ਸੰਗਰੂਰ, 25 ਮਾਰਚ (ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਸਰਜੀਵਨ ਜਿੰਦਲ ਨੂੰ ਅੱਜ ਸਥਾਨਕ ਕਿਲ੍ਹਾ ਮਾਰਕਿਟ ਦੇ ਦੁਕਾਨਦਾਰਾਂ ਵੱਲੋਂ ਇੱਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ | ਸੀਨੀਅਰ ਭਾਜਪਾ ਆਗੂ ਪਵਨ ਕੁਮਾਰ ਗਰਗ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੌਰਾਨ ਪੰਜਾਬ ਖੱਤਰੀ ਸਭਾ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਜ਼ਖਮੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਕਿਲ੍ਹਾ ਮਾਰਕਿਟ ਦੇ ਦੁਕਾਨਦਾਰਾਂ ਨੇ ਸਰਜੀਵਨ ਜਿੰਦਲ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੰਗਰੂਰ ਦੇ ਇੱਕ ਵਪਾਰੀ ਨੂੰ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਵਰਗੇ ਵੱਡੇ ਅਤੇ ਵਿਕਾਰੀ ਅਹੁਦੇ ਲਈ ਚੁਣਿਆ ਹੈ | ਉਨ੍ਹਾਂ ਕਿਹਾ ਕਿ ਹਮੇਸ਼ਾ ਦੁਕਾਨਦਾਰਾਂ ਅਤੇ ਛੋਟੇ ਵਪਾਰੀਆਂ ਦੇ ਹੱਕਾਂ ਦੀ ਲੜਾਈ ਲੜਦੇ ਰਹੇ ਸਰਜੀਵਨ ਜਿੰਦਲ ਹੁਣ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਸੇਵਾਵਾਂ ਨਿਭਾਉਂਦਿਆਂ ਆਮ ਲੋਕਾਂ ਲਈ ਪਹਿਲਾਂ ਨਾਲੋਂ ਵੀ ਵੱਧ ਮਜ਼ਬੂਤੀ ਨਾਲ ਆਵਾਜ਼ ਉਠਾ ਸਕਣਗੇ | ਸਰਜੀਵਨ ਜਿੰਦਲ ਨੇ ਇਸ ਸਨਮਾਨ ਸਮਾਰੋਹ ਲਈ ਪਵਨ ਗਰਗ ਅਤੇ ਉਨ੍ਹਾਂ ਦੇ ਸਾਥੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਰੋਮੀ ਗੋਇਲ, ਮਹਿੰਦਰ ਪਾਲ ਸਿੰਘ ਜੋਨੀ, ਅਸੀਸ ਸਿੰਗਲਾ, ਧਰਮਵੀਰ ਸਿੰਘ, ਦੀਪਕ ਸ਼ਰਮਾ, ਓਮ ਪ੍ਰਕਾਸ਼, ਧਰਮਿੰਦਰ ਕੁਮਾਰ, ਰੋਹਿਤ ਮਿੱਤਲ, ਅਰੁਣ ਗੋਇਲ, ਰਣਧੀਰ ਜੋਸ਼ੀ, ਰਾਕੇਸ਼ ਗੋਇਲ ਗੁੱਡੂ ਅਤੇ ਬਿੱਟੂ ਜਿੰਦਲ ਤੋਂ ਇਲਾਵਾ ਹੋਰ ਵਪਾਰੀ ਵੀ ਮੌਜੂਦ ਸਨ |