ਵਿਦੇਸ਼ ਭੇਜਣ ਲਈ ਠੱਗੀ ਮਾਰਨ ਦੇ ਦੋਸ਼ਾਂ ਵਿੱਚੋਂ ਬਰੀ
ਸੰਗਰੂਰ, 10 ਅਕਤੂਬਰ (ਧੀਰਜ ਪਸੋਰੀਆ) - ਜੱਜ ਜੱਗਮਿਲਾਪ ਸਿੰਘ ਖੁਸ਼ਦਿਲ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਗੁਰਪ੍ਰੀਤ ਮਾਨ ਅਤੇ ਅਮਨਦੀਪ ਸਿੰਮੀ ਵਲੋਂ ਕੀਤੀ ਪੈਰਵੀ ਤੇ ਸੁਣਵਾਈ ਮੁਕੰਮਲ ਹੋਣ ਉੱਤੇ ਵਿਦੇਸ਼ ਭੇਜਣ ਲਈ ਠੱਗੀ ਮਾਰਨ ਦੇ ਦੋਸ਼ਾਂ ’ਚੋਂ ਇੱਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਪੁਲਿਸ ਥਾਣਾ ਸਿਟੀ -1 ਸੰਗਰੂਰ ਵਿਖੇ 12 ਸਤੰਬਰ 2018 ਨੂੰ ਦਰਜ ਮਾਮਲੇ ਮੁਤਾਬਕ ਰਣਜੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਹਰਵਿੰਦਰ ਸਿੰਘ ਵਾਸੀ ਪਿੰਡ ਬਡਰੁੱਖਾਂ ਨੇ ਉਸ ਨੂੰ ਵਿਦੇਸ਼ ਭੇਜਣ ਲਈ ਉਸ ਨਾਲ 240000 ਰੁਪਏ ਦੀ ਠੱਗੀ ਮਾਰੀ ਹੈ।
ਅਜੀਤ ਡੈਸਕ
11-10-2026