10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਰਾਮਪੁਰਾ ਪੁਲਿਸ ਦੇ 'ਗੈਰ-ਕਾਨੂੰਨੀ ਹਿਰਾਸਤ' ਮਾਮਲੇ ਵਿਚ ਨਵਾਂ ਮੋੜ-ਹਾਈਕੋਰਟ ਦੇ ਅਸਲੀ ਹੁਕਮਾਂ ਨੇ ਪੁਲਿਸ ਦੇ ਦਾਅਵਿਆਂ 'ਤੇ ਖੜ੍ਹੇ ਕੀਤੇ ਸਵਾਲ <br/>

ਅਜੀਤ ਡੈਸਕ 10-05-2026
ਰਾਮਪੁਰਾ ਫੂਲ, 9 ਮਈ (ਨਰਪਿੰਦਰ ਸਿੰਘ ਧਾਲੀਵਾਲ)-ਬੀਤੇ ਦਿਨੀਂ ਰਾਮਪੁਰਾ ਸਿਟੀ ਪੁਲਿਸ 'ਤੇ ਲੱਗੇ ਗੈਰ-ਕਾਨੂੰਨੀ ਹਿਰਾਸਤ ਦੇ ਦੋਸ਼ਾਂ ਦੇ ਮਾਮਲੇ ਵਿਚ ਉਸ ਸਮੇਂ ਇਕ ਨਵਾਂ ਮੋੜ ਆ ਗਿਆ, ਜਦੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਅਸਲ ਲਿਖਤੀ ਹੁਕਮ ਸਾਹਮਣੇ ਆਏ | ਇਕ ਪਾਸੇ ਜਿੱਥੇ ਪੁਲਿਸ ਪ੍ਰਸ਼ਾਸਨ ਅਤੇ ਥਾਣਾ ਮੁਖੀ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਹਾਈਕੋਰਟ ਨੇ ਪੁਲਿਸ ਵਿਰੁੱਧ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਮੰਨਦਿਆਂ ਪਟੀਸ਼ਨ ਖਾਰਜ ਕਰ ਦਿੱਤੀ ਹੈ ਅਤੇ ਵਾਰੰਟ ਅਫ਼ਸਰ ਨੂੰ ਕੋਈ ਬੰਦੀ ਨਹੀਂ ਮਿਲਿਆ, ਉੱਥੇ ਹੀ ਦੂਜੇ ਪਾਸੇ ਪਟੀਸ਼ਨਰ ਦੇ ਵਕੀਲ ਨੇ ਅਦਾਲਤੀ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਪੁਲਿਸ ਦੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ | ਦਿੱਤੀ ਜਾਣਕਾਰੀ ਅਨੁਸਾਰ ਇਹ ਮਾਮਲਾ ਪੁਲਿਸ ਦੀ 'ਕਲੀਨ ਚਿੱਟ' ਦਾ ਨਹੀਂ, ਸਗੋਂ ਕਾਨੂੰਨੀ ਪ੍ਰਕਿਰਿਆ ਤਹਿਤ ਪਟੀਸ਼ਨ ਵਾਪਸ ਲੈਣ ਦਾ ਹੈ | ਹਾਸਲ ਹੋਏ ਅਦਾਲਤੀ ਦਸਤਾਵੇਜ਼ਾਂ 5396-2026 ਅਤੇ -5397-2026) ਮੁਤਾਬਕ, 8 ਮਈ 2026 ਨੂੰ ਮਾਣਯੋਗ ਜਸਟਿਸ ਸੂਰਿਆ ਪ੍ਰਤਾਪ ਸਿੰਘ ਦੀ ਅਦਾਲਤ ਵਿਚ ਹੋਈ ਸੁਣਵਾਈ ਦੌਰਾਨ ਵਾਰੰਟ ਅਫ਼ਸਰ ਦੀ ਰਿਪੋਰਟ ਰਿਕਾਰਡ 'ਤੇ ਲਈ ਗਈ ਸੀ | ਅਦਾਲਤੀ ਹੁਕਮਾਂ ਵਿਚ ਸਪੱਸ਼ਟ ਤੌਰ 'ਤੇ ਦਰਜ ਹੈ ਕਿ ਵਾਰੰਟ ਅਫ਼ਸਰ ਦੀ ਰਿਪੋਰਟ ਦਰਸਾਉਂਦੀ ਹੈ ਕਿ ਉਸ ਦੇ ਦੌਰੇ ਸਮੇਂ ਸਬੰਧਿਤ ਵਿਅਕਤੀ ਪੁਲਿਸ ਸਟੇਸ਼ਨ ਦੀ ਹਵਾਲਾਤ ਵਿਚ ਮੌਜੂਦ ਸੀ ਅਤੇ ਉਸ ਨੂੰ ਉੱਥੋਂ ਰਿਹਾਅ ਕਰਵਾਇਆ ਗਿਆ ਹੈ | ਫੈਸਲੇ ਵਿਚ ਇਹ ਵੀ ਸਾਫ਼ ਲਿਖਿਆ ਗਿਆ ਹੈ ਕਿਉਂਕਿ ਵਿਅਕਤੀ ਨੂੰ 'ਗੈਰ-ਕਾਨੂੰਨੀ ਹਿਰਾਸਤ' ਵਿਚੋਂ ਰਿਹਾਅ ਕਰਵਾ ਲਿਆ ਗਿਆ ਹੈ, ਇਸ ਲਈ ਪਟੀਸ਼ਨਰ ਦੇ ਵਕੀਲ ਨੇ ਅਦਾਲਤ ਤੋਂ ਆਪਣੀ ਪਟੀਸ਼ਨ ਵਾਪਸ ਲੈਣ ਦੀ ਮੰਗ ਕੀਤੀ, ਤਾਂ ਜੋ ਉਹ ਢੁੱਕਵੇਂ ਫੋਰਮ 'ਤੇ ਅਗਲੀ ਕਾਨੂੰਨੀ ਕਾਰਵਾਈ ਕਰ ਸਕਣ |
ਪਟੀਸ਼ਨਰ ਧਿਰ ਦੇ ਵਕੀਲਾਂ ਹਿਮਾਂਸ਼ੂ ਬਾਂਸਲ, ਆਕਾਸ਼ ਕੌਂਸਲ ਤੇ ਰੈਪਟਨ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਇਹ ਪ੍ਰਚਾਰਿਤ ਕਰਨਾ ਕਿ 'ਦੋਸ਼ ਬੇਬੁਨਿਆਦ ਨਿਕਲੇ' ਬਿਲਕੁਲ ਗੁੰਮਰਾਹਕੁੰਨ ਹੈ | ਅਦਾਲਤ ਵਲੋਂ ਪਟੀਸ਼ਨ ਨੂੰ ਡਿਸਮਿਸ ਇਸ ਲਈ ਕੀਤਾ ਗਿਆ ਹੈ ਕਿਉਂਕਿ ਪਟੀਸ਼ਨਰ ਨੇ ਖੁਦ ਇਸ ਨੂੰ ਵਾਪਸ ਲਿਆ ਸੀ, ਨਾ ਕਿ ਇਸ ਲਈ ਕਿ ਪੁਲਿਸ 'ਤੇ ਲੱਗੇ ਦੋਸ਼ ਝੂਠੇ ਸਨ | ਅਦਾਲਤੀ ਕਾਰਵਾਈ ਦਾ ਮੁੱਖ ਮਕਸਦ ਵਿਅਕਤੀ ਨੂੰ ਗੈਰ-ਕਾਨੂੰਨੀ ਹਿਰਾਸਤ ਤੋਂ ਛੁਡਵਾਉਣਾ ਸੀ, ਜੋ ਕਿ ਵਾਰੰਟ ਅਫ਼ਸਰ ਦੀ ਰੇਡ ਨਾਲ ਪੂਰਾ ਹੋ ਗਿਆ | ਪੁਲਿਸ ਵਲੋਂ ਇਸ ਡਿਸਮਿਸਲ ਨੂੰ ਆਪਣੀ ਬੇਗੁਨਾਹੀ ਦੇ ਸਬੂਤ ਵਜੋਂ ਪੇਸ਼ ਕਰਨਾ ਤੱਥਾਂ ਦੀ ਅਧੂਰੀ ਅਤੇ ਗਲਤ ਪੇਸ਼ਕਾਰੀ ਹੈ |

ਪਿਛਲੀ ਖ਼ਬਰ ਪੈਨਸ਼ਨਰਜ਼ ਵੈਲਫ਼ੇਅਰ ਫੈਡਰੇਸ਼ਨ ਪੰਜਾਬ ਪਾਵਰਕਾਮ ਅਤੇ ਟਰਾਂਸਕੋ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਵਿਦਿਆਰਥੀਆਂ ਨੇ ਖੇਡਾਂ 'ਚ ਮੱਲਾਂ ਮਾਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।