08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਡਾਕਟਰ ਅੰਬੇਡਕਰ ਦੇ ਫਲੈਕਸ ਬੋਰਡ ਪਾੜੇ ਜਾਣ ਤੋਂ ਖ਼ਫ਼ਾ ਕਾਂਗੜਾ ਦੀ ਅਗਵਾਈ ਹੇਠ ਵਫ਼ਦ ਪੁਲਿਸ ਅਧਿਕਾਰੀ ਨੂੰ ਮਿਲਿਆ

ਅਜੀਤ ਡੈਸਕ 05-04-2026
ਸੰਗਰੂਰ, 4 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਭਾਰਤੀਯ ਅੰਬੇਡਕਰ ਮਿਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਇੱਕ ਵਫ਼ਦ ਐੱਸ.ਪੀ. (ਐੱਚ) ਰਾਜੇਸ਼ ਛਿੱਬਰ ਨੂੰ ਮਿਲਿਆ | ਵਫ਼ਦ ਨੇ ਪੁਲਿਸ ਅਧਿਕਾਰੀ ਕੋਲ ਸੰਸਥਾ ਦੇ ਲਗਾਏ ਫਲੈਕਸ ਬੋਰਡ ਜੋ ਡਾ. ਭੀਮ ਰਾਉ ਅੰਬੇਡਕਰ ਦੇ 12 ਅਪ੍ਰੈਲ ਨੂੰ ਮਸਤੂਆਣਾ ਸਾਹਿਬ ਵਿਖੇ ਕਰਵਾਏ ਜਾ ਰਹੇ ਸਮਾਗਮ ਨਾਲ ਸਬੰਧਿਤ ਸਨ ਦੇ ਪਾੜੇ ਜਾਣ ਉੱਤੇ ਰੋਹ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਘਟਨਾ ਸਾਧਾਰਨ ਸ਼ਰਾਰਤ ਨਹੀਂ ਬਲਕਿ ਡਾ. ਅੰਬੇਡਕਰ ਦੀ ਵਿਚਾਰਧਾਰਾ ਅਤੇ ਸਮਾਨਤਾ ਦੇ ਸਿਧਾਂਤਾਂ ਉੱਤੇ ਸਿੱਧਾ ਹਮਲਾ ਹੈ | ਪਿਛਲੇ 27 ਸਾਲਾਂ ਤੋਂ ਡਾ. ਅੰਬੇਡਕਰ ਦਾ ਜਨਮ ਦਿਹਾੜਾ ਮਨਾਉਣ ਦੀ ਗੱਲ ਕਰਦਿਆਂ ਕਾਂਗੜਾ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਤਿਆਰੀਆਂ ਦੇ ਚੱਲਦਿਆਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਫਲੈਕਸ ਬੋਰਡ ਲਗਾਏ ਜਾ ਰਹੇ ਹਨ ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਫਲੈਕਸਾਂ ਪਾੜੀਆਂ ਗਈਆ ਹਨ | ਇਸ ਮਾਮਲੇ ਨੂੰ ਲੈ ਕੇ ਸੰਸਥਾ ਨੇ ਭਾਰਤ ਦੇ ਐੱਸ.ਸੀ. ਕਮਿਸ਼ਨ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਹੈ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ, ਜਗਸੀਰ ਸਿੰਘ ਖੇੜੀ ਚੰਦਵਾ, ਰਾਹੁਲ ਕਾਂਗੜਾ, ਰਾਜਵੀਰ ਸਿੰਘ, ਮਨੋਜ ਕੁਮਾਰ, ਰਵੀ ਕੁਮਾਰ ਚੌਹਾਨ, ਕਮਲ ਜੰਡੂ, ਧਰਮਿੰਦਰ ਸਿੰਘ ਹੈਪੀ, ਸਾਜਨ ਕਾਂਗੜਾ, ਹਰਵਿੰਦਰ ਸਿੰਘ ਮੌਜੂਦ ਸਨ |
ਪਿਛਲੀ ਖ਼ਬਰ ਅਸਮਾਨ ਵਿੱਚ ਛਾਏ ਬੱਦਲਾਂ ਨੇ ਅੰਨਦਾਤੇ ਦੀ ਚਿੰਤਾ ਵਧਾਈ-ਯਾਦਵਿੰਦਰ ਬੂਰੜ ਅਗਲੀ ਖ਼ਬਰ ਕੰਬਾਈਨ ਦੀ ਸਫ਼ਾਈ ਕਰਦੇ ਸਮੇਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਹੋਈ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।