30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਨਗਰ ਪੰਚਾਇਤ ਖਨੌਰੀ ਦੀ ਸਫ਼ਾਈ ਯੂਨੀਅਨ ਵੱਲੋਂ ਕੰਮ ਛੋੜ ਹੜਤਾਲ ਤੀਜੇ ਦਿਨ ਵੀ ਰਹੀ ਜਾਰੀ <br/>

ਅਜੀਤ ਡੈਸਕ 09-05-2026
ਖਨੌਰੀ, 8 ਮਈ (ਥਿੰਦ) - ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਭਰ ਦੇ ਮਿਊਾਸੀਪਲ ਮੁਲਾਜ਼ਮਾਂ ਦੀ ਜਥੇਬੰਦੀ ਵੱਲੋਂ 6 ਮਈ ਨੂੰ ਸ਼ੁਰੂ ਕੀਤੀ ਗਈ ਕੰਮ ਛੋੜ ਹੜਤਾਲ ਤਹਿਤ ਅੱਜ ਨਗਰ ਪੰਚਾਇਤ ਖਨੌਰੀ ਦੇ ਸਮੂਹ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਵੱਲੋਂ ਵੀ ਜਾਰੀ ਕੰਮ ਛੋੜ ਹੜਤਾਲ ਤੀਜੇ ਦਿਨ ਵੀ ਜਾਰੀ ਰਹੀ ਅਤੇ ਸਫ਼ਾਈ ਕਰਮਚਾਰੀਆਂ ਵੱਲੋਂ ਆਰੰਭੇ ਗਏ ਇਸ ਸੰਘਰਸ਼ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਪੰਜਾਬ ਮਿੳਾੂਸੀਪਲ ਆਉਟਸੋਰਸ ਇੰਪਲਾਈਜ਼ ਯੂਨੀਅਨ ਵੱਲੋਂ ਵੀ ਇਸ ਜਾਰੀ ਹੜਤਾਲ ਨੂੰ ਸਮਰਥਨ ਦਿੱਤਾ ਗਿਆ | ਇਸ ਸਬੰਧੀ ਪੰਜਾਬ ਮਿੳਾੂਸੀਪਲ ਆਊਟ ਸੋਰਸ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸੁੰਦਰ ਰਾਮ, ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਰੌਬਿਨ ਕੁਮਾਰ ਅਤੇ ਹੋਰ ਯੂਨੀਅਨ ਦੇ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਸਫ਼ਾਈ ਸੇਵਕ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ 6 ਮਈ 2026 ਤੋਂ ਅਣ-ਮਿੱਥੇ ਸਮੇਂ ਲਈ ਕੰਮ ਛੋੜ ਹੜਤਾਲ ਕੀਤੀ ਜਾ ਰਹੀ ਹੈ | ਇਸ ਮੌਕੇ ਸੁੰਦਰ ਰਾਮ ਜ਼ਿਲ੍ਹਾ ਪ੍ਰਧਾਨ ਸੰਗਰੂਰ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਸਿੰਘ, ਪੂਜਾ ਚਾਵਲਾ, ਸਰਲਾ ਦੇਵੀ, ਵਿਨੀਤ ਕੁਮਾਰ, ਸਰਬਜੀਤ ਸਿੰਘ, ਮਨਜੀਤ ਕੌਰ, ਬਲਜਿੰਦਰ ਸਿੰਘ, ਰੀਤੂ ਦੇਵੀ, ਰਾਹੁਲ ਅਤੇ ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਰੌਬਿਨ ਕੁਮਾਰ, ਰਾਜ ਕੁਮਾਰ, ਸੰਜੀਵ ਕੁਮਾਰ, ਕਸ਼ਮੀਰ, ਵਿੱਕੀ, ਸੁਖਚੈਨ ਸਿੰਘ, ਰਾਜੇਸ਼, ਸੁਭਾਸ਼ ਚੰਦ, ਰਾਮ ਮੇਹਰਾ, ਵਿਜੈ ਕੁਮਾਰ, ਤਲਵਿੰਦਰ ਸਿੰਘ, ਰੌਸ਼ਨੀ, ਜਯੋਤੀ ਰਾਣੀ, ਬਲਜੀਤ, ਸੁਰੇਸ਼ ਰਾਣੀ, ਸ਼ੀਲਾ, ਪ੍ਰਵੀਨ, ਗੀਤਾ, ਸਾਗਰ ਕੁਮਾਰ, ਸੁਖਵਿੰਦਰ ਸਿੰਘ ਸਮੇਤ ਸਮੂਹ ਸਫ਼ਾਈ ਸੇਵਕ ਮੌਜੂਦ ਸਨ |

ਪਿਛਲੀ ਖ਼ਬਰ ਸੀ.ਪੀ.ਆਰ ਸਬੰਧੀ ਜਾਗਰੂਕਤਾ ਵਰਕਸ਼ਾਪ ਕਰਵਾਈ <br/> ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਸੰਗਰੂਰ 'ਚ ਲੋਕ ਅੰਦੋਲਨ ਬਣਾਉਣ ਲਈ ਵਿਧਾਇਕਾ ਭਰਾਜ ਨੇ ਤਿੰਨ ਜਾਗਰੂਕਤਾ ਈ-ਰਿਕਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।