10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਬਾਬਾ ਚੇਤ ਸਿੰਘ ਤੇ ਬਾਬਾ ਸੰਤਾ ਸਿੰਘ ਦੀ ਬਰਸੀ ਸੰਬੰਧੀ ਸਮਾਗਮ ਜਾਰੀ- ਮੁੱਖ ਸਮਾਗਮ ਅੱਜ <br/>

ਅਜੀਤ ਡੈਸਕ 10-05-2026
ਤਲਵੰਡੀ ਸਾਬੋ, 9 ਮਈ (ਰਣਜੀਤ ਸਿੰਘ ਰਾਜੂ)- ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 12ਵੇਂ ਮੁਖੀ ਸੱਚਖੰਡ ਵਾਸੀ ਸਿੰਘ ਸਾਹਿਬ ਬਾਬਾ ਚੇਤ ਸਿੰਘ ਦੀ ਅਤੇ 13ਵੇਂ ਮੁਖੀ ਸੱਚਖੰਡ ਵਾਸੀ ਸਿੰਘ ਸਾਹਿਬ ਬਾਬਾ ਸੰਤਾ ਸਿੰਘ ਦੀ ਕ੍ਰਮਵਾਰ 58ਵੀਂ ਅਤੇ 18ਵੀਂ ਬਰਸੀ ਨੂੰ ਸਮਰਪਿਤ ਕਰਕੇ ਬੁੱਢਾ ਦਲ ਦੇ ਮੁੱਖ ਅਸਥਾਨ ਗੁ: ਬੇਰ ਸਾਹਿਬ ਦੇਗਸਰ ਸਾਹਿਬ ਛਾਉਣੀ ਨਿਹੰਗ ਸਿੰਘਾਂ ਵਿਖੇ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਅੱਜ ਦੂਜੇ ਦਿਨ ਵਿਚ ਦਾਖਲ ਹੋ ਗਏ | ਅੱਜ ਦੇ ਸਮਾਗਮਾਂ 'ਚ ਵੀ ਬੁੱਢਾ ਦਲ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ (96 ਕ੍ਰੋੜੀ) ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਅੱਜ ਗੁ: ਬੇਰ ਸਾਹਿਬ ਵਿਖੇ ਕਵੀਸ਼ਰੀ ਦਰਬਾਰ ਕਰਵਾਇਆ ਗਿਆ ਜਿਸ 'ਚ ਕਵੀਸ਼ਰੀ ਜਥਿਆਂ ਨੇ ਕਾਵਿ ਰਚਨਾਵਾਂ ਰਾਹੀਂ ਸੰਗਤਾਂ ਨੂੰ ਨਾ ਕੇਵਲ ਸਿੱਖ ਇਤਿਹਾਸ ਨਾਲ ਜੋੜਿਆ ਸਗੋਂ ਬੁੱਢਾ ਦਲ ਮੁਖੀ ਸਾਹਿਬਾਨਾਂ ਦੇ ਕਾਰਜਾਂ ਤੋਂ ਜਾਣੂੰ ਕਰਵਾਇਆ | ਸਮਾਗਮ 'ਚ ਪਹੁੰਚੇ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਵੀਸ਼ਰੀ ਜਥਿਆਂ ਦਾ ਸਨਮਾਨ ਕਰਦਿਆਂ ਗੱਲਬਾਤ ਦੌਰਾਨ ਕਿਹਾ ਕਿ ਸੱਚਖੰਡ ਵਾਸੀ ਬਾਬਾ ਚੇਤ ਸਿੰਘ ਅਤੇ ਬਾਬਾ ਸੰਤਾ ਸਿੰਘ ਦੀ ਬਰਸੀ ਸਬੰਧੀ ਮੁੱਖ ਧਾਰਮਿਕ ਸਮਾਗਮ 10 ਮਈ ਨੂੰ ਹੋਣਗੇ ਜਿਨ੍ਹਾਂ ਵਿਚ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਤੋਂ ਇਲਾਵਾ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ, ਸੰਪਰਦਾਵਾਂ ਦੇ ਮੁਖੀ/ ਸੰਤ ਮਹਾਂਪੁਰਸ਼ ਸ਼ਮੂਲੀਅਤ ਕਰਨਗੇ | ਧਾਰਮਿਕ ਸਮਾਗਮਾਂ 'ਚ ਸੈਂਕੜਿਆਂ ਦੀ ਗਿਣਤੀ 'ਚ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਵੀ ਹਾਜ਼ਰੀਆਂ ਭਰਨਗੀਆਂ | ਉਨ੍ਹਾਂ ਦੱਸਿਆ ਕਿ ਇਸੇ ਦਿਨ ਅੰਮਿ੍ਤ ਸੰਚਾਰ ਹੋਵੇਗਾ ਤਾਂਕਿ ਸੰਗਤਾਂ ਖੰਡੇ ਬਾਟੇ ਦੀ ਪਾਹੁਲ ਛਕ ਕੇ ਬਾਣੀ ਅਤੇ ਬਾਣੇ ਦੇ ਧਾਰਣੀ ਬਣ ਸਕਣ ਅਤੇ ਇਸ ਮੌਕੇ ਨਿਹੰਗ ਸਿੰਘ ਫ਼ੌਜਾਂ ਦੇ ਲਾਇਸੰਸ ਰਿਨੀਊ ਕੀਤੇ ਅਤੇ ਨਵੇਂ ਬਣਾਏ ਜਾਣਗੇ | ਇਸ ਮੌਕੇ ਬਾਬਾ ਜੱਸਾ ਸਿੰਘ ਪੀ.ਏ., ਬਾਬਾ ਮੇਜਰ ਸਿੰਘ ਮੁਖ਼ਤਿਆਰ ਏ ਆਮ ਬੁੱਢਾ ਦਲ, ਘੋੜਿਆਂ ਦੇ ਜਥੇਦਾਰ ਬਾਬਾ ਬਲਦੇਵ ਸਿੰਘ ਢੋਡੀਵਿੰਡੀਆ, ਭਾਈ ਸਰਵਣ ਸਿੰਘ ਮਝੈਲ, ਭਾਈ ਦਲੇਰ ਸਿੰਘ, ਭਾਈ ਸੁਖਮੰਦਰ ਸਿੰਘ ਮੋਰ ਤੇ ਹੋਰ ਨਿਹੰਗ ਸਿੰਘ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਪੈਨਸ਼ਨਰਾਂ ਦੇ ਡੀ. ਏ. ਸੰਬੰਧੀ ਹਾਈ ਕੋਰਟ ਦੇ ਫ਼ੈਸਲੇ ਨੂੰ ਲਾਗੂ ਕਰਨ ਦੀ ਮੰਗ <br/> ਅਗਲੀ ਖ਼ਬਰ ਭੁੱਚੋ ਕਲਾਂ ਕਬੱਡੀ ਟੂਰਨਾਮੈਂਟ 'ਚ ਬੁਰਜ ਹਮੀਰਾ ਦੀਆਂ ਲੜਕੀਆਂ ਨੇ ਮਾਰੀ ਬਾਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।