07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਇਰਾਦਾ ਕਤਲ ਦੇ ਮਾਮਲੇ ਵਿਚ ਦੋ ਸਕੇ ਭਰਾਵਾਂ ਨੂੰ ਚਾਰ-ਚਾਰ ਸਾਲ ਦੀ ਕੈਦ

ਅਜੀਤ ਡੈਸਕ 23-05-2026
ਸੰਗਰੂਰ, 22 ਮਈ (ਧੀਰਜ ਪਸੋਰੀਆ)-ਵਧੀਕ ਸੈਸ਼ਨ ਜੱਜ ਮੈਡਮ ਸੰਜੀਤਾ ਦੀ ਅਦਾਲਤ ਨੇ ਮੁੱਦਈ ਪੱਖ ਦੇ ਵਕੀਲ ਰਾਜਬੀਰ ਸਿੰਘ ਗਰੇਵਾਲ ਵਲੋਂ ਕੀਤੀ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ 'ਤੇ ਇਰਾਦਾ ਕਤਲ ਦੇ ਇਕ ਮਾਮਲੇ 'ਚ ਦੋ ਸਕੇ ਭਰਾਵਾਂ ਨੂੰ ਚਾਰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਪੁਲਿਸ ਥਾਣਾ ਭਵਾਨੀਗੜ੍ਹ ਵਿਖੇ 15 ਜਨਵਰੀ 2019 ਨੂੰ ਦਰਜ ਮਾਮਲੇ ਮੁਤਾਬਕ ਗੁਰਦੀਪ ਸਿੰਘ ਵਾਸੀ ਭਵਾਨੀਗੜ੍ਹ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 13 ਜਨਵਰੀ ਨੂੰ ਦੇਰ ਸ਼ਾਮ ਜਦੋਂ ਉਹ ਆਪਣੇ ਤਾਏ ਦੇ ਲੜਕੇ ਨਾਲ ਆਪਣੇ ਘਰ ਤੋਂ ਗਊਸ਼ਾਲਾ ਚੌਕ ਨੂੰ ਜਾ ਰਹੇ ਸਨ ਤਾਂ ਚੌਕ 'ਚ ਹਰਪ੍ਰੀਤ ਸਿੰਘ ਉਰਫ਼ ਬੌਬੀ ਅਤੇ ਉਸ ਦੇ ਭਰਾ ਗੁਰਪ੍ਰੀਤ ਸਿੰਘ ਉਰਫ਼ ਸ਼ੈਂਕੀ ਵਾਸੀਅਨ ਭਵਾਨੀਗੜ੍ਹ ਤੇ ਨਾਲ ਦੋ ਤਿੰਨ ਵਿਅਕਤੀ ਜਿਨ੍ਹਾਂ ਨੂੰ ਉਹ ਨਹੀਂ ਜਾਣਦਾ ਪਰ ਪਹਿਚਾਣ ਸਕਦਾ ਹੈ ਨੇ ਉਨ੍ਹਾਂ ਨੂੰ ਇਕਦਮ ਘੇਰ ਲਿਆ | ਹਰਪ੍ਰੀਤ ਸਿੰਘ ਬੌਬੀ ਨੇ ਹੱਥ ਵਿਚ ਫੜੇ ਗੰਡਾਸੇ ਨਾਲ ਉਸ ਦੇ ਸਿਰ 'ਤੇ ਵਾਰ ਕਰ ਦਿੱਤਾ ਅਤੇ ਗੁਰਪ੍ਰੀਤ ਸਿੰਘ ਉਰਫ਼ ਸ਼ੈਂਕੀ ਨੇ ਵੀ ਹੱਥ ਵਿਚ ਫੜੀ ਡਾਂਗ ਨਾਲ ਉਸ 'ਤੇ ਵਾਰ ਕਰ ਦਿੱਤਾ | ਮਾਰਤਾ ਮਾਰਤਾ ਦਾ ਰੌਲਾ ਪਾਉਣ 'ਤੇ ਲੋਕ ਇਕੱਠੇ ਹੋ ਗਏ ਅਤੇ ਹਮਲਾਵਰ ਹਥਿਆਰਾਂ ਸਮੇਤ ਭੱਜ ਗਏ | ਉਸ ਨੂੰ ਜ਼ਖ਼ਮੀ ਹਾਲਤ 'ਚ ਅਮਰ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ | ਪੁਲਿਸ ਨੇ ਕੀਤੀ ਸ਼ਿਕਾਇਤ ਦੇ ਆਧਾਰ 'ਤੇ ਦੋਨਾਂ ਭਰਾਵਾਂ ਗੁਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ | ਹੁਣ ਦੋਨਾਂ ਗੁਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਨੂੰ ਚਾਰ ਚਾਰ ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ |
ਪਿਛਲੀ ਖ਼ਬਰ ਕੰਮ ਕਰਦੇ ਸਮੇਂ ਪੈੜ ਤੋਂ ਡਿਗ ਜਾਣ ਕਾਰਨ ਨੌਜਵਾਨ ਦੀ ਮੌਤ <br/> ਅਗਲੀ ਖ਼ਬਰ ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।