08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪਿੰਡ ਮੈਦੇਵਾਸ ਵਿਖੇ ਕਰਵਾਇਆ ਕਿ੍ਕਟ ਟੂਰਨਾਮੈਂਟ <br/>

ਅਜੀਤ ਡੈਸਕ 05-04-2026
ਜਖੇਪਲ, 4 ਅਪ੍ਰੈਲ (ਮੇਜਰ ਸਿੰਘ ਸਿੱਧੂ) - ਬਾਬਾ ਧਰਮਦਾਸ ਐਂਡ ਵੈੱਲਫੇਅਰ ਕਲੱਬ ਮੈਦੇਵਾਸ ਵੱਲੋਂ ਪੰਜ ਰੋਜ਼ਾ ਕਾਸਕੋ-ਕਿ੍ਕਟ ਟੂਰਨਾਮੈਂਟ (ਚੈਂਪੀਅਨਸ਼ਿਪ) ਸਰਪੰਚ ਸ. ਸਤਨਾਮ ਸਿੰਘ ਦੀ ਰਹਿਨੁਮਾਈ ਹੇਠ ਤੇ ਨਗਰ ਦੇ ਸਹਿਯੋਗ ਨਾਲ ਕਰਵਾਇਆ ਗਿਆ | ਜਿਸ ਵਿੱਚ ਲਗਭਗ 30 ਦੇ ਕਰੀਬ ਟੀਮਾਂ ਨੇ ਭਾਗ ਲਿਆ | ਫਾਈਨਲ ਮੁਕਾਬਲੇ ਵਿੱਚ ਪਿੰਡ ਠਰੂਆ ਨੇ ਪਹਿਲਾ ਅਤੇ ਮੀਰਪੁਰ ਨੇ ਦੂਸਰਾ ਸਥਾਨ ਹਾਸਲ ਕੀਤਾ | ਇਸ ਟੂਰਨਾਮੈਂਟ ਵਿੱਚ ਬੈੱਸਟ ਬੌਲਰ ਕੁਲਦੀਪ ਮੀਰਪੁਰ, ਬੈੱਸਟ ਵੈਟਸਮੈਨ ਡੈਨੀ ਮੰਡੀ, ਮੈਨ ਆਫ਼ ਸੀਰੀਜ਼ (ਬਾਹਰ ਵਾਲਾ) ਕੁਲਦੀਪ ਲੁਧਿਆਣਾ, ਮੈਨ ਆਫ਼ ਦਾ ਸੀਰੀਜ਼ (ਪਿੰਡ ਵਾਲਾ) ਵਿੱਕੀ ਠਰੂਆ ਆਦਿ ਚੁਣੇ ਗਏ | ਮੈਨ ਆਫ਼ ਸੀਰੀਜ਼ ਨੂੰ ਮੋਟਰਸਾਈਕਲ ਦਿੱਤੇ ਗਏ | ਇਨਾਮਾਂ ਦੀ ਵੰਡ ਮੁੱਖ ਮਹਿਮਾਨ ਥਾਣਾ ਮੁਖੀ ਧਰਮਗੜ੍ਹ ਸ਼੍ਰੀ ਵਿਨੋਦ ਕੁਮਾਰ ਵੱਲੋਂ ਕੀਤੀ ਗਈ | ਕੰਮਟੈਟਰਾਂ ਦੀ ਭੂਮਿਕਾ ਸੋਨੂੰ ਸਤੌਜ, ਜੋਗਾ ਹਥੋਆ, ਕਾਕਾ ਭਾਈ ਰੂਪਾ, ਕੇਵਲ ਨੰਗਲਾ, ਕਾਲਾ ਬੀਰੋਕੇ, ਕੇਵੀ ਮੌਜੋਵਾਲ, ਨਵੀ ਮੈਦੇਵਾਸ ਤੇ ਸੰਦੀਪ ਭੁਟਾਲ ਨੇ ਵਾ-ਖੂਬੀ ਨਿਭਾਈ | ਸਰਪੰਚ ਸਤਨਾਮ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਰਪੰਚ ਸਤਨਾਮ ਸਿੰਘ, ਥਾਣਾ ਮੁਖੀ ਵਿਨੋਦ ਕੁਮਾਰ, ਚੇਅਰਮੈਨ ਹਰਵਿੰਦਰ ਸਿੰਘ ਛਾਜਲੀ, ਸਰਪੰਚ ਹਰਜਿੰਦਰ ਸਿੰਘ ਨਕਟੇ, ਡਾ. ਜਗਰਾਜ ਸਿੰਘ ਛਾਜਲੀ, ਸਾਇੰਸ ਮਾ. ਮਨਪ੍ਰੀਤ ਸਿੰਘ, ਕਲੱਬ ਪ੍ਰਧਾਨ ਗੁਰਵਿੰਦਰ ਸਿੰਘ, ਮੀਤ ਪ੍ਰਧਾਨ ਦਲਵੀਰ ਸਿੰਘ, ਪ੍ਰਧਾਨ ਕੁਲਦੀਪ ਸਿੰਘ ਕੈਨੇਡਾ, ਪੰਚ ਗੁਰਬਚਨ ਸਿੰਘ, ਜਗਦੀਪ ਸਿੰਘ, ਯਾਦਵਿੰਦਰ ਸਿੰਘ, ਸੋਨੀ ਸਿੰਘ ਸਾਰੇ ਪੰਚ, ਜਥੇਬੰਦਕ ਸਕੱਤਰ ਹਰਬੰਸ ਸਿੰਘ ਮੈਦੇਵਾਸ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਮੋਹਤਵਰ ਵਿਅਕਤੀ ਹਾਜ਼ਰ ਸਨ |

ਪਿਛਲੀ ਖ਼ਬਰ ਨਗਰ ਕੀਰਤਨ ਅੱਜ, ਕੱਲ੍ਹ ਸ਼ਾਮ ਨੂੰ ਹੋਣਗੇ ਗੁਰਮਤਿ ਸਮਾਗਮ ਅਗਲੀ ਖ਼ਬਰ ਸੰਘਣੀ ਆਬਾਦੀ ਵਾਲੇ ਇਲਾਕੇ 'ਚ ਟੁੱਟਿਆ ਬਿਜਲੀ ਦਾ ਖੰਭਾ ਕਰ ਰਿਹਾ ਕਿਸੇ ਵੱਡੇ ਹਾਦਸੇ ਦੀ ਉਡੀਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।