16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਬਜ਼ੁਰਗਾਂ ਦੇ ਮਨਾਏ ਜਨਮ ਦਿਨ ਅਤੇ ਕੀਤਾ ਸਨਮਾਨਿਤ <br/>

ਅਜੀਤ ਡੈਸਕ 31-03-2026
ਸੰਗਰੂਰ, 30 ਮਾਰਚ (ਚੌਧਰੀ ਨੰਦ ਲਾਲ ਗਾਂਧੀ) - ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵੱਲੋਂ ਮਹੀਨਾ ਵਾਰ ਜਨਮ ਦਿਨ ਅਤੇ ਸਨਮਾਨ ਸਮਾਰੋਹ ਡਾ ਨਰਵਿੰਦਰ ਸਿੰਘ ਕੌਸ਼ਲ ਪ੍ਰਧਾਨ ਦੀ ਅਗਵਾਈ ਵਿੱਚ ਕੀਤਾ ਗਿਆ | ਉਨ੍ਹਾਂ ਦੇ ਨਾਲ ਸਰਪ੍ਰਸਤ ਇੰਜੀਨੀਅਰ ਬਲਦੇਵ ਸਿੰਘ ਗੋਸਲ, ਗੁਰਪਾਲ ਸਿੰਘ ਗਿੱਲ, ਜਗਨ ਨਾਥ ਗੋਇਲ, ਦਲਜੀਤ ਸਿੰਘ ਜ਼ਖਮੀ, ਸੁਰਿੰਦਰ ਪਾਲ ਗੁਪਤਾ ਵੀ ਸ਼ਾਮਲ ਹੋਏ | ਜਗਜੀਤ ਸਿੰਘ ਜੱਸਲ ਦੇ ਸਟੇਜ ਸੰਚਾਲਨ ਅਧੀਨ ਭੁਪਿੰਦਰ ਸਿੰਘ ਜੱਸੀ ਮੀਤ ਪ੍ਰਧਾਨ ਨੇ ਸਵਾਗਤ ਕੀਤਾ | ਦਰਸ਼ਨਾਂ ਸਤੀਜਾ, ਰਾਜਿੰਦਰ ਕੌਰ, ਓਮ ਪ੍ਰਕਾਸ਼ ਛਾਬੜਾ, ਮਾਸਟਰ ਫ਼ਕੀਰ ਚੰਦ, ਰਾਕੇਸ਼ ਕੁਮਾਰ ਵੱਲੋਂ ਸਜਾਈ ਗੀਤ ਸੰਗੀਤ ਦੀ ਮਹਿਫ਼ਲ ਦਾ ਸਰੋਤਿਆਂ ਨੇ ਆਨੰਦ ਮਾਣਿਆ | ਸੁਰਿੰਦਰ ਪਾਲ ਸਿੰਘ ਸਿਦਕੀ ਨੇ ਜਨਮ ਦਿਨ ਵਾਲਿਆਂ ਨੂੰ ਮੁਬਾਰਕਾਂ ਅਤੇ ਉਨ੍ਹਾਂ ਦੀ ਤੰਦਰੁਸਤੀ ਭਰੀ ਜ਼ਿੰਦਗੀ ਦੀ ਕਾਮਨਾ ਕੀਤੀ | ਕੁਲਵੰਤ ਰਾਏ ਬਾਂਸਲ ਨੇ ਵੀ ਵਿਚਾਰ ਵਟਾਂਦਰਾ ਕੀਤਾ | ਬਲਦੇਵ ਸਿੰਘ ਗੋਸਲ ਨੇ ਮੈਂਬਰਾਂ ਨੂੰ ਇੱਕ ਦੂਜੇ ਦਾ ਸਤਿਕਾਰ ਕਰਨ ਅਤੇ ਸਹੀ ਸੋਚ ਅਪਣਾ ਕੇ ਸਮਾਜ ਸੇਵਾ ਕਰਨ ਲਈ ਯਤਨਸ਼ੀਲ ਰਹਿਣ ਦਾ ਸੰਦੇਸ਼ ਦਿੱਤਾ | ਸ਼ਕਤੀ ਮਿੱਤਲ, ਪੇ੍ਰਮ ਚੰਦ ਗਰਗ, ਸੱਤਦੇਵ ਸ਼ਰਮਾ, ਅਵਿਨਾਸ਼ ਸ਼ਰਮਾ, ਬਾਲ ਕ੍ਰਿਸ਼ਨ, ਕੁਲਵੰਤ ਸਿੰਘ ਅਕੋਈ, ਪਿ੍ੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਰਾਜ ਕੁਮਾਰ ਬਾਂਸਲ, ਨਿਰਮਲ ਸਿੰਘ ਮਾਣਾ ਦੀਆਂ ਵੱਖ ਸੇਵਾਵਾਂ ਤਹਿਤ ਮਾਰਚ ਮਹੀਨੇ ਵਾਲੇ ਸਾਥੀ ਪੈਨਸ਼ਨਰ ਜਥੇਬੰਦੀ ਦੇ ਸੂਬਾਈ ਆਗੂ ਰਾਜ ਕੁਮਾਰ ਅਰੋੜਾ, ਜਸਪਾਲ ਸ਼ਰਮਾ, ਪਵਨ ਕੁਮਾਰ ਸਿੰਗਲਾ, ਨਰਿੰਦਰ ਸਿੰਘ, ਓ ਪੀ ਛਾਬੜਾ, ਜਤਿੰਦਰ ਗੋਇਲ, ਹੰਸ ਰਾਜ ਸਤੀਜਾ, ਗਿਆਨ ਚੰਦ ਸਿੰਗਲਾ, ਰਾਮ ਪ੍ਰਕਾਸ਼, ਬਲਦੇਵ ਸਿੰਘ ਅਤੇ ਬੀਬੀ ਸੰਤੋਸ਼ ਆਨੰਦ ਅਤੇ ਊਸ਼ਾ ਘਈ ਆਦਿ ਨੂੰ ਪ੍ਰਧਾਨਗੀ ਮੰਡਲ ਦੇ ਨਾਲ ਨਰਵਿੰਦਰ ਸਿੰਘ ਕੌਸ਼ਲ, ਭੁਪਿੰਦਰ ਸਿੰਘ ਜੱਸੀ, ਜੀਤ ਸਿੰਘ ਢੀਂਡਸਾ, ਸੁਰਿੰਦਰ ਸਿੰਘ ਸੋਢੀ, ਰਵਿੰਦਰ ਸਿੰਘ ਗੁੱਡੂ, ਕਰਨੈਲ ਸਿੰਘ ਸੇਖੋਂ, ਦਵਿੰਦਰ ਕੁਮਾਰ ਗੁਪਤਾ, ਹਰਬੰਸ ਲਾਲ ਜਿੰਦਲ, ਗੁਰਮੀਤ ਸਿੰਘ, ਬਲਦੇਵ ਕ੍ਰਿਸ਼ਨ ਗੁਪਤਾ, ਅਮਰਜੀਤ ਸ਼ਰਮਾ, ਗੁਰਦੇਵ ਸਿੰਘ ਭੁੱਲਰ, ਡੀ ਐਸ ਖੁਰਮੀ, ਸੁਰਿੰਦਰ ਪਾਲ ਗਰਗ, ਆਰ ਐਲ ਪਾਂਧੀ, ਹਰਮੇਲ ਸਿੰਘ, ਵਿਜੈ ਕੁਮਾਰ ਸਿੰਗਲਾ, ਕਰਨਲ ਐਸ ਐਸ ਚੀਮਾ, ਚੰਚਲ ਗਰਗ, ਊਸ਼ਾ ਸੱਚਦੇਵਾ, ਨਿਰਮਲ ਗੁਪਤਾ, ਗੁਰਲਾਭ ਕੌਰ, ਰਕਸ਼ਾ ਦੇਵੀ, ਸ਼ੁਸ਼ਮਾ ਰਾਣੀ, ਕਮਲੇਸ਼ ਰਾਣੀ, ਤਰਵਿੰਦਰ ਕੌਰ , ਕੁਲਦੀਪ ਕੌਰ ਆਦਿ ਨੇ ਹਾਰ ਪਾ ਕੇ ਅਤੇ ਗਿਫ਼ਟ ਦੇ ਕੇ ਸਨਮਾਨਿਤ ਕੀਤਾ | ਡਾ ਨਰਵਿੰਦਰ ਸਿੰਘ ਕੌਸ਼ਲ ਨੇ ਸੰਸਥਾ ਕਾਰਜਕਾਰਨੀ ਅਤੇ ਮੈਂਬਰਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਜਨਮ ਦਿਨ ਵਾਲਿਆਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ | ਇਸ ਮੌਕੇ ਤੇ ਸੰਸਥਾ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ |

ਪਿਛਲੀ ਖ਼ਬਰ 340 ਮਰੀਜ਼ਾਂ ਦੀ ਜਾਂਚ ਕਰ ਕੇ 60 ਵਿਅਕਤੀਆਂ ਦੇ ਅੱਖਾਂ ਦੇ ਆਪ੍ਰੇਸ਼ਨ ਕਰ ਕੇ ਮੁਫ਼ਤ ਲੈਂਜ਼ ਪਾਏ ਅਗਲੀ ਖ਼ਬਰ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਦੀ ਕੁਸ਼ਤੀ ਟੀਮ ਨੇ ਓਵਰਆਲ ਚੈਂਪੀਅਨਸ਼ਿਪ ਜਿੱਤ ਕੇ ਰਚਿਆ ਇਤਿਹਾਸ • ਦੋ ਖਿਡਾਰਨਾਂ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।