13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸਰਟੀਫਿਕੇਟ ਅੱਪਡੇਟ ਨਾ ਹੋਣ ਦਾ ਬਹਾਨਾ ਲਾ ਕੇ ਪੈਨਸ਼ਨਾਂ ਰੋਕਣੀਆਂ ਨਿੰਦਣਯੋਗ - ਜੈਦੇਵ ਸਰਮਾ

ਅਜੀਤ ਡੈਸਕ 17-05-2026
ਧੂਰੀ, 16 ਮਈ (ਲਖਵੀਰ ਸਿੰਘ ਧਾਂਦਰਾ) - ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਧੂਰੀ ਦੀ ਮੀਟਿੰਗ ਸ੍ਰੀ ਜੈਦੇਵ ਸਰਮਾ, ਕੁਲਵੰਤ ਸਿੰਘ ਵਰਨ, ਹਰਦੇਵ ਸਿੰਘ ਜਵੰਧਾ, ਹਰਿੰਦਰ ਸਿੰਘ ਪਲਾਸੌਰ, ਜਗਤਾਰ ਸਿੰਘ ਹਸਨਪੁਰ, ਕਰਮ ਸਿੰਘ ਮਾਨ, ਸੁਖਦੇਵ ਸਿੰਘ ਖੰਗੂੜਾ ਤੇ ਹਰਚਰਨ ਸਿੰਘ ਲਹਿਰੀ ਦੀ ਅਗਵਾਈ ਵਿੱਚ ਪੈਨਸ਼ਨਰ ਦਫ਼ਤਰ ਵਿੱਚ ਹੋਈ | ਮੀਟਿੰਗ ਦੀ ਸਮੁੱਚੀ ਕਾਰਵਾਈ ਜਨਰਲ ਸਕੱਤਰ ਜਸਵਿੰਦਰ ਸਿੰਘ ਮੂਲੋਵਾਲ ਨੇ ਬਹੁਤ ਵਧੀਆ ਢੰਗ ਨਾਲ ਨਿਭਾਈ | ਮੀਟਿੰਗ ਦੀ ਰਿਪੋਰਟਿੰਗ ਪ੍ਰੈੱਸ ਲਈ ਰੀਲੀਜ਼ ਕਰਦਿਆਂ ਸੂਬਾਈ ਆਗੂ ਹਰਦੇਵ ਸਿੰਘ ਸਿੰਘ ਜਵੰਧਾ ਨੇ ਦੱਸਿਆ ਕਿ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਨੂੰ ਪੈਨਸ਼ਨ ਪੋਰਟਲ ਰਾਹੀਂ ਲਾਈਵ ਸਾਰਟੀਫਿਕੇਟ ਅੱਪਲੋਡ ਨਾ ਹੋਣ ਕਰਕੇ, ਰੋਕ ਕੇ ਖੱਜਲ ਖੁਆਰ ਕਰਨਾ ਅਤਿ ਨਿੰਦਣਯੋਗ ਹੈ, ਜਿਸ ਖ਼ਿਲਾਫ਼ ਪੈਨਸ਼ਨਰਾਂ ਫੈਮਲੀ ਪੈਨਸ਼ਨਰਾਂ ਵਿੱਚ ਭਾਰੀ ਵਿਰੋਧ ਅਤੇ ਗੁੱਸਾ ਹੈ | ਉਨ੍ਹਾਂ ਦੱਸਿਆ ਕਿ ਪੈਨਸ਼ਨਰਜ਼ ਜੁਆਇੰਟ ਫ਼ਰੰਟ ਵੱਲੋਂ ਡਿਪਟੀ ਡਾਇਰੈਕਟਰ ਸੁਨੀਲ ਸੱਚਦੇਵਾ ਪੈਨਸ਼ਨ ਵੰਡ ਅਤੇ ਖਜਾਨਾ ਨੂੰ ਇਸ ਸਬੰਧੀ ਮਾਸ ਡੈਪੂਟੇਸ਼ਨ 8 ਮਈ ਨੂੰ ਮਿਲ ਕੇ ਪੋਰਟਲ 'ਤੇ ਆ ਰਹੀਆਂ ਪੈਨਸ਼ਨ ਵੰਡ ਸਬੰਧੀ ਸਮੱਸਿਆਵਾਂ 'ਤੇ ਆਪਣਾ ਪੱਖ ਰੱਖਿਆ ਅਤੇ ਪੈਨਸ਼ਨ ਪੋਰਟਲ ਰੱਦ ਕਰਨ ਦੀ ਮੰਗ ਕੀਤੀ ਅਤੇ ਪਹਿਲਾਂ ਵਾਂਗ ਹੀ ਮੈਨੂਅਲ ਪ੍ਰਕਿਰਿਆ ਜਾਰੀ ਰੱਖਣ ਦੀ ਮੰਗ ਕੀਤੀ | ਇਸ ਸਬੰਧੀ 15 ਮਈ ਨੂੰ ਫਿਰ ਡਾਇਰੈਕਟਰ ਪੈਨਸ਼ਨ ਵੰਡ ਅਤੇ ਖਜਾਨਾ ਨੂੰ ਜੁਆਇੰਟ ਫ਼ਰੰਟ ਵਲੋਂ ਚੰਡੀਗੜ੍ਹ ਮਿਲਣ ਲਈ ਜਾਇਆ ਜਾਵੇਗਾ ਅਤੇ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮੰਗ- ਪੱਤਰ ਸੌਂਪਿਆ ਜਾਵੇਗਾ | ਜਿਹੜੇ ਪੈਨਸ਼ਨਰਾਂ ਦੀਆਂ ਅਜੇ ਤੱਕ ਪੈਨਸ਼ਨਾਂ ਨਹੀਂ ਪਈਆਂ, ਉਨ੍ਹਾਂ ਨੂੰ ਕਿਹਾ ਕਿ ਕੇ.ਵਾਈ.ਸੀ. ਰਾਹੀਂ ਪੋਰਟਲ 'ਤੇ ਰਜਿਸਟਰਡ ਹੋਣ, ਆਧਾਰ ਕਾਰਡ ਅਤੇ ਪੈਨਕਾਰਡ ਨੂੰ ਲਿੰਕ ਕਰਵਾਉਣ ਲਈ ਬੈਂਕਾਂ, ਸੁਵਿਧਾ ਕੇਂਦਰਾਂ ਜਾਂ ਕੰਪਿਊਟਰ ਐਕਸਪਰਟਾਂ ਨਾਲ ਸੰਪਰਕ ਕੀਤਾ ਜਾਵੇ | ਮੀਟਿੰਗ ਵਿੱਚ ਹਰਬੰਸ ਸਿੰਘ ਸੋਢੀ, ਬਚਿੱਤਰ ਸਿੰਘ ਸੇਰਪੁਰ, ਬੁੱਧ ਸਿੰਘ, ਅਵਤਾਰ ਸਿੰਘ ਅÏਲਖ, ਰਣਜੀਤ ਸਿੰਘ, ਰਾਮ ਲਾਲ, ਚਿਰੰਜੀ ਲਾਲ, ਜੰਗ ਸਿੰਘ ਬਾਦਸ਼ਾਹਪੁਰ, ਸੋਮ ਨਾਥ, ਰਾਮ ਗੋਪਾਲ, ਭਰਪੂਰ ਸਿੰਘ, ਦਿਆਲ ਸਿੰਘ ਧੂਰਾ, ਗਿਰਧਾਰੀ ਲਾਲ, ਨਿਰਭੈ ਸਿੰਘ ਹੇੜੀਕੇ, ਅਜੈਬ ਸਿੰਘ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਜਵੰਧਾ ਵਲੋਂ ਪਿੰਡ ਹਰੇੜੀ ਦੇ ਵਿਕਾਸ ਸੰਬੰਧੀ ਪਿੰਡ ਵਾਸੀਆਂ ਨਾਲ ਮੀਟਿੰਗ ਅਗਲੀ ਖ਼ਬਰ ਤਰਕਸ਼ੀਲ ਵੈਨ ਇਲਾਕੇ 'ਚ ਪਹੁੰਚੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।