27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੋਰਾ ਕਲਾਂ ਦੇ ਅੱਠਵੀਂ ਜਮਾਤ ਦੇ ਬੱਚਿਆਂ ਨੇ ਰਚਿਆ ਇਤਿਹਾਸ

ਅਜੀਤ ਡੈਸਕ 14-04-2026
ਲਹਿਰਾਗਾਗਾ, 13 ਅਪ੍ਰੈਲ (ਅਸ਼ੋਕ ਗਰਗ)-ਅੱਠਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੋਰਾ ਕਲਾਂ ਦੇ ਤਿੰਨ ਵਿਦਿਆਰਥੀਆਂ ਨੇ ਪੰਜਾਬੀ ਵਿਸ਼ੇ ਵਿਚੋਂ 100 ਵਿਚੋਂ 100 ਅੰਕ ਪ੍ਰਾਪਤ ਕਰ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬੀ ਮਾਸਟਰ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਬੇਸ਼ੱਕ ਗੈਰ ਵਿੱਦਿਅਕ ਕੰਮਾਂ ਨੇ ਸਰਕਾਰੀ ਅਧਿਆਪਕਾਂ ਨੂੰ ਜਮਾਤ ਤੋਂ ਦੂਰ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੀ ਹੋਈ ਪਰ ਜੇ ਅਧਿਆਪਕਾਂ ਦਾ ਇਰਾਦਾ ਦਿ੍ੜ੍ਹ ਲੋਕ ਪੱਖੀ, ਵਿਦਿਆਰਥੀ ਪੱਖੀ ਅਤੇ ਆਪਣੇ ਕਿੱਤੇ ਨੂੰ ਸਮਰਪਿਤ ਭਾਵਨਾ ਵਾਲਾ ਹੋਵੇ ਤਾਂ ਵੱਡੇ ਕੀਰਤੀਮਾਨ ਸਥਾਪਿਤ ਕੀਤੇ ਜਾ ਸਕਦੇ ਹਨ | ਅੱਠਵੀਂ ਜਮਾਤ ਬਖੋਰਾ ਕਲਾਂ ਦਾ ਨਤੀਜਾ ਇਸੇ ਕਥਨ ਦੀ ਪੋ੍ਰੜ੍ਹਤਾ ਕਰਦਾ ਹੈ | ਸਕੂਲ ਮੁਖੀ ਕਿਰਨਦੀਪ ਬੰਗੇ ਨੇ ਦੱਸਿਆ ਕਿ ਜਿੱਥੇ ਅੱਠਵੀਂ ਕਲਾਸ ਦੀ ਬੋਰਡ ਪ੍ਰੀਖਿਆ ਦਾ ਸਮੁੱਚੇ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ, ਉੱਥੇ ਪੰਜਾਬੀ ਵਿਸ਼ੇ ਵਿਚੋਂ ਤਿੰਨ ਵਿਦਿਆਰਥੀਆਂ ਨੇ 100 ਵਿਚੋਂ 100 ਅੰਕ ਪ੍ਰਾਪਤ ਕਰਕੇ ਸਰਕਾਰੀ ਸਕੂਲਾਂ ਦੀ ਸ਼ਾਨ ਵਧਾਈ ਹੈ | ਇਨ੍ਹਾਂ ਤਿੰਨਾਂ ਵਿਦਿਆਰਥੀਆਂ ਦਾ ਸਮੁੱਚੇ ਸਕੂਲ ਵੱਲੋਂ ਸਨਮਾਨ ਕੀਤਾ ਗਿਆ ਅਤੇ ਵਧਾਈ ਦਿੱਤੀ ਗਈ |
ਪਿਛਲੀ ਖ਼ਬਰ ਜਥੇ. ਭਰਪੂਰ ਸਿੰਘ ਛਾਜਲੀ ਨੂੰ ਸ਼੍ਰੋ.ਅ.ਦ. (ਪੁਨਰ ਸੁਰਜੀਤ) ਦਾ ਜਥੇਬੰਦਕ ਸਕੱਤਰ ਨਿਯੁਕਤ ਕਰਨ 'ਤੇ ਖ਼ੁਸ਼ੀ ਅਗਲੀ ਖ਼ਬਰ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਵਲੋਂ ਬਲਵਿੰਦਰ ਕੁਮਾਰ ਬੱਬਲੂ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।