22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਸਰਕਾਰੀ ਸਕੂਲ ਛਪਾਰ ਦੀ ਰਾਜ ਪੱਧਰੀ ਗਤਕਾ ਮੁਕਾਬਲੇ 'ਚ ਭਾਗ ਲੈਣ ਵਾਲੀ ਤਨਵੀਰ ਕੌਰ ਦਾ ਸਾਈਕਲ ਨਾਲ ਸਨਮਾਨ <br/>

ਅਜੀਤ ਡੈਸਕ 27-03-2026
ਅਹਿਮਦਗੜ੍ਹ, 26 ਮਾਰਚ (ਸੁਖਜੀਤ ਸਿੰਘ ਖੇੜਾ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਪਾਰ ਜ਼ਿਲ੍ਹਾ ਲੁਧਿਆਣਾ ਦੀ ਅੱਠਵੀਂ ਜਮਾਤ ਦੀ ਬੱਚੀ ਰਾਜ ਪੱਧਰੀ ਗੱਤਕਾ ਮੁਕਾਬਲਾ ਜੇਤੂ ਤਨਵੀਰ ਕੌਰ ਦੀ ਖ਼ੁਸ਼ੀ ਦਾ ਉਦੋਂ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਵਿਕਾਸ ਕਿ੍ਸ਼ਨ ਵਿੱਕੀ ਸ਼ਰਮਾ, ਪ੍ਰਧਾਨ ਨਗਰ ਕੌਂਸਲ ਅਹਿਮਦਗੜ੍ਹ ਅਤੇ ਉਨ੍ਹਾਂ ਦੇ ਬੇਟੇ ਕਬੀਰ ਸ਼ਰਮਾ ਵੱਲੋਂ ਇਸ ਹੋਣਹਾਰ ਅਤੇ ਲੋੜਵੰਦ ਬੱਚੀ ਨੂੰ ਇੱਕ ਸਾਈਕਲ ਇਨਾਮ ਦੇ ਤੌਰ ਤੇ ਦਿੱਤਾ ਗਿਆ | ਕਾਬਿਲ-ਏ-ਗੌਰ ਹੈ ਕਿ ਇਸ ਬੱਚੀ ਨੇ ਇਸ ਸੈਸ਼ਨ 2025-26 ਦੌਰਾਨ ਸਕੂਲ ਵੱਲੋਂ ਗੱਤਕੇ ਵਿੱਚ ਰਾਜ ਪੱਧਰੀ ਮੁਕਾਬਲੇ, ਜੋ ਕਿ ਕਪੂਰਥਲਾ ਵਿਖੇ ਹੋਏ ਸਨ, ਵਿੱਚ ਭਾਗ ਲਿਆ ਸੀ | ਇਹ ਸਕੂਲ ਦੀ ਪਲੇਠੀ ਬੱਚੀ ਹੈ, ਜਿਸ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ ਸੀ | ਇਸ ਬੱਚੀ ਦੀ ਉਪਰੋਕਤ ਪ੍ਰਾਪਤੀ ਨੂੰ ਦੇਖਦੇ ਹੋਏ ਵਿੱਕੀ ਸ਼ਰਮਾ ਪ੍ਰਧਾਨ ਵੱਲੋਂ ਆਪਣੇ ਸਾਥੀਆਂ ਹੈਪੀ ਸੁਖਰਾਜ ਅਤੇ ਜਿੰਮੀ ਅਹਿਮਦਗੜ੍ਹ ਨੂੰ ਨਾਲ ਲੈ ਕੇ ਅੱਜ ਸਰਕਾਰੀ ਸਕੂਲ ਛਪਾਰ ਦੇ ਵਿਹੜੇ ਵਿੱਚ ਆਪਣੀ ਹਾਜ਼ਰੀ ਲਗਵਾਈ ਅਤੇ ਪਿ੍ੰਸੀਪਲ ਸਤਬਲਿਹਾਰ ਸਿੰਘ ਅਤੇ ਸਮੂਹ ਸਟਾਫ਼ ਦੀ ਹਾਜ਼ਰੀ ਵਿਚ ਇਹ ਸਾਈਕਲ ਬੱਚੀ ਅਤੇ ਉਸ ਦੇ ਪਿਤਾ ਦੇ ਹਵਾਲੇ ਕੀਤਾ | ਇਸ ਮੌਕੇ ਪ੍ਰਧਾਨ ਵਿੱਕੀ ਸ਼ਰਮਾ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਇਹ ਉਪਰਾਲਾ ਨਿਰੰਤਰ ਚੱਲਦਾ ਰਹੇਗਾ ਅਤੇ ਲੋੜਵੰਦ ਸਕੂਲੀ ਬੱਚੀਆਂ ਨੂੰ ਇਹ ਸਾਈਕਲ ਭਵਿੱਖ ਵਿਚ ਵੀ ਦਿੱਤੇ ਜਾਣਗੇ | ਪਿ੍ੰਸੀਪਲ ਸਤਬਲਿਹਾਰ ਸਿੰਘ ਵੱਲੋਂ ਪ੍ਰਧਾਨ ਵਿੱਕੀ ਸ਼ਰਮਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਗਿਆ | ਇਸ ਸਮੇਂ ਸਕੂਲ ਸਟਾਫ਼ ਵਿਚ ਅਮਨਦੀਪ ਸਿੰਘ, ਅੰਮਿ੍ਤਪਾਲ ਸਿੰਘ ਪਾਲੀ ਖਾਦਿਮ, ਗੁਰਚੇਤ ਸਿੰਘ, ਅਵਤਾਰ ਸਿੰਘ, ਸ੍ਰੀਮਤੀ ਪਰਮਜੀਤ ਕੌਰ, ਸ੍ਰੀਮਤੀ ਪੁਸਪਿੰਦਰ ਕੌਰ, ਸ੍ਰੀਮਤੀ ਅਨੀਤਾ ਵਰਮਾ, ਸ੍ਰੀਮਤੀ ਰੂਹੀ, ਦਿਲਪ੍ਰੀਤ ਸਿੰਘ ਅਤੇ ਅਰਵਿਨ ਕੁਮਾਰ ਹਾਜ਼ਰ ਸਨ |

ਪਿਛਲੀ ਖ਼ਬਰ ਫੁੱਟਬਾਲ ਮੁਕਾਬਲਿਆਂ ਵਿੱਚ ਜਖੇਪਲ ਅਤੇ ਸੰਗਰੂਰ ਦੀ ਟੀਮ ਪਹਿਲੇ ਦੂਜੇ ਸਥਾਨ 'ਤੇ ਰਹੀ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਸੁਰਜੀਤ ਗੋਗਨਾ ਅਤੇ ਸੂਬਾ ਮੀਤ ਪ੍ਰਧਾਨ ਸੁਰਿੰਦਰ ਕੁਰੜ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।