11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਤਹਿਦਿਲ ਦੇ ਵਿਦਿਆਰਥੀ ਵਧਾਈ ਦੇ ਪਾਤਰ, ਨਿਰੰਤਰ ਆ ਰਹੇ ਹਨ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ - ਸੁਖਵਿੰਦਰ ਸਿੰਘ <br/>

ਅਜੀਤ ਡੈਸਕ 22-02-2026
ਸੰਗਰੂਰ, 21 ਫਰਵਰੀ (ਅਮਨਦੀਪ ਸਿੰਘ ਬਿੱਟਾ) - ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਸਟਰੇਲੀਆ ਅੰਬੈਸੀ ਦਾ ਸਟੂਡੈਂਟ ਵੀਜ਼ੇ ਦੇਣ ਪ੍ਰਤੀ ਭਾਵੇਂ ਰੁੱਖ ਸਖ਼ਤ ਹੈ ਅਤੇ ਜ਼ਿਆਦਾਤਰ ਕੇਸਾਂ ਵਿਚ ਰਫਿਊਜਲ ਵੀ ਆ ਰਹੀ ਹੈ ਪਰ ਤਹਿਦਿਲ ਅਕੈਡਮੀ ਇਸ ਗੱਲ ਦੀ ਵਧਾਈ ਦੀ ਪਾਤਰ ਹੈ ਕਿ ਅਕੈਡਮੀ ਦੇ ਵਿਦਿਆਰਥੀਆਂ ਦੇ ਸਟੂਡੈਂਟ ਵੀਜ਼ੇ ਨਿਰੰਤਰ ਆ ਰਹੇ ਹਨ | ਉਨ੍ਹਾਂ ਦੱਸਿਆ ਕਿ ਇਹ ਸਭ ਅਕੈਡਮੀ ਸਟਾਫ਼ ਦੀ ਸਾਂਝੀ ਮਿਹਨਤ ਦਾ ਹੀ ਨਤੀਜਾ ਹੈ ਕਿ ਇਸ ਦੌਰ ਵਿਚ ਵੀ ਤਹਿਦਿਲ ਸਟੂਡੈਂਟ ਵੀਜ਼ੇ ਦਿਵਾਉਣ ਵਿਚ ਸਫਲ ਰਿਹਾ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਆਸਟਰੇਲੀਆ ਵਲੋਂ ਸਟੂਡੈਂਟ ਵੀਜ਼ਿਆਂ ਵਿਚ ਤੇਜ਼ੀ ਆਉਣ ਦੀ ਸੰਭਾਵਨਾ ਹੈ ਅਤੇ ਜੁਲਾਈ ਮਹੀਨੇ ਦੀਆਂ ਕਲਾਸਾਂ ਦੌਰਾਨ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਅਸਟਰੇਲੀਆ ਵਿਚ ਚੌਖੀ ਹੋਣ ਦੀ ਸੰਭਾਵਨਾ ਹੈ | ਵਿਜ਼ਟਰ ਵੀਜ਼ਿਆਂ ਦੀ ਗੱਲ ਕਰਦਿਆਂ ਸੁਖਵਿੰਦਰ ਸਿੰਘ ਨੇ ਕਿਹਾ ਕਿ ਆਸਟਰੇਲੀਆ ਅਤੇ ਕੈਨੇਡਾ ਦੋਵੇਂ ਮੁਲਕ ਵਿਜ਼ਟਰ ਵੀਜ਼ੇ ਨਿਰੰਤਰ ਦੇ ਰਹੇ ਹਨ ਅਤੇ ਉੱਥੇ ਰਹਿੰਦੇ ਸਟੂਡੈਂਟਸ ਦੇ ਮਾਪਿਆਂ ਨੂੰ ਕੋਈ ਦਿੱਕਤ ਨਹੀਂ ਆ ਰਹੀ | ਇਸ ਮੌਕੇ ਉਨ੍ਹਾਂ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਦੀ ਆਰਮਾਨਪ੍ਰੀਤ ਕੌਰ ਪਿੰਡ ਕਲਸੀਆ ਨੂੰ ਆਸਟਰੇਲੀਆ ਦਾ ਸਟੱਡੀ ਵੀਜ਼ਾ ਦਿੰਦਿਆਂ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ |

ਪਿਛਲੀ ਖ਼ਬਰ ਹਲਕਾ ਅਮਰਗੜ੍ਹ ਦੇ ਪਿੰਡ ਸਰੌਦ ਦੀ ਸਰਪੰਚ ਮੁਅੱਤਲ <br/> ਅਗਲੀ ਖ਼ਬਰ ਗੋਡਿਆਂ ਦੇ ਇਲਾਜ ਲਈ ਭਾਰਤੀ ਅਤੇ ਵਿਦੇਸ਼ੀ ਮਰੀਜ਼ਾਂ ਦੀ ਪਹਿਲੀ ਪਸੰਦ ਬਣਿਆ ਅਨਹਦ ਕਲੀਨਿਕ ਗਿੱਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।