ਚੋਗਾਵਾਂ/ਅੰਮ੍ਰਿਤਸਰ, 10 ਅਗਸਤ (ਗੁਰਵਿੰਦਰ ਸਿੰਘ ਕਲਸੀ)- ਭਾਰਤ ਛੱਡੋ ਅੰਦੋਲਨ ਦੀ 84 ਵਰੇਗੰਢ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਜਮਹੂਰੀ ਕਿਸਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਸਕੱਤਰ ਵਿਰਸਾ ਸਿੰਘ ਟਪਿਆਲਾ ਅਤੇ ਬਿਕਰਮਜੀਤ ਸਿੰਘ ਕੋਹਾਲੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਕੇ ਸਥਾਨਕ ਅਧਿਕਾਰੀਆਂ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪੇ ਗਏ।
ਇਸ ਮੌਕੇ ਵਿਰਸਾ ਸਿੰਘ ਟਪਿਆਲਾ ਤੇ ਬਿਕਰਮਜੀਤ ਸਿੰਘ ਕੋਹਾਲੀ ਤੇ ਸਮੂਹ ਕਿਸਾਨਾਂ ਨੇ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਨਾ ਮਨਜ਼ੂਰ ਕਰਨਾ, ਐਮ.ਐਸ.ਪੀ. ਕਾਨੂੰਨ ਗਰੰਟੀ, ਵਿਆਪਕ ਕਰਜ਼ਾ ਮੁਆਫ਼ੀ, ਲੇਬਰ ਕੋਰਟ ਰੱਦ, ਮਨਰੇਗਾ ਮਜ਼ਬੂਤ ਕਰਨਾ, ਕਾਲੇ ਕਾਨੂੰਨ ਵਾਪਸ ਲੈਣਾ, ਜ਼ਮੀਨੀ ਅਧਿਕਾਰਾਂ ਦੀ ਰੱਖਿਆ, ਪੰਜਾਬ ਲਈ ਵਿਸ਼ੇਸ਼ ਮੰਗਾਂ, ਐਫ.ਸੀ.ਆਈ. ਬਚਾਉਣਾ, ਐਫ.ਡੀ.ਆਈ. ਤੇ ਰੋਕ, ਮਹਿੰਗਾਈ ਤੇ ਕੰਟਰੋਲ, ਫ਼ਸਲ ਅਤੇ ਪਸ਼ੂ ਧਨ ਬੀਮਾ, ਸਿੰਚਾਈ ਯਕੀਨੀ ਬਣਾਉਣਾ, ਸਮਾਜਿਕ ਸੁਰੱਖਿਆ ਪੈਨਸ਼ਨ, ਹੜ ਸੋਕਾ ਰਾਹਤ, ਸਿੱਖਿਆ ਅਤੇ ਖੋਜ ਤੇ ਖਰਚਾ, ਸਹਿਕਾਰਤਾ ਦੀ ਰੱਖਿਆ ਆਦਿ ਮੰਗਾਂ ਨੂੰ ਲੈ ਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਂਅ ਤੇ ਮੰਗ ਪੱਤਰ ਨਾਈਬ ਤਹਿਸੀਲਦਾਰ ਲੋਪੋਕੇ ਤਰਲੋਚਨ ਸਿੰਘ ਨੂੰ ਦਿੱਤਾ।
ਇਸ ਮੌਕੇ ਬਲਬੀਰ ਸਿੰਘ ਕੱਕੜ, ਅਮਰਜੀਤ ਸਿੰਘ ਭੀਲੋਵਾਲ, ਲਖਬੀਰ ਸਿੰਘ ਤੱਲੇ, ਸਰਦੂਲ ਸਿੰਘ ਤੱਲੇ, ਸਾਹਿਬ ਸਿੰਘ ਠੱਠੀ, ਬਲਦੇਵ ਸਿੰਘ ਚਵਿੰਡਾ, ਜਗਰੂਪ ਸਿੰਘ ਕੋਹਾਲੀ, ਹਰਜੀਤ ਸਿੰਘ, ਗੁਰਮੁਖ ਸਿੰਘ ਤੇ ਰਵਿੰਦਰਪਾਲ ਸਿੰਘ ਕੋਹਾਲੀ ਆਦਿ ਹਾਜ਼ਰ ਸਨ।