ਮਲੇਰਕੋਟਲਾ, 22 ਮਈ (ਮੁਹੰਮਦ ਹਨੀਫ਼ ਥਿੰਦ)-ਗ੍ਰਾਮ ਪੰਚਾਇਤ ਪੰਪ ਆਪ੍ਰੇਟਰ ਐਸੋਸੀਏਸ਼ਨ (296) ਦੇ ਵਰਕਰਾਂ ਵਲੋਂ ਬਾਰ-ਬਾਰ ਮੀਟਿੰਗਾਂ ਰੱਖ ਕੇ ਰੱਦ ਕਰਨ ਦੇ ਵਿਰੋਧ 'ਚ ਅਤੇ ਵਰਕਰਾਂ ਦੀਆਂ ਹੱਕੀ ਮੰਗਾਂ ਨਾਂ ਮੰਨੇ ਜਾਣ ਦੇ ਖ਼ਿਲਾਫ਼ ਤਿੰਨ ਦਿਨ 25-26 ਤੇ 27 ਮਈ ਨੂੰ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੀ ਕੋਠੀ ਦਾ ਘਿਰਾਓ ਕਰਨਗੇ | ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਟਾਈਮ ਪੰਜਾਬ ਸਰਕਾਰ ਗ੍ਰਾਮ ਪੰਚਾਇਤ ਪੰਪ ਆਪ੍ਰੇਟਰਾਂ ਦੀਆਂ ਮੰਗਾਂ ਅਮਲੀ ਰੂਪ ਵਿਚ ਪੂਰੀਆਂ ਨਹੀਂ ਕਰਦੀ | ਉਨ੍ਹਾਂ ਚਿਰ ਸਰਕਾਰ ਦਾ ਵਿਰੋਧ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਦੀ ਕੋਠੀ ਦਾ ਘਿਰਾਓ ਬੱਚਿਆਂ ਸਮੇਤ ਤਿੰਨ ਦਿਨ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਜੇਕਰ ਵਰਕਰਾਂ ਜਾਂ ਪਰਿਵਾਰਿਕ ਮੈਂਬਰ ਦਾ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ | ਇਸ ਮੌਕੇ ਖ਼ਜ਼ਾਨਚੀ ਜਸਮੇਲ ਸਿੰਘ ਭੂਦਨ, ਸਟੇਟ ਸੈਕਟਰੀ ਪੰਜਾਬ ਨਿਰਮਲ ਸਿੰਘ ਸ਼ੇਰਵਾਨੀ ਕੋਟ, ਗੁਰਚੇਤ ਸਿੰਘ ਬਧਰਾਵਾਂ, ਬਲਾਕ ਪ੍ਰਧਾਨ 2 ਨੰਬਰ, ਪਰਮਜੀਤ ਸਿੰਘ ਚੌਦਾਂ ਬਲਾਕ ਪ੍ਰਧਾਨ ਇਕ ਨੰਬਰ, ਸੈਕਟਰੀ ਸ਼ਕੂਰ ਮੁਹੰਮਦ ਦਲੇਲਗੜ ਆਦਿ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸਨ |

ਪਿਛਲੀ ਖ਼ਬਰ ਕਿਸਾਨਾਂ ਵਲੋਂ 'ਆਪ' ਪਾਰਟੀਆਂ ਦੇ ਮੰਤਰੀਆਂ ਦਾ ਘਿਰਾਓ ਲਗਾਤਾਰ ਜਾਰੀ <br/> ਅਗਲੀ ਖ਼ਬਰ ਸਕੂਲ ਬੱਸਾਂ ਦੀ ਚੈਕਿੰਗ, ਕੱਟੇ ਚਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।