30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸੀ.ਪੀ.ਆਰ ਸਬੰਧੀ ਜਾਗਰੂਕਤਾ ਵਰਕਸ਼ਾਪ ਕਰਵਾਈ <br/>

ਅਜੀਤ ਡੈਸਕ 09-05-2026
ਮੂਨਕ, 8 ਮਈ (ਵਰਿੰਦਰ ਭਾਰਦਵਾਜ) - ਗਿਆਨ ਗੰਗਾ ਇੰਟਰਨੈਸ਼ਨਲ ਸਕੂਲ ਵਿੱਚ ਅੱਜ ਸੀਪੀਆਰ (ਕਾਰਡੀਓ ਪਲਮੋਨਰੀ ਰੀਸਸਿਟੇਸ਼ਨ) ਸਬੰਧੀ ਵਿਸ਼ੇਸ਼ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ | ਇਸ ਮੌਕੇ ਮੁੱਖ ਵਕਤਾ ਵਜੋਂ ਡਾ. ਗਰਿਮਾ ਗੋਇਲ ਤੇ ਡਾ. ਹਿਤਾਂਸ਼ੀ ਗਰਗ ਹਾਜ਼ਰ ਰਹੇ | ਡਾ. ਗਰਿਮਾ ਗੋਇਲ ਨੇ ਵਿਦਿਆਰਥੀਆਂ ਅਤੇ ਸਕੂਲ ਦੇ ਵਾਹਨ ਚਾਲਕਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਹਾਰਟ ਅਟੈਕ ਜਾਂ ਦਿਲ ਦੀ ਧੜਕਣ ਰੁਕਣ ਦੀ ਸਥਿਤੀ ਵਿੱਚ ਤੁਰੰਤ ਮੁੱਢਲੀ ਸਹਾਇਤਾ ਕਿਵੇਂ ਦਿੱਤੀ ਜਾ ਸਕਦੀ ਹੈ | ਉਨ੍ਹਾਂ ਨੇ ਸੀਪੀਆਰ ਦੇਣ ਦੀ ਸਹੀ ਵਿਧੀ, ਬੇਹੋਸ਼ ਵਿਅਕਤੀ ਦੀ ਜਾਂਚ ਕਰਨ ਦਾ ਢੰਗ ਅਤੇ ਐਂਬੂਲੈਂਸ ਪਹੁੰਚਣ ਤੱਕ ਵਰਤੀਆਂ ਜਾਣ ਵਾਲੀਆਂ ਲੋੜੀਂਦੀਆਂ ਸਾਵਧਾਨੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਡਾ. ਗਰਿਮਾ ਗੋਯਲ ਨੇ ਡੰਮ੍ਹੀ ਰਾਹੀ ਸੀਪੀਆਰ ਦੀ ਪੂਰੀ ਪ੍ਰਕਿਰਿਆ ਦਾ ਸਿੱਧਾ ਪ੍ਰਦਰਸ਼ਨ ਕੀਤਾ | ਵਿਦਿਆਰਥੀਆਂ ਅਤੇ ਡਰਾਈਵਰਾਂ ਨੂੰ ਵੀ ਪ੍ਰਯੋਗਾਤਮਿਕ ਤਰੀਕੇ ਨਾਲ ਅਭਿਆਸ ਕਰਵਾਇਆ ਗਿਆ, ਤਾਂ ਜੋ ਐਮਰਜੈਂਸੀ ਵੇਲੇ ਉਹ ਘਬਰਾਉਣ ਦੀ ਥਾਂ ਤੁਰੰਤ ਸਹਾਇਤਾ ਕਰ ਸਕਣ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਡਾ. ਹਿਤਾਂਸ਼ੀ ਗਰਗ ਅਤੇ ਡਾ. ਗਰਿਮਾ ਗੋਇਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਜੀਵਨ ਬਚਾਉਣ ਵਾਲੀ ਜਾਣਕਾਰੀ ਹਰ ਵਿਅਕਤੀ ਲਈ ਬਹੁਤ ਜ਼ਰੂਰੀ ਹੈ |

ਪਿਛਲੀ ਖ਼ਬਰ ਸਰਕਾਰ ਵਲੋਂ ਪੈਨਸ਼ਨਰਾਂ ਨੂੰ ਪ੍ਰੇਸ਼ਾਨ ਕਰਨ ਦੀ ਨਿੰਦਾ <br/> ਅਗਲੀ ਖ਼ਬਰ ਨਗਰ ਪੰਚਾਇਤ ਖਨੌਰੀ ਦੀ ਸਫ਼ਾਈ ਯੂਨੀਅਨ ਵੱਲੋਂ ਕੰਮ ਛੋੜ ਹੜਤਾਲ ਤੀਜੇ ਦਿਨ ਵੀ ਰਹੀ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।