08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕੰਬਾਈਨ ਦੀ ਸਫ਼ਾਈ ਕਰਦੇ ਸਮੇਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਹੋਈ ਮੌਤ <br/>

ਅਜੀਤ ਡੈਸਕ 05-04-2026
ਭਵਾਨੀਗੜ੍ਹ, 4 ਅਪ੍ਰੈਲ, (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਫੱਗੂਵਾਲਾ ਵਿਖੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਮੱਧ ਪ੍ਰਦੇਸ਼ ਦੇ ਸਹੌਰ ਜ਼ਿਲ੍ਹੇ ਦੇ ਪਿੰਡ ਦੋਦੀ ਵਿਖੇ ਕੰਬਾਈਨ ਦੀ ਸਫ਼ਾਈ ਕਰਨ ਸਮੇਂ ਕਰੰਟ ਲੱਗਣ ਕਾਰਨ ਪਿੰਡ ਫੱਗੂਵਾਲਾ ਦੇ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਰਾਜਵਿੰਦਰ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਫੱਗੂਵਾਲਾ ਦੇ ਛੋਟੇ ਭਰਾ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਰਾਜਵਿੰਦਰ ਸਿੰਘ ਮੱਧ ਪ੍ਰਦੇਸ਼ ਦੇ ਸਹੌਰ ਜ਼ਿਲ੍ਹੇ ਦੇ ਪਿੰਡ ਦੋਦੀ ਵਿਖੇ ਇਕ ਕੰਬਾਈਨ 'ਤੇ ਕੰਮ ਕਰਦੇ ਸਨ, ਉਹ ਕਰੀਬ ਡੇਢ ਮਹੀਨਾ ਪਹਿਲਾਂ, ਪਿੰਡ ਫੱਗੂਵਾਲਾ ਤੋਂ ਮੱਧ ਪ੍ਰਦੇਸ਼ ਕੰਮ 'ਤੇ ਗਏ ਸਨ | ਉਸ ਨੇ ਦੱਸਿਆ ਕਿ ਉਹ ਉੱਥੇ ਕੰਬਾਈਨ 'ਤੇ ਡਰਾਈਵਰੀ ਕਰਦਾ ਸੀ, ਜਦੋਂ ਕਿ ਉਸ ਦਾ ਭਰਾ ਹੈਲਪਰ ਦੇ ਤੌਰ 'ਤੇ ਕੰਮ ਕਰਦਾ ਸੀ | ਉਸ ਨੇ ਦੱਸਿਆ ਕਿ ਲੰਘੇ ਦਿਨੀਂ ਕੰਬਾਈਨ ਦੀ ਸਫ਼ਾਈ ਕਰਨ ਸਮੇਂ ਉਸ ਦੇ ਭਰਾ ਰਾਜਵਿੰਦਰ ਸਿੰਘ ਨੂੰ ਜ਼ੋਰਦਾਰ ਕਰੰਟ ਲੱਗ ਗਿਆ, ਜਿਸ ਨੂੰ ਮੌਕੇ ਤੋਂ ਹਸਪਤਾਲ ਲੈ ਜਾਇਆ ਗਿਆ, ਪਰ ਹਸਪਤਾਲ ਵਿਚ ਡਾਕਟਰਾਂ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਉੱਥੇ ਪੁਲਿਸ ਕਾਰਵਾਈ ਕਰਾ ਕੇ ਲਾਸ਼ ਨੂੰ ਪਿੰਡ ਲਿਆਂਦਾ ਗਿਆ, ਜਿੱਥੇ ਪਰਿਵਾਰ ਨੇ ਸੇਜ਼ਲ ਅੱਖਾਂ ਨਾਲ ਸਸਕਾਰ ਕੀਤਾ | ਮਿ੍ਤਕ ਆਪਣੇ ਪਿੱਛੇ ਵਿਧਵਾ ਤੋਂ ਇਲਾਵਾ 2 ਪੁੱਤਰ ਛੱਡ ਗਿਆ | ਕਰਮਜੀਤ ਸਿੰਘ ਨੇ ਦੱਸਿਆ ਕਿ ਉਹ 'ਤੇ ਉਸ ਦਾ ਭਰਾ ਪਰਿਵਾਰ ਨੂੰ ਪਾਲਣ ਲਈ ਪਿਛਲੇ ਸਮੇਂ ਤੋਂ ਹੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿਚ ਕੰਬਾਈਨ 'ਤੇ ਜਾਂਦੇ ਸਨ, ਸੀਜ਼ਨ ਲਗਾ ਕੇ ਵਾਪਸ ਆਉਂਦੇ ਸਨ |

ਪਿਛਲੀ ਖ਼ਬਰ ਡਾਕਟਰ ਅੰਬੇਡਕਰ ਦੇ ਫਲੈਕਸ ਬੋਰਡ ਪਾੜੇ ਜਾਣ ਤੋਂ ਖ਼ਫ਼ਾ ਕਾਂਗੜਾ ਦੀ ਅਗਵਾਈ ਹੇਠ ਵਫ਼ਦ ਪੁਲਿਸ ਅਧਿਕਾਰੀ ਨੂੰ ਮਿਲਿਆ ਅਗਲੀ ਖ਼ਬਰ ਕਣਕ ਦੀ ਵਾਢੀ ਹੋਈ ਸ਼ੁਰੂ, ਖ਼ਰਾਬ ਮੌਸਮ ਨੇ ਕਿਸਾਨਾਂ ਨੂੰ ਪਾਈ ਚਿੰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।