ਸੰਦੌੜ, 26 ਮਾਰਚ (ਗੁਰਪ੍ਰੀਤ ਸਿੰਘ ਚੀਮਾ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਵਿਖੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਅਤੇ ਕਾਲਜ ਦੇ ਸੰਸਥਾਪਕ ਸੰਤ ਬਾਬਾ ਬਲਵੰਤ ਸਿੰਘ ਸਿੱਧਸਰ ਸਿਹੌੜੇ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਸਮਾਗਮ ਸ਼ਰਧਾ ਅਤੇ ਸਤਿਕਾਰ ਦੇ ਨਾਲ ਕਰਵਾਇਆ ਗਿਆ | ਤਿੰਨ ਦਿਨ ਤੱਕ ਚੱਲੇ ਸਮਾਗਮ ਦੌਰਾਨ ਅੰਤਿਮ ਦਿਨ ਅਖੰਡ ਪਾਠ ਦੇ ਭੋਗ ਪਾਏ | ਭੋਗ ਸਮਾਗਮ ਮੌਕੇ ਸੰਤ ਜਸਦੇਵ ਸਿੰਘ ਲੋਹਟਬੱਦੀ, ਸੰਤ ਦਰਬਾਰਾ ਸਿੰਘ ਲੋਹਟਬੱਦੀ, ਸੰਤ ਹਰਵਿੰਦਰ ਸਿੰਘ ਡੇਹਲੋਂ, ਸੰਤ ਈਸ਼ਰ ਸਿੰਘ ਧਲੇਰ, ਸਿੰਗਾਰਾ ਸਿੰਘ ਹੈੱਡ ਗ੍ਰੰਥੀ ਸੰਦੌੜ ਅਤੇ ਬਾਬਾ ਹਰਬੰਸ ਸਿੰਘ ਸੰਦੌੜ ਨੇ ਭੋਗ ਉਪਰੰਤ ਅਲੌਕਿਕ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਪਹੁੰਚੇ ਮਹਾਂਪੁਰਖਾਂ ਨੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਜੀਵਨ ਅਤੇ ਸਿੱਖਿਆ ਪ੍ਰਤੀ ਉਨ੍ਹਾਂ ਦੀ ਰੁਚੀ ਅਤੇ ਵਿਦਿਆ ਦੇ ਖੇਤਰ ਵਿਚ ਉਨ੍ਹਾਂ ਦੀ ਅਦੁੱਤੀ ਦੇਣ ਤੋਂ ਪਹੁੰਚੀਆਂ ਸੰਗਤਾਂ ਨੂੰ ਜਾਣੂ ਕਰਵਾਇਆ | ਉਨ੍ਹਾਂ ਨੇ ਕਾਲਜ ਦੇ ਮੋਢੀ ਸੰਤ ਬਾਬਾ ਬਲਵੰਤ ਸਿੰਘ ਵੱਲੋਂ ਕਾਲਜ ਦੀ ਸਥਾਪਨਾ ਵਿਚ ਪਾਏ ਅਹਿਮ ਯੋਗਦਾਨ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਪਾਠੀ ਸਿੰਘਾਂ ਦੀ ਸੇਵਾ ਵਿੱਚ ਅੱਛਰਜੀਤ ਸਿੰਘ (ਗ੍ਰੰਥੀ) ਤੋਂ ਇਲਾਵਾ ਮਨਦੀਪ ਸਿੰਘ, ਕਰਨਦੀਪ ਸਿੰਘ, ਅਕਾਸ਼ਦੀਪ ਸਿੰਘ ਅਤੇ ਗੁਰਦਿੱਤ ਸਿੰਘ ਨੇ ਨਿਭਾਈ | ਇਸ ਮੌਕੇ ਪਿ੍ੰਸੀਪਲ ਡਾ. ਬਚਿੱਤਰ ਸਿੰਘ, ਸਰਪੰਚ ਗੁਰਮੁੱਖ ਸਿੰਘ ਗਰੇਵਾਲ, ਸਰਪੰਚ, ਆਪ ਆਗੂ ਜੱਸੂ ਫਰਵਾਲੀ, ਹਰਦੇਵ ਸਿੰਘ ਪੱਪੂ ਕਲਿਆਣ, ਚੌਧਰੀ ਹਰਦੇਵ ਸਿੰਘ, ਡਾ ਮਲਕੀਤ ਸਿੰਘ, ਪ੍ਰੋ ਰਾਜਿੰਦਰ ਕੁਮਾਰ, ਡਾ. ਸੁਰਮੁੱਖ ਸਿੰਘ, ਕਾਲਜ ਦੀ ਪ੍ਰਬੰਧਕੀ ਦੇ ਪ੍ਰਧਾਨ ਸਤਵੰਤ ਸਿੰਘ, ਜਨਰਲ ਸਕੱਤਰ ਕਰਮਜੀਤ ਸਿੰਘ ਜਨਾਬ, ਕਮੇਟੀ ਮੈਂਬਰ ਲਾਭ ਸਿੰਘ, ਭਿੰਦਰ ਸਿੰਘ ਕਹਿਲ ਸਮੇਤ ਗ੍ਰਾਮ ਪੰਚਾਇਤ ਦੇ ਮੈਂਬਰ, ਇਲਾਕੇ ਦੀਆਂ ਸੰਗਤਾਂ, ਕਾਲਜ ਦਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਹਾਜ਼ਰ ਸਨ |