10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਵਾਰਡ ਨੰਬਰ 15 ਦੀਆਂ ਔਰਤਾਂ ਵਲੋਂ ਤੀਜ ਦਾ ਤਿਉਹਾਰ ਮਨਾਇਆ

ਅਹਿਮਦਗੜ, 9 ਅਗਸਤ (ਸੁਖਜੀਤ ਸਿੰਘ ਖੇੜਾ) - ਸਥਾਨਕ ਬਾਰਡ ਨੰਬਰ 15 ਦੀ ਕੌਂਸਲਰ ਮਨਦੀਪ ਕੌਰ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮੂਨ ਵਾਕ ਰੈਸਟੋਰੈਂਟ ਅਹਿਮਦਗੜ ਵਿਖੇ ਮਨਾਇਆ ਗਿਆ । ਜਿਸ ਵਿੱਚ ਮੁੱਖ ਮਹਿਮਾਨ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਦੀ ਧਰਮ ਸੁਪਤਨੀ ਪ੍ਰਿੰਸੀਪਲ ਪਰਮਿੰਦਰ ਕੌਰ ਗੱਜਣਮਾਜਰਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਹਾਜਰੀ ਭਰੀ ਜਦ ਕੇ ਵਿਸ਼ੇਸ਼ ਮਹਿਮਾਨ ਨਗਰ ਕੌਸਲ ਅਹਿਮਦਗੜ੍ਹ ਦੀ ਉਪ ਪ੍ਰਧਾਨ ਸਵੀਟੀ ਕਾਕੜੀਆ ਨੇ ਹਾਜਰੀ ਭਰੀ ਉਨ੍ਹਾਂ ਨਾਲ ਸਹਿਰੀ ਮਹਿਲਾ ਪ੍ਰਧਾਨ ਰਿੰਕੂ ਗਰਗ ਵੀ ਮੌਜੂਦ ਸਨ।

ਅਜੀਤ ਡੈਸਕ 10-08-2026
ਅਹਿਮਦਗੜ, 9 ਅਗਸਤ (ਸੁਖਜੀਤ ਸਿੰਘ ਖੇੜਾ) - ਸਥਾਨਕ ਬਾਰਡ ਨੰਬਰ 15 ਦੀ ਕੌਂਸਲਰ ਮਨਦੀਪ ਕੌਰ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮੂਨ ਵਾਕ ਰੈਸਟੋਰੈਂਟ ਅਹਿਮਦਗੜ ਵਿਖੇ ਮਨਾਇਆ ਗਿਆ । ਜਿਸ ਵਿੱਚ ਮੁੱਖ ਮਹਿਮਾਨ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਦੀ ਧਰਮ ਸੁਪਤਨੀ ਪ੍ਰਿੰਸੀਪਲ ਪਰਮਿੰਦਰ ਕੌਰ ਗੱਜਣਮਾਜਰਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਹਾਜਰੀ ਭਰੀ ਜਦ ਕੇ ਵਿਸ਼ੇਸ਼ ਮਹਿਮਾਨ ਨਗਰ ਕੌਸਲ ਅਹਿਮਦਗੜ੍ਹ ਦੀ ਉਪ ਪ੍ਰਧਾਨ ਸਵੀਟੀ ਕਾਕੜੀਆ ਨੇ ਹਾਜਰੀ ਭਰੀ ਉਨ੍ਹਾਂ ਨਾਲ ਸਹਿਰੀ ਮਹਿਲਾ ਪ੍ਰਧਾਨ ਰਿੰਕੂ ਗਰਗ ਵੀ ਮੌਜੂਦ ਸਨ। ਇਸ ਮੌਕੇ ਇਕੱਤਰ ਹੋਈਆਂ ਮੁਟਿਆਰਾਂ ਵੱਲੋਂ ਗਿੱਧਾ, ਭੰਗੜਾ, ਸਭਿਆਚਾਰਕ ਪ੍ਰੋਗਰਾਮ, ਪੁਰਾਤਨ ਵਿਰਸੇ ਨਾਲ ਸਬੰਧਿਤ ਪਹਿਰਾਵੇ ਪਹਿਨ ਕੇ ਅੱਜ ਦੀ ਨੌਜਵਾਨ ਪੀੜੀ ਨੂੰ ਪੁਰਾਤਨ ਵਿਰਸੇ ਨਾਲ ਜੋੜਨ ਦਾ ਸੰਦੇਸ਼ ਦਿੱਤਾ । ਇਸ ਮੌਕੇ ਮੁੱਖ ਮਹਿਮਾਨ ਪਰਮਿੰਦਰ ਕੌਰ ਗੱਜਣਮਾਜਰਾ ਨੇ ਪ੍ਰਬੰਧਕਾਂ ਦੇ ਇਸ ਕਾਰਜ ਦੀ ਸਲਾਘਾ ਕਰਦਾ ਕਿਹਾ ਕਿ ਪੁਰਾਤਨ ਵਿਰਸੇ ਨੂੰ ਜਿਉਂਦਾ ਰੱਖਣ ਲਈ ਇਸ ਤਰ੍ਹਾਂ ਦੇ ਸੱਭਿਆਚਾਰ ਅਤੇ ਪੁਰਾਤਨ ਵਿਰਸੇ ਦੀ ਯਾਦ ਤਾਜਾ ਕਰਨ ਵਾਲੇ ਸਮਾਗਮ ਜਰੂਰ ਹੋਣੇ ਚਾਹੀਦੇ ਹਨ । ਇਸ ਮੌਕੇ ਵੱਡੀ ਗਿਣਤੀ ਵਿੱਚ ਔਰਤਾਂ ਨੇ ਸਮੂਲੀਅਤ ਕੀਤੀ।
ਪਿਛਲੀ ਖ਼ਬਰ ਪਿੰਡ ਗੋਬਿੰਦਪੁਰਾ ਵਿਖੇ ਮਨਾਇਆ ਤੀਆਂ ਦਾ ਤਿਉਹਾਰ ਅਗਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।