22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਜ਼ਿਲ੍ਹਾ ਪ੍ਰਧਾਨ ਸੁਰਜੀਤ ਗੋਗਨਾ ਅਤੇ ਸੂਬਾ ਮੀਤ ਪ੍ਰਧਾਨ ਸੁਰਿੰਦਰ ਕੁਰੜ ਨੂੰ ਕੀਤਾ ਸਨਮਾਨਿਤ <br/>

ਅਜੀਤ ਡੈਸਕ 27-03-2026
ਅਹਿਮਦਗੜ੍ਹ, 26 ਮਾਰਚ (ਰਣਧੀਰ ਸਿੰਘ ਮਹੋਲੀ, ਰਵਿੰਦਰ ਪੁਰੀ)-ਆੜ੍ਹਤੀ ਐਸੋਸੀਏਸ਼ਨ ਅਹਿਮਦਗੜ੍ਹ ਵੱਲੋਂ ਆੜ੍ਹਤੀਆਂ ਨੂੰ ਪੇਸ਼ ਆਉਂਦੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ | ਜਿਸ ਵਿੱਚ ਮੁੱਖ ਮਹਿਮਾਨ ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ਮਲੇਰਕੋਟਲਾ ਦੇ ਨਵ ਨਿਯੁਕਤ ਪ੍ਰਧਾਨ ਸੁਰਜੀਤ ਗੋਗਨਾ, ਸੂਬਾ ਆੜ੍ਹਤੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੁਰਿੰਦਰ ਕੁਰੜ ਨੇ ਭਾਗ ਲਿਆ ਅਤੇ ਬੀਤੇ ਦਿਨੀਂ ਚੰਡੀਗੜ੍ਹ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਆੜ੍ਹਤੀਆਂ ਦੀ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੱਤੀ ਅਤੇ ਆਗਾਮੀ ਆ ਰਹੀ ਹਾੜੀ ਦੀ ਫ਼ਸਲ ਦੇ ਰੱਖ ਰਖਾਅ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਵਿੱਚ ਇਕੱਠੇ ਹੋਏ ਆੜ੍ਹਤੀਆ ਐਸੋਸੀਏਸ਼ਨ ਅਤੇ ਰਾਈਸ ਮਿਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਵੱਲੋਂ ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ਮਲੇਰਕੋਟਲਾ ਦੇ ਨਵ-ਨਿਯੁਕਤ ਪ੍ਰਧਾਨ ਸੁਰਜੀਤ ਗੋਗਨਾ ਅਤੇ ਸੂਬਾ ਆੜ੍ਹਤੀ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਸੁਰਿੰਦਰ ਕੁਰੜ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਜ਼ਿਲ੍ਹਾ ਪ੍ਰਧਾਨ ਗੋਗਨਾ ਅਤੇ ਕੁਰੜ ਨੇ ਸਮੂਹ ਆੜ੍ਹਤੀਆਂ ਨੂੰ ਭਰੋਸਾ ਦਵਾਇਆ ਕਿ ਉਹ ਇਸ ਵੱਡੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਸਭਨਾਂ ਦੇ ਸਹਿਯੋਗ ਨਾਲ ਆੜ੍ਹਤੀ ਵਰਗ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਮੋਹਰੀ ਰੋਲ ਅਦਾ ਕਰਨਗੇ ਅਤੇ ਕਿਸੇ ਨੂੰ ਵੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਤੇ ਪੂਰਨ ਚੰਦ ਹੈਪੀ, ਅਸ਼ੋਕ ਪੱਪੀ, ਬਿਮਲ ਮਿੱਤਲ, ਮਨੋਜ ਗਰਗ ਸ਼ਿਬੂ, ਸੰਜੀਵ ਬੜੂੰਦੀ, ਰਜੀਵ ਘਲੋਟੀ, ਦੀਪਕ ਨੋਨੀ, ਵਿਜੇ ਗੋਲਡੀ, ਤਰਸੇਮ ਜੈਨ, ਗੁਲਸ਼ਨ ਕੁਮਾਰ, ਪਰਮੋਦ ਮਿੱਤਲ, ਨਵੀਨ ਕੁਮਾਰ, ਭਵਨੇਸ਼ ਗਰਗ, ਲਵਪ੍ਰੀਤ, ਰੋਮਲ ਢੰਡ, ਬੰਟੀ ਸ਼ਰਮਾ, ਪ੍ਰਵੀਨ ਜੈਨ, ਬਲਵਿੰਦਰ ਸਿੰਘ ਲਤਾਲਾ, ਤਰਸੇਮ ਗਰਗ, ਜੀਵਨ ਘਲੋਟੀ, ਪਵਨ ਸ਼ਰਮਾ, ਜਰਨੈਲ ਸਿੰਘ, ਮਨੀਸ਼ ਕਪਲਾ, ਪ੍ਰਮੋਦ ਸ਼ਰਮਾ, ਸੁਰਿੰਦਰ ਸੇਖਾ, ਬੀਜੇਪੀ ਮੰਡਲ ਪ੍ਰਧਾਨ ਰਾਜਨ ਘਈ ਅਤੇ ਅਸ਼ੋਕ ਵਰਮਾ, ਸੋਨੂ ਵਰਮਾ ਤੋਂ ਇਲਾਵਾ ਰਾਈਸ ਮਿਲ ਐਸੋਸੀਏਸ਼ਨ ਤੋਂ ਸ਼ੇਰੂ ਝਨੇਰੀਆ, ਸੁਭਾਸ਼ ਗੋਇਲ, ਰਿਸ਼ੂ ਗੋਇਲ, ਕਰਨ ਕਰੀਰ, ਸੰਜਯ ਮਿੱਤਲ ਪਿੰਟਾ, ਹੈਪੂ ਜਿੰਦਲ, ਗਣੇਸ਼ ਬਾਂਸਲ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਸਰਕਾਰੀ ਸਕੂਲ ਛਪਾਰ ਦੀ ਰਾਜ ਪੱਧਰੀ ਗਤਕਾ ਮੁਕਾਬਲੇ 'ਚ ਭਾਗ ਲੈਣ ਵਾਲੀ ਤਨਵੀਰ ਕੌਰ ਦਾ ਸਾਈਕਲ ਨਾਲ ਸਨਮਾਨ <br/> ਅਗਲੀ ਖ਼ਬਰ ਖ਼ਾਲਸਾ ਕਾਲਜ ਸੰਦੌੜ ਵਿਖੇ ਕਾਲਜ ਦੇ ਸੰਸਥਾਪਕ ਮਹਾਂਪੁਰਖਾਂ ਦੀ ਯਾਦ ਵਿਚ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।