ਸਰਕਾਰਾਂ ਵਲੋਂ ਧਾਰਮਿਕ ਕਾਰਜਾਂ ਲਈ ਜਨਤਕ ਪੈਸੇ ਦੀ ਵਰਤੋਂ ਗ਼ੈਰ ਸੰਵਿਧਾਨਕ - ਤਰਕਸ਼ੀਲ ਸੁਸਾਇਟੀ
ਸੰਗਰੂਰ, 31 ਅਗਸਤ (ਧੀਰਜ ਪਸ਼ੌਰੀਆ) - ਤਰਕਸ਼ੀਲ ਸੁਸਾਇਟੀ ਪੰਜਾਬ (ਜ਼ੋਨ ਸੰਗਰੂਰ- ਬਰਨਾਲਾ) ਨੇ ਪੰਜਾਬ/ਕੇਂਦਰ ਸਰਕਾਰ ਵੱਲੋਂ ਆਪਣੇ ਫਿਰਕੂ ਸਿਆਸੀ ਏਜੰਡੇ ਹੇਠ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸਮੇਤ ਵਿਸ਼ੇਸ਼ ਧਰਮ ਦੇ ਧਾਰਮਿਕ ਸਥਾਨਾਂ ਦੀ ਉਸਾਰੀ ਅਤੇ ਧਾਰਮਿਕ ਸਮਾਗਮਾਂ ਉੱਤੇ ਕਰੋੜਾਂ ਰੁਪਏ ਦਾ ਜਨਤਕ ਸਰਮਾਏ ਦੀ ਕੀਤੀ ਜਾ ਰਹੀ ਗ਼ੈਰ ਸੰਵਿਧਾਨਕ ਫ਼ਜ਼ੂਲਖਰਚੀ ਉੱਤੇ ਤੁਰੰਤ ਰੋਕ ਲਾਉਣ ਦੀ ਜ਼ੋਰਦਾਰ ਮੰਗ ਕੀਤੀ ਹੈ। ਸੁਸਾਇਟੀ ਦੇ ਜ਼ੋਨ ਆਗੂਆਂ ਮਾਸਟਰ ਪਰਮਵੇਦ, ਸੀਤਾ ਰਾਮ, ਗੁਰਦੀਪ ਸਿੰਘ ਨੇ ਕਿਹਾ ਕਿ ਭਾਰਤੀ ਸਟੇਟ ਧਰਮ ਨਿਰਲੇਪ ਹੋਣ ਕਾਰਨ, ਕਿਸੇ ਵੀ ਸਰਕਾਰ ਵੱਲੋਂ ਲੋਕਾਂ ਤੋਂ ਟੈਕਸਾਂ ਦੇ ਰੂਪ ਵਿੱਚ ਇਕੱਠੇ ਕੀਤੇ ਜਨਤਕ ਸਰਮਾਏ ਨੂੰ ਕਿਸੇ ਵੀ ਧਰਮ ਜਾਂ ਕੁਝ ਵਿਸ਼ੇਸ਼ ਧਰਮਾਂ ਨਾਲ ਸਬੰਧਤ ਧਾਰਮਿਕ ਕਾਰਜਾਂ ਉੱਤੇ ਖਰਚ ਕਰਨਾ ਸਰਾਸਰ ਗ਼ੈਰ ਸੰਵਿਧਾਨਕ ਹੈ।
ਸੰਗਰੂਰ, 31 ਅਗਸਤ (ਧੀਰਜ ਪਸ਼ੌਰੀਆ) - ਤਰਕਸ਼ੀਲ ਸੁਸਾਇਟੀ ਪੰਜਾਬ (ਜ਼ੋਨ ਸੰਗਰੂਰ- ਬਰਨਾਲਾ) ਨੇ ਪੰਜਾਬ/ਕੇਂਦਰ ਸਰਕਾਰ ਵੱਲੋਂ ਆਪਣੇ ਫਿਰਕੂ ਸਿਆਸੀ ਏਜੰਡੇ ਹੇਠ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸਮੇਤ ਵਿਸ਼ੇਸ਼ ਧਰਮ ਦੇ ਧਾਰਮਿਕ ਸਥਾਨਾਂ ਦੀ ਉਸਾਰੀ ਅਤੇ ਧਾਰਮਿਕ ਸਮਾਗਮਾਂ ਉੱਤੇ ਕਰੋੜਾਂ ਰੁਪਏ ਦਾ ਜਨਤਕ ਸਰਮਾਏ ਦੀ ਕੀਤੀ ਜਾ ਰਹੀ ਗ਼ੈਰ ਸੰਵਿਧਾਨਕ ਫ਼ਜ਼ੂਲਖਰਚੀ ਉੱਤੇ ਤੁਰੰਤ ਰੋਕ ਲਾਉਣ ਦੀ ਜ਼ੋਰਦਾਰ ਮੰਗ ਕੀਤੀ ਹੈ। ਸੁਸਾਇਟੀ ਦੇ ਜ਼ੋਨ ਆਗੂਆਂ ਮਾਸਟਰ ਪਰਮਵੇਦ, ਸੀਤਾ ਰਾਮ, ਗੁਰਦੀਪ ਸਿੰਘ ਨੇ ਕਿਹਾ ਕਿ ਭਾਰਤੀ ਸਟੇਟ ਧਰਮ ਨਿਰਲੇਪ ਹੋਣ ਕਾਰਨ, ਕਿਸੇ ਵੀ ਸਰਕਾਰ ਵੱਲੋਂ ਲੋਕਾਂ ਤੋਂ ਟੈਕਸਾਂ ਦੇ ਰੂਪ ਵਿੱਚ ਇਕੱਠੇ ਕੀਤੇ ਜਨਤਕ ਸਰਮਾਏ ਨੂੰ ਕਿਸੇ ਵੀ ਧਰਮ ਜਾਂ ਕੁਝ ਵਿਸ਼ੇਸ਼ ਧਰਮਾਂ ਨਾਲ ਸਬੰਧਤ ਧਾਰਮਿਕ ਕਾਰਜਾਂ ਉੱਤੇ ਖਰਚ ਕਰਨਾ ਸਰਾਸਰ ਗ਼ੈਰ ਸੰਵਿਧਾਨਕ ਹੈ। ਕਿਸੇ ਵਿਸ਼ੇਸ਼ ਧਰਮ ਅਧਾਰਿਤ ਫ਼ਜ਼ੂਲਖਰਚੀ ਦਾ ਡਟਵਾਂ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤੀਰਥ ਯਾਤਰਾ ਯੋਜਨਾ, ਧਾਰਮਿਕ ਸਮਾਗਮ ਅਤੇ ਧਾਰਮਿਕ ਸਥਾਨਾਂ ਦੀ ਉਸਾਰੀ ਕਰਕੇ ਧਾਰਮਿਕ ਆਸਥਾ ਹੇਠ ਹਿੰਦੂ-ਸਿੱਖ ਵੋਟਾਂ ਆਪਣੇ ਵਲ ਖਿੱਚਣ ਅਤੇ ਦੂਜਿਆਂ ਫਿਰਕਿਆਂ ਵਿੱਚ ਫਿਰਕੂ ਵੰਡੀਆਂ ਪਾਉਣ ਦੀ ਨਿਰੋਲ ਫਿਰਕੂ ਸਿਆਸਤ ਕਰ ਰਹੀ ਹੈ। ਲੋਕਾਂ ਵਿੱਚੋਂ ਅੰਧਵਿਸ਼ਵਾਸ ਖਤਮ ਕਰਕੇ ਵਿਗਿਆਨਕ ਨਜ਼ਰੀਆ ਵਿਕਸਤ ਕਰਨ ਦੀ ਸੰਵਿਧਾਨਕ ਜ਼ਿੰਮੇਵਾਰੀ ਹਰ ਸਰਕਾਰ ਨੂੰ ਪਹਿਲ ਦੇ ਅਧਾਰ ‘ਤੇ ਨਿਭਾਉਣੀ ਬਣਦੀ ਹੈ।ਉਨ੍ਹਾਂ ਦੋਸ਼ ਲਾਇਆ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਖਜ਼ਾਨਾ ਖਾਲੀ ਦਾ ਬਹਾਨਾ ਬਣਾ ਕੇ ਸਰਕਾਰੀ ਮੁਲਾਜ਼ਮਾਂ ਦਾ 18% ਡੀ.ਏ, ਪੁਰਾਣੀ ਪੈਨਸ਼ਨ ਅਤੇ ਕਈ ਤਰ੍ਹਾਂ ਦੇ ਭੱਤੇ ਖਤਮ ਕਰ ਦਿੱਤੇ ਗਏ ਹਨ, ਪੰਜਾਬ ਦੇ ਲੱਖਾਂ ਪੜ੍ਹੇ ਲਿਖੇ ਬੇਰੁਜ਼ਗਾਰਾਂ ਨੌਜਵਾਨਾਂ ਉੱਤੇ ਸਰਕਾਰੀ ਨੌਕਰੀਆਂ ਮੰਗਣ ਤੇ ਅਣਮਨੁੱਖੀ ਧੱਕੇਸ਼ਾਹੀ ਕੀਤਾ ਜਾ ਰਿਹਾ ਹੈ, ਕਿਸਾਨਾਂ, ਮਜ਼ਦੂਰਾਂ ਨੂੰ ਭੁੱਖਿਆਂ ਮਰਨ ਤੇ ਮਜ਼ਬੂਰ ਕੀਤਾ ਜਾ ਰਿਹਾ ਹੈ ਅਤੇ ਜਨਤਕ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਆਗੂਆਂ ਬੇਰੁਜ਼ਗਾਰ ਨੂੰ ਰੁਜ਼ਗਾਰ ਦੇਣ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਫਜ਼ੂਲ ਖਰਚੀ ਬੰਦ ਕਰਨ ਤੇ ਲੋਕਾਂ ਲਈ ਢੁਕਵੀਂ ਸਿਹਤ, ਸਿਖਿਆ ਦਾ ਪ੍ਰਬੰਧ ਕਰਨ ਵੱਲ ਤਵੱਜੋ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਦੇ ਘਰਾਂ ਵਿੱਚੋਂ ਭੁਖਮਰੀ ਦਾ ਸਾਇਆ ਖ਼ਤਮ ਹੋ ਸਕੇ।