16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਭਾਜਪਾ ਦੀ ਤੁਲਨਾ 'ਚ 'ਆਪ' ਕੋਲ ਅਜੇ ਵੀ ਵਿਧਾਨ ਸਭਾ ਹਲਕਿਆਂ ਅੰਦਰ ਨਾਮਵਰ ਚਿਹਰਿਆਂ ਦੀ ਘਾਟ-ਪੂਨੀਆ <br/>

ਅਜੀਤ ਡੈਸਕ 31-03-2026
ਸੰਗਰੂਰ, 30 ਮਾਰਚ (ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਮੁਹਾਲੀ ਜ਼ਿਲੇ੍ਹ ਦੇ ਸ਼ਹਿ ਇੰਚਾਰਜ ਅਤੇ ਸੀਨੀਅਰ ਆਗੂ ਅਮਨਦੀਪ ਸਿੰਘ ਪੂਨੀਆ ਨੇ ਸੰਗਰੂਰ ਤੋਂ 'ਆਪ' ਵਿਧਾਇਕਾ ਬੀਬੀ ਨਰਿੰਦਰ ਕੌਰ ਭਰਾਜ ਦੇ ਉਸ ਬਿਆਨ ਜਿਸ ਰਾਹੀ ਉਨ੍ਹਾਂ ਕਿਹਾ ਹੈ ਕਿ ਭਾਜਪਾ ਪੰਜਾਬ ਵਿੱਚ ਸਰਕਾਰ ਕਿੱਥੋਂ ਬਣਾ ਲਏਗੀ ਉਨ੍ਹਾਂ ਕੋਲ 117 ਹਲਕਿਆਂ ਉੱਪਰ ਅਜੇ ਤੱਕ ਉਮੀਦਵਾਰ ਵੀ ਨਹੀਂ ਹਨ, ਉੱਪਰ ਆਪਣਾ ਸਖਤ ਪ੍ਰਤੀਕਰਮ ਪ੍ਰਗਟਾਉਂਦਿਆਂ ਕਿਹਾ ਕਿ ਅਸਲੀਅਤ ਤਾਂ ਇਹ ਹੈ ਕਿ ਚਾਰ ਸਾਲਾਂ ਦਾ ਰਾਜ ਭਾਗ ਹੰਢਾਉਣ ਉਪਰੰਤ ਵੀ ਆਮ ਆਦਮੀ ਪਾਰਟੀ ਕੋਲ ਠੋਸ ਮਜ਼ਬੂਤ ਉਮੀਦਵਾਰ ਨਹੀਂ ਹਨ | ਪੂਨੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਉਹ ਗ਼ੁਬਾਰਾਂ ਪਾਰਟੀ ਹੈ ਜਿਸ ਵਿੱਚੋਂ ਜਿਵੇਂ-ਜਿਵੇਂ ਗੈੱਸ ਘਟਦੀ ਜਾ ਰਹੀ ਹੈ, ਉਹ ਉਸੇ ਸਪੀਡ (ਚਾਲ) ਰਾਹੀ ਹੇਠਾਂ ਨੂੰ ਆ ਰਹੀ ਹੈ | ਉਨ੍ਹਾਂ ਕਿਹਾ ਕਿ ਆਪ ਕੋਲ ਅਜੇ ਵੀ ਉਮੀਦਵਾਰਾਂ ਦੀ ਸਖਤ ਘਾਟ ਹੈ ਅਤੇ ਜੋ ਮੌਜੂਦਾ ਵਿਧਾਇਕ ਹਨ, ਉਹ ਆਪਣੀ ਸ਼ਾਖ਼ ਦਿਨ ਪ੍ਰਤੀ ਦਿਨ ਗਵਾ ਰਹੇ ਹਨ | ਇਸ ਪਾਰਟੀ ਦੀ ਤੁਲਨਾ ਵਿੱਚ ਭਾਜਪਾ ਕੋਲ ਇਸ ਵੇਲੇ ਹਰ ਹਲਕੇ ਵਿੱਚ ਅੱਧੀ ਦਰਜਨ ਵੱਡੇ ਚਿਹਰੇ ਅਤੇ ਕੱਦ-ਆਵਰ ਆਗੂ ਹਨ ਜੋ 'ਆਪ' ਸਮੇਤ ਕਾਂਗਰਸ, ਅਕਾਲੀ ਦਲ ਨੂੰ ਧੂੜ ਚਟਾਉਣ ਦੇ ਸਮਰੱਥ ਹਨ | 'ਆਪ' ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਸੰਬੋਧਨ ਕਰਦਿਆਂ ਪੂਨੀਆ ਨੇ ਕਿਹਾ ਕਿ ਉਹ ਆਪਣੀ ਟਿਕਟ ਨੂੰ ਮਹਿਫ਼ੂਜ਼ ਰੱਖਣ ਲਈ ਵੀ ਅਜਿਹੀ ਬੇਤੁਕੀ ਬਿਆਨਬਾਜ਼ੀ ਅਕਸਰ ਕਰਦੇ ਰਹਿੰਦੇ ਹਨ ਪਰ ਜਨਤਾ ਸਭ ਜਾਣਦੀ ਹੈ ਅਤੇ 2027 ਦੀ ਚੋਣਾਂ ਵਿੱਚ ਇਸ ਪਾਰਟੀ ਨੂੰ ਮੰੂਹ-ਤੋੜ ਜਵਾਬ ਜ਼ਰੂਰ ਦੇਵੇਗੀ |

ਪਿਛਲੀ ਖ਼ਬਰ ਸੰਸਦ ਮੈਂਬਰ ਗਾਂਧੀ ਨੇ ਵੀ ਪੀ.ਜੀ.ਆਈ. ਕੇਂਦਰ ਦੀ ਹਾਲਤ ਸੁਧਾਰਨ ਲਈ ਹਰ ਉੱਦਮ ਕਰਨ ਦਾ ਦਿੱਤਾ ਭਰੋਸਾ <br/> ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਨੇ ਬੈਂਕ ਅੱਗੇ ਧਰਨਾ ਦੇ ਕੇ ਫੂਕਿਆ ਪੁਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।