ਖਨੌਰੀ, 26 ਮਾਰਚ (ਬਲਵਿੰਦਰ ਸਿੰਘ ਥਿੰਦ)-ਟਰੱਕ ਯੂਨੀਅਨ ਖਨੌਰੀ ਦੇ ਆਪ੍ਰੇਟਰਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਟਰੱਕ ਯੂਨੀਅਨ ਖਨੌਰੀ ਦਾ ਪ੍ਰਧਾਨ ਵੋਟਾਂ ਰਾਹੀਂ ਚੁਣਿਆ ਜਾਵੇ ਨਾਂ ਕਿ ਗੈਰ ਆਪ੍ਰੇਟਰ ਬਾਹਰੀ ਪ੍ਰਧਾਨ ਟਰੱਕ ਆਪ੍ਰੇਟਰਾਂ ਤੇ ਥੋਪਿਆ ਜਾਵੇ | ਉਨ੍ਹਾਂ ਨੇ ਰੋਸ ਪ੍ਰਗਟ ਕਰਦਿਆਂ ਹੋਇਆਂ ਕਿਹਾ ਕਿ ਟਰੱਕ ਯੂਨੀਅਨ ਦੇ ਸਾਰੇ ਆਪ੍ਰੇਟਰ ਹੀ ਇਸ ਵਾਰ ਟਰੱਕ ਯੂਨੀਅਨ ਦੀ ਕਾਰਗੁਜ਼ਾਰੀ ਤੋਂ ਬਹੁਤ ਦੁਖੀ ਹਨ ਅਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ | ਇਸ ਸਬੰਧੀ ਅੱਜ ਟਰੱਕ ਯੂਨੀਅਨ ਦੇ ਵੱਡੀ ਗਿਣਤੀ ਵਿਚ ਟਰੱਕ ਆਪ੍ਰੇਟਰ ਟਰੱਕ ਯੂਨੀਅਨ ਖਨੌਰੀ ਵਿਖੇ ਇਕੱਠੇ ਹੋਏ ਅਤੇ ਉਨ੍ਹਾਂ ਨੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਅਤੇ ਸਿਵਲ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਟਰੱਕ ਯੂਨੀਅਨ ਦੀ ਪ੍ਰਧਾਨਗੀ ਲਈ ਵੋਟਾਂ ਪੁਆਈਆਂ ਜਾਣ ਤੇ ਅਸੀਂ ਪ੍ਰਧਾਨ ਉਹ ਬਣਾਉਣਾ ਹੈ ਜੋ ਆਪ੍ਰੇਟਰ ਹੋਵੇ ਤੇ ਜੋ ਸਾਡੇ ਟਰੱਕਾਂ ਵਾਲਿਆਂ ਦਾ ਦੁੱਖ ਦਰਦ ਸਮਝਦਾ ਹੋਵੇ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੱਕ ਯੂਨੀਅਨ ਖਨੌਰੀ ਦੇ ਸਾਬਕਾ ਪ੍ਰਧਾਨ ਮੁਨੀਸ਼ ਕੁਮਾਰ ਗੋਇਲ ਨੇ ਦੱਸਿਆ ਕਿ ਜਦੋਂ ਕਿ ਪਿਛਲੇ ਸੀਜ਼ਨ ਦੌਰਾਨ ਟਰੱਕਾਂ ਵਾਲਿਆਂ ਨੇ ਪ੍ਰਤੀ ਟਰੱਕ 5000 ਰੁਪਏ ਕਟਵਾਏ ਸਨ ਅਤੇ ਇਸ ਤੋਂ ਇਲਾਵਾ ਟਰੱਕ ਦਾ ਨੰਬਰ ਕੱਟਣ 'ਤੇ ਵੀ ਪਰਚੀ ਕੱਟੀ ਜਾਂਦੀ ਹੈ ਤੇ ਇੱਥੇ ਹੀ ਬਸ ਨਹੀਂ ਕਿਰਾਇਆ ਦੇਣ ਸਮੇਂ ਟੀ ਡੀ ਐੱਸ ਵੀ ਕੱਟਿਆ ਜਾਂਦਾ ਹੈ ਤੇ ਇਨ੍ਹਾਂ ਕੁੱਝ ਕਰਨ ਦੇ ਬਾਵਜੂਦ ਵੀ ਯੂਨੀਅਨ ਦੇ ਟਰੱਕ ਆਪ੍ਰੇਟਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ | ਜਿਸ ਕਾਰਨ ਯੂਨੀਅਨ ਦੇ ਸਰੇ ਆਪ੍ਰੇਟਰ ਦੁਖੀ ਹਨ | ਇਸ ਲਈ ਇਸ ਵਾਰ ਪ੍ਰਧਾਨ ਦੀ ਚੋਣ ਲਈ ਵੋਟਾਂ ਪਵਾ ਕੇ ਕਿਸੇ ਟਰੱਕ ਆਪ੍ਰੇਟਰ ਨੂੰ ਪ੍ਰਧਾਨ ਚੁਣਿਆ ਜਾਵੇ | ਤਾਂ ਕਿ ਉਹ ਟਰੱਕ ਆਪ੍ਰੇਟਰਾਂ ਦੀਆਂ ਸਮੱਸਿਆਵਾਂ ਨੂੰ ਸਮਝ ਸਕੇ | ਇਸ ਮੌਕੇ ਤੇ ਤੇਜਾ ਸਿੰਘ ਸਾਬਕਾ ਕੌਂਸਲਰ, ਕੁਲਦੀਪ ਸਿੰਘ, ਜਸਵਿੰਦਰ ਸਿੰਘ, ਅਸ਼ੋਕ ਕੁਮਾਰ, ਸੁਖਵਿੰਦਰ ਸਿੰਘ ਬੇਦੀ, ਹਰਿੰਦਰ ਸਿੰਘ, ਅੰਗਦ ਕੁਮਾਰ, ਲਾਲ ਸਿੰਘ, ਇਸਮਾ ਰਾਮ, ਅੰਗਰੇਜ਼ ਸਿੰਘ, ਮਿਠੂ ਸਿੰਘ, ਸਤਵਿੰਦਰ ਸਿੰਘ, ਸੋਨੂੰ, ਸਾਹਬ ਸਿੰਘ, ਸਤਨਾਮ ਸਿੰਘ ਆਦਿ ਮੌਜੂਦ ਸਨ |