01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਟੇਟ ਬੈਂਕ ਦੇ ਮੁਲਾਜ਼ਮ 25 ਤੋਂ ਦੋ ਦਿਨਾਂ ਹੜਤਾਲ 'ਤੇ ਜਾਣਗੇ <br/>

ਅਜੀਤ ਡੈਸਕ 09-05-2026
ਸੁਨਾਮ ਊਧਮ ਸਿੰਘ ਵਾਲਾ, 8 ਮਈ (ਧਾਲੀਵਾਲ, ਭੁੱਲਰ) - ਸਟੇਟ ਬੈਂਕ ਆਫ਼ ਇੰਡੀਆ ਦੇ ਕੌਮੀ ਜਥੇਬੰਦੀ ਸੱਦੇ 'ਤੇ ਸਮੂਹ ਮੁਲਾਜਮ ਇਸ ਮਹੀਨੇ 25 ਅਤੇ 26 ਮਈ ਨੂੰ 2 ਦਿਨਾਂ ਦੀ ਹੜਤਾਲ 'ਤੇ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸੰਗਰੂਰ ਦੇ ਜੋਨ ਸਕੱਤਰ ਵਿੱਕੀ ਅਬਦਾਲ ਨੇ ਦੱਸਿਆ ਕਿ ਜਥੇਬੰਦੀ ਦੀਆਂ 14 ਮੰਗਾਂ ਬਹੁਤ ਲੰਮੇ ਸਮੇਂ ਤੋਂ ਲਟਕ ਰਹੀਆਂ ਹਨ ਤੇ ਇਨ੍ਹਾਂ ਮੰਗਾ ਦੀ ਪੂਰਤੀ ਲਈ ਇਹ ਹੜਤਾਲ ਪੂਰੇ ਭਾਰਤ ਵਿੱਚ ਵੱਡੇ ਪੱਧਰ 'ਤੇ ਕੀਤੀ ਜਾਵੇਗੀ ਅਤੇ ਸੰਗਰੂਰ ਵਿੱਚ ਵੀ ਪੂਰੇ ਜੋਰ ਸੋਰ ਨਾਲ ਸਟੇਟ ਬੈਂਕ ਦੇ ਕਰਮਚਾਰੀ ਇਸ ਹੜਤਾਲ ਵਿੱਚ ਸ਼ਮੂਲੀਅਤ ਕਰਨਗੇ | ਇਹ ਹੜਤਾਲ ਜਥੇਬੰਦੀ ਦੇ ਕੌਮੀ ਪ੍ਰਧਾਨ ਕਾਮਰੇਡ ਚੰਦਰਸ਼ੇਖਰ ਦੇ ਸੱਦੇ ਉੱਤੇ ਕੀਤੀ ਜਾ ਰਹੀ ਹੈ ਅਤੇ ਜਿਸ ਦਾ ਸਮਰਥਨ ਸਾਰੀਆਂ ਬੈਂਕਾਂ ਦੀਆਂ ਜਥੇਬੰਦੀਆਂ ਸਮੇਤ ਹੋਰ ਵੀ ਸਿਆਸੀ ਅਤੇ ਗੈਰ ਸਿਆਸੀ ਜਥੇਬੰਦੀਆਂ ਕਰ ਰਹੀਆਂ ਹਨ | ਇਸ ਮੌਕੇ ਸੰਗਰੂਰ ਤੋਂ ਜੌਨ ਸਕੱਤਰ ਵਿਕੀ ਅਬਦਾਲ, ਖੇਤਰੀ ਸਕੱਤਰ ਰਾਜੀਵ ਵਰਮਾ, ਮੈਂਬਰ ਹਰਜਿੰਦਰ ਸਿੰਘ, ਮੈਂਬਰ ਅਵਤਾਰ ਸਿੰਘ ਮੈਂਬਰ ਹੇਮੰਤ ਸ਼ਰਮਾ ਅਤੇ ਦੀਪ ਬਾਠ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਅਜੀਤ ਨਰਸਿੰਗ ਇੰਸਟੀਚਿਊਟ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਪੈਨਸ਼ਨਰ ਸੇਵਾ ਪੋਰਟਲ ਰੱਦ ਕਰਨ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।