01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਨਵ ਵਿਆਹੇ ਜੋੜੇ ਦੀ ਪੁਲਿਸ ਸੁਰੱਖਿਆ ਲਈ ਕੀਤੀ ਅਪੀਲ ਨੂੰ ਅਦਾਲਤ ਨੇ ਕੀਤਾ ਰੱਦ

ਅਜੀਤ ਡੈਸਕ 09-05-2026
ਸੰਗਰੂਰ, 8 ਮਈ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੈਸ਼ਨ ਜੱਜ ਮੁਨੀਸ਼ ਸਿੰਗਲ ਦੀ ਅਦਾਲਤ ਨੇ ਮੁੱਦਈ ਪੱਖ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ ਵੱਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਕੋਰਟ ਮੈਰਿਜ ਕਰਵਾ ਚੁੱਕੇ ਨਵ ਵਿਆਹੇ ਜੋੜੇ ਵੱਲੋਂ ਪੁਲਿਸ ਸੁਰੱਖਿਆ ਲਈ ਕੀਤੀ ਅਪੀਲ ਨੂੰ ਰੱਦ ਕਰ ਦਿੱਤਾ ਹੈ | ਜ਼ਿਕਰਯੋਗ ਹੈ ਕਿ ਲਾਗਲੇ ਪਿੰਡ ਦੀ 19 ਸਾਲਾ ਲੜਕੀ ਦੇ ਪਰਿਵਾਰ ਵੱਲੋਂ 30 ਸਾਲਾ ਪਿੰਡ ਦੇ ਹੀ ਲੜਕੇ ਖ਼ਿਲਾਫ਼ ਲੜਕੀ ਨੂੰ ਅਗਵਾ ਕਰਨ ਦੀ ਕੀਤੀ ਸ਼ਿਕਾਇਤ ਤੋਂ ਬਾਅਦ ਪੁਲਿਸ ਥਾਣਾ ਲਹਿਰਾ ਵਿਖੇ 26 ਫਰਵਰੀ 2026 ਨੂੰ ਲੜਕੀ ਨੂੰ ਅਗਵਾ ਕੀਤੇ ਜਾਣ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ | ਦੱਸਿਆ ਜਾਂਦਾ ਹੈ ਕਿ ਇਹ ਸ਼ਿਕਾਇਤ ਲੜਕੀ ਦੀ ਭੂਆ ਵੱਲੋਂ ਕੀਤੀ ਗਈ ਹੈ ਜਿੱਥੇ ਘਟਨਾ ਵਾਲੇ ਦਿਨ ਲੜਕੀ ਗਈ ਹੋਈ ਸੀ, ਪੁਲਿਸ ਵੱਲੋਂ ਲੜਕੇ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਪੈਨਸ਼ਨਰ ਸੇਵਾ ਪੋਰਟਲ ਰੱਦ ਕਰਨ ਦੀ ਮੰਗ <br/> ਅਗਲੀ ਖ਼ਬਰ ਸੱਤ ਰੋਜ਼ਾ ਗੁਰਮਤਿ ਪ੍ਰਚਾਰ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।