27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਜਥੇ. ਭਰਪੂਰ ਸਿੰਘ ਛਾਜਲੀ ਨੂੰ ਸ਼੍ਰੋ.ਅ.ਦ. (ਪੁਨਰ ਸੁਰਜੀਤ) ਦਾ ਜਥੇਬੰਦਕ ਸਕੱਤਰ ਨਿਯੁਕਤ ਕਰਨ 'ਤੇ ਖ਼ੁਸ਼ੀ

ਅਜੀਤ ਡੈਸਕ 14-04-2026
ਛਾਜਲੀ, 13 ਅਪ੍ਰੈਲ (ਅਜਾਇਬ ਸਿੰਘ ਨੀਲੋਵਾਲ) - ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਵਲੋਂ ਜਥੇ. ਭਰਪੂਰ ਸਿੰਘ ਛਾਜਲੀ ਨੂੰ ਪਾਰਟੀ ਦਾ ਜਥੇਬੰਦਕ ਸਕੱਤਰ ਨਿਯੁਕਤ ਕਰਨ 'ਤੇ ਇਲਾਕੇ ਵਿਚ ਖ਼ੁਸ਼ੀ ਦਾ ਮਾਹੌਲ ਹੈ | ਪਾਰਟੀ ਵਰਕਰਾਂ ਅਤੇ ਸਮਰਥਕਾਂ ਨੇ ਇਸ ਫ਼ੈਸਲੇ ਦਾ ਭਰਵਾਂ ਸਵਾਗਤ ਕੀਤਾ ਹੈ | ਇਸ ਮੌਕੇ ਪਾਰਟੀ ਦੇ ਸਥਾਨਕ ਆਗੂਆਂ ਨੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ਵਲੋਂ ਦਿੱਤੀ ਗਈ ਇਹ ਜ਼ਿੰਮੇਵਾਰੀ ਜਥੇਬੰਦੀ ਨੂੰ ਹੋਰ ਮਜ਼ਬੂਤ ਕਰੇਗੀ | ਨਵ-ਨਿਯੁਕਤ ਜਥੇਬੰਦਕ ਸਕੱਤਰ ਭਰਪੂਰ ਸਿੰਘ ਛਾਜਲੀ ਨੇ ਪਾਰਟੀ ਪ੍ਰਧਾਨ ਅਤੇ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਕੰਮ ਕਰਨਗੇ | ਜਥੇਦਾਰ ਅਮਰਜੀਤ ਸਿੰਘ ਕੈਨੇਡਾ, ਬਿਕਰਮ ਸਿੰਘ ਵਿੱਕੀ, ਸਹਿਕਾਰੀ ਸਭਾ ਦੇ ਪ੍ਰਧਾਨ ਮੁਖਤਿਆਰ ਸਿੰਘ ਸਿੱਧੂ, ਗੁਰਸੇਵਕ ਸਿੰਘ ਧਾਲੀਵਾਲ ਪੰਚ, ਕਰਮਾ ਸਿੰਘ ਪੰਚ, ਭੋਲਾ ਸਿੰਘ ਸਮਰਾਓ, ਦਲਵਿੰਦਰ ਸਿੰਘ ਕਾਹਲ, ਸੁਪਿੰਦਰ ਸਿੰਘ ਕਾਲ, ਮਿੱਠੂ ਸਿੰਘ ਸਮਰਾਓ, ਮਹਿੰਦਰ ਪਾਲ ਸੂਚ, ਅਜੈਬ ਸਿੰਘ ਘੁਮਾਣ, ਰਾਜਵੀਰ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਨੰਬਰਦਾਰ, ਸਤਨਾਮ ਸਿੰਘ ਨੰਬਰਦਾਰ ਅਤੇ ਜਸਵੀਰ ਸਿੰਘ ਕਾਹਲ ਆਦਿ ਨੇ ਵੀ ਖ਼ੁਸ਼ੀ ਜਤਾਈ ਅਤੇ ਭਰਪੂਰ ਸਿੰਘ ਛਾਜਲੀ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ 'ਬਾਬਾ ਸਾਹਿਬ ਤੁਝੇ ਸਲਾਮ' ਤਹਿਤ ਭਾਰਤੀਯ ਅੰਬੇਡਕਰ ਮਿਸ਼ਨ ਵਲੋਂ 51 ਸ਼ਖ਼ਸੀਅਤਾਂ ਦਾ ਡਾ. ਅੰਬੇਡਕਰ ਸਟੇਟ ਐਵਾਰਡ ਨਾਲ ਕ... ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੋਰਾ ਕਲਾਂ ਦੇ ਅੱਠਵੀਂ ਜਮਾਤ ਦੇ ਬੱਚਿਆਂ ਨੇ ਰਚਿਆ ਇਤਿਹਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।