16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸੰਸਦ ਮੈਂਬਰ ਗਾਂਧੀ ਨੇ ਵੀ ਪੀ.ਜੀ.ਆਈ. ਕੇਂਦਰ ਦੀ ਹਾਲਤ ਸੁਧਾਰਨ ਲਈ ਹਰ ਉੱਦਮ ਕਰਨ ਦਾ ਦਿੱਤਾ ਭਰੋਸਾ <br/>

ਅਜੀਤ ਡੈਸਕ 31-03-2026
ਸੰਗਰੂਰ, 30 ਮਾਰਚ (ਅਮਨਦੀਪ ਸਿੰਘ ਬਿੱਟਾ)-ਸਮਾਜ ਸੇਵੀ ਐਡਵੋਕੇਟ ਕਮਲ ਆਨੰਦ ਨੇ ਦੱਸਿਆ ਕਿ ਸੰਗਰੂਰ ਪੀ.ਜੀ.ਆਈ. ਸੈਟੇਲਾਈਟ ਕੇਂਦਰ ਦੀ ਬਦਹਾਲੀ, ਸਿਹਤ ਸਹੂਲਤਾਂ ਦੀ ਘਾਟ ਨੂੰ ਲੈ ਕੇ ਇਲਾਕੇ ਵਿੱਚ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲਾ ਜਦ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਅਤੇ ਸਿਹਤ ਸਬੰਧੀ ਸੰਸਦੀ ਸਟੈਂਡਿੰਗ ਕਮੇਟੀ ਦੇ ਮੈਂਬਰ ਡਾ. ਧਰਮਵੀਰ ਗਾਂਧੀ ਨੇ ਇਸ ਮੁੱਦੇ ਨੂੰ ਹੱਲ ਕਰਵਾਉਣ ਲਈ ਹਰ ਸੰਭਵ ਦਾ ਭਰੋਸਾ ਦਿੱਤਾ ਹੈ | ਐਡਵੋਕੇਟ ਕਮਲ ਆਨੰਦ ਨੇ ਕਿਹਾ ਕਿ ਉਨ੍ਹਾਂ ਡਾ. ਧਰਮਵੀਰ ਗਾਂਧੀ ਨੂੰ ਮੰਗ ਪੱਤਰ ਦਿੰਦਿਆਂ ਸੰਸਦੀ ਕਮੇਟੀ ਦੀ ਰਿਪੋਰਟ ਵਿੱਚ ਜੋ ਕਮੀਆਂ ਹਨ ਉਨ੍ਹਾਂ ਨੂੰ ਪਾਰਲੀਮੈਂਟ ਵਿੱਚ ਗੰਭੀਰਤਾ ਨਾਲ ਉਠਾਉਣ ਦੀ ਅਪੀਲ ਕੀਤੀ ਹੈ | ਡਾ. ਗਾਂਧੀ ਨੇ ਵੀ ਐਡਵੋਕੇਟ ਕਮਲ ਆਨੰਦ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਇੱਕ ਡਾਕਟਰ, ਸੰਸਦ ਮੈਂਬਰ ਹੋਣ ਦੇ ਨਾਤੇ ਇਸ ਕੇਂਦਰ ਦੀ ਕਾਇਆ ਕਲਪ ਨੂੰ ਸੁਧਾਰਨ ਲਈ ਹਰ ਸੰਭਵ ਯਤਨ ਕਰਨਗੇ | ਸਮਾਜ ਸੇਵੀ ਅਤੇ ਪੀ.ਜੀ.ਆਈ. ਕੇਂਦਰ ਦੀ ਹਾਲਤ ਸੁਧਾਰਨ ਲਈ ਯਤਨਸ਼ੀਲ ਜਤਿੰਦਰ ਕਾਲੜਾ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਸਿਹਤ ਸੁਧਾਰਾਂ ਨੂੰ ਲੈ ਕੇ ਹੈ ਅਤੇ ਉਨ੍ਹਾਂ ਸੰਗਰੂਰ ਦੇ ਐਮ.ਪੀ. ਗੁਰਮੀਤ ਸਿੰਘ ਹੇਅਰ ਨੂੰ ਵੀ ਮੰਗ ਪੱਤਰ ਭੇਜਿਆ ਹੈ | ਉਨ੍ਹਾਂ ਕਿਹਾ ਕਿ ਸਾਡੀ ਪ੍ਰਮੁੱਖ ਮੰਗ ਇਹ ਹੈ ਕਿ ਪੀ.ਜੀ.ਆਈ. ਕੇਂਦਰ ਨੂੰ ਖ਼ੁਦਮੁਖ਼ਤਿਆਰ ਬਣਾਇਆ ਜਾਵੇ ਅਤੇ 500 ਕਰੋੜ ਦਾ ਬਜਟ ਜਾਰੀ ਕਰਵਾ ਕੇ ਇੱਥੇ 24 ਘੰਟੇ ਐਮਰਜੈਂਸੀ ਅਤੇ ਮੈਡੀਕਲ ਕਾਲਜ ਦੀਆਂ ਸਹੂਲਤਾਂ ਸ਼ੁਰੂ ਕੀਤੀਆਂ ਜਾਣ | ਵਫ਼ਦ ਵਿੱਚ ਐਡਵੋਕੇਟ ਭਗਵੰਤ ਸਿੰਘ, ਇੰਦਰਜੀਤ ਅਰੋੜਾ, ਅਤੁੱਲ ਕੁਮਾਰ, ਦਲੀਪ ਮਿਸਰਾ, ਰੌਸ਼ਨ ਗਰਗ, ਪ੍ਰਵੀਨ ਬਾਂਸਲ, ਨਵਦੀਪ ਸਿੰਗਲਾ, ਸੰਜੀਵ ਬਾਂਸਲ ਨੇ ਵੀ ਸਪਸ਼ਟ ਕੀਤਾ ਕਿ ਸੰਗਰੂਰ ਪੀ.ਜੀ.ਆਈ. ਦਾ ਮੁੱਦਾ ਰਾਜਨੀਤਕ ਨਹੀਂ ਬਲਕਿ ਪੰਜਾਬ ਸਾਂਝਾ ਮੁੱਦਾ ਹੈ |

ਪਿਛਲੀ ਖ਼ਬਰ ਅਲੀਜ਼ਾ ਅਤੇ ਨਬੀਆ ਨੇ 100 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਚਮਕਾਇਆ <br/> ਅਗਲੀ ਖ਼ਬਰ ਭਾਜਪਾ ਦੀ ਤੁਲਨਾ 'ਚ 'ਆਪ' ਕੋਲ ਅਜੇ ਵੀ ਵਿਧਾਨ ਸਭਾ ਹਲਕਿਆਂ ਅੰਦਰ ਨਾਮਵਰ ਚਿਹਰਿਆਂ ਦੀ ਘਾਟ-ਪੂਨੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।