24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਅੰਨ੍ਹੇ ਕਤਲ, ਡਕੈਤੀ ਤੇ ਚੋਰੀ ਕਰਨ ਵਾਲੇ ਗਰੋਹ ਦੇ 7 ਮੈਂਬਰ ਸੰਗਰੂਰ ਪੁਲਿਸ ਨੇ ਕੀਤੇ ਕਾਬੂ

ਅਜੀਤ ਡੈਸਕ 14-04-2026

ਸੰਗਰੂਰ, 13 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਪੁਲਿਸ ਸੰਗਰੂਰ ਨੇ ਇੱਕ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਡਕੈਤੀ, ਚੋਰੀ ਕਰਨ ਵਾਲੇ 7 ਮੈਂਬਰੀ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ | ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਆਈ.ਪੀ.ਐੱਸ. ਨੇ ਦੱਸਿਆ ਕਿ 7 ਅਪ੍ਰੈਲ ਨੂੰ ਭਵਾਨੀਗੜ੍ਹ ਥਾਣੇ ਦੀ ਪੁਲਿਸ ਨੇ ਇਤਲਾਹ ਮਿਲੀ ਸੀ ਕਿ ਰਾਮਜੀ ਸਿੰਘ ਵਾਸੀ ਬਾਲਦ ਕਲਾਂ ਪਲਾਟ ਵਿੱਚ ਬੋਰ ਲਗਾਉਣ ਵਾਲੀ ਮਸ਼ੀਨ ਦੀ ਰਾਖੀ ਕਰ ਰਿਹਾ ਸੀ ਦਾ 6 ਅਤੇ 7 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਹੈ | ਇਸ ਸਬੰਧੀ ਥਾਣਾ ਭਵਾਨੀਗੜ੍ਹ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਸੀ | ਸੰਗਰੂਰ ਪੁਲਿਸ ਨੇ ਇਸ ਮਾਮਲੇ ਦੇ ਹੱਲ ਲਈ ਸੀਨੀਅਰ ਅਫ਼ਸਰਾਂ ਦੀ ਟੀਮ ਜਿਸ ਵਿੱਚ ਐੱਸ.ਪੀ. (ਡੀ) ਦਵਿੰਦਰ ਅੱਤਰੀ, ਉਪ ਕਪਤਾਨ (ਡੀ) ਦਲਜੀਤ ਸਿੰਘ ਵਿਰਕ, ਉਪ ਕਪਤਾਨ ਭਵਾਨੀਗੜ੍ਹ ਸ੍ਰੀ ਰਾਹੁਲ ਕੌਸ਼ਲ, ਸੀ.ਆਈ.ਏ. ਇੰਚਾਰਜ ਸੰਦੀਪ ਸਿੰਘ ਅਤੇ ਐੱਸ.ਐੱਚ.ਓ. ਭਵਾਨੀਗੜ੍ਹ ਇੰਸਪੈਕਟਰ ਮਾਲਵਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਗਿਆ | ਸ੍ਰੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਮੁਕੱਦਮੇ ਦੀ ਗਹਿਰਾਈ ਨਾਲ ਜਾਂਚ ਕਰਦਿਆਂ ਅਸਨੇਹ ਪਾਠਕ ਵਾਸੀ ਮੰਡੀ ਗੋਬਿੰਦਗੜ੍ਹ, ਸੂਰਜ ਕੁਮਾਰ, ਰਵਿੰਦਰ ਕੁਮਾਰ ਵਾਸੀ ਮੰਡੀ ਗੋਬਿੰਦਗੜ੍ਹ, ਮੋਨੂ ਵਰਮਾ ਮੰਡੀ ਗੋਬਿੰਦਗੜ੍ਹ, ਨਿਤਿਸ਼ ਕੁਮਾਰ ਮੰਡੀ ਗੋਬਿੰਦਗੜ੍ਹ, ਮੁੰਨਾ ਕੁਮਾਰ ਵਾਸੀ ਮੰਡੀ ਗੋਬਿੰਦਗੜ੍ਹ ਅਤੇ ਇੱਕ ਜੁਬਨਾਇਲ (ਨਾਬਾਲਿਗ) ਨੂੰ ਗਿ੍ਫ਼ਤਾਰ ਕਰਦਿਆਂ ਉਨ੍ਹਾਂ ਤੋਂ ਵਾਰਦਾਤ ਵੇਲੇ ਵਰਤਿਆਂ ਕੈਂਟਰ/ਟਰੱਕ, ਮੋਟਰਸਾਈਕਲ, ਚੋਰੀ ਸ਼ੁਦਾ 4 ਪਾਈਪ ਲੋਹਾ, ਇੱਕ ਡੰਡਾ ਅਤੇ ਮਿ੍ਤਕ ਦਾ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਹੈ | ਪੁਲਿਸ ਅਧਿਕਾਰੀ ਅਨੁਸਾਰ ਗਿਰੋਹ ਜੋ ਡਕੈਤੀ, ਚੋਰੀ ਕਰਨ ਦ ਆਦੀ ਸੀ ਉਸ ਦਿਨ ਰਾਮਜੀ ਸਿੰਘ ਦਾ ਲੁੱਟ ਖੋਹ ਦੌਰਾਨ ਹੋਈ ਖਿੱਚ ਧੂਹ ਦੌਰਾਨ ਹੀ ਕਤਲ ਹੋਇਆ ਸੀ | ਗਿਰੋਹ ਤੋਂ ਪੁੱਛਗਿੱਛ ਦੌਰਾਨ 8 ਅਤੇ 9 ਅਪ੍ਰੈਲ ਦੀ ਰਾਤ ਨੂੰ ਕਿ੍ਸ਼ਨਾ ਡੇਅਰੀ ਫਾਰਮ ਪਿੰਡ ਸਲਾਣਾ ਥਾਣਾ ਅਮਲੋਹ (ਫ਼ਤਿਹਗੜ੍ਹ ਸਾਹਿਬ) ਤੋਂ 14 ਪਾਈਪ ਲੋਹਾ, 17 ਸਾਗਟ, ਕਰੀਬ ਡੇਢ ਮਹੀਨਾ ਪਹਿਲਾ ਸਾਹੇਵਾਲ ਰੋਡ ਤੋਂ 15 -16 ਪਾਈਪ ਲੋਹਾ, 1 ਮਹੀਨਾ ਪਹਿਲਾ ਜਲੰਧਰ ਰੋਡ ਲੁਧਿਆਣਾ ਤੋਂ 5 ਟਨ ਸਰੀਆ ਅਤੇ ਦੁਰਾਹੇ ਵਾਲੀ ਨਹਿਰ ਪਿੰਡ ਦੁੱਗਰੀ ਬਾਈਪਾਸ ਕੋਲੋਂ ਸ਼ਟਰਿੰਗ ਦਾ ਸਮਾਨ ਵੀ ਚੋਰੀ ਕਰਨਾ ਮੰਨਿਆ ਹੈ | ਉਨ੍ਹਾਂ ਸੰਭਾਵਨਾ ਜਤਾਈ ਕਿ ਸਬੰਧਿਤ ਵਿਅਕਤੀਆਂ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਦੌਰਾਨ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |

ਪਿਛਲੀ ਖ਼ਬਰ ਘਰੇਲੂ ਕਲੇਸ਼ ਕਾਰਨ ਨੌਜਵਾਨ ਵੱਲੋਂ ਖ਼ੁਦਕੁਸ਼ੀ, ਪਤਨੀ, ਸਾਲੀ 'ਤੇ ਇੱਕ ਹੋਰ ਖ਼ਿਲਾਫ਼ ਮਾਮਲਾ ਦਰਜ <br/> ਅਗਲੀ ਖ਼ਬਰ ਕੇਂਦਰ ਦੀ ਟੀਮ ਵੱਲੋਂ ਧੂਰੀ ਅਨਾਜ ਮੰਡੀ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।