10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਆਪਣੀ ਮਾਤ ਭਾਸ਼ਾ ਤੋਂ ਮੂੰਹ ਫੇਰ ਕੋਈ ਤਰੱਕੀ ਨਹੀ ਕਰ ਸਕਦਾ - ਡਾਇਰੈਕਟਰ ਪੰਧੇਰ <br/>

ਅਜੀਤ ਡੈਸਕ 22-02-2026
ਅਹਿਮਦਗੜ੍ਹ, 21 ਫਰਵਰੀ (ਰਣਧੀਰ ਸਿੰਘ ਮਹੋਲੀ) - ਗੁਰੂ ਨਾਨਕ ਕੰਨਿਆ ਮਹਾਂ ਵਿਦਿਆਲਾ ਵਿਖੇ ਡਾਇਰੈਕਟਰ ਭੁਪਿੰਦਰ ਕੌਰ ਪੰਧੇਰ ਸਟੇਟ ਐਵਾਰਡੀ ਅਤੇ ਪਿੰ੍ਰਸੀਪਲ ਕੋਮਲਪ੍ਰੀਤ ਕੌਰ ਮਾਵੀ ਦੀ ਅਗਵਾਈ ਵਿਚ ਮਨਾਏ ਕੌਮਾਂਤਰੀ ਮਾਂ ਬੋਲੀ ਦਿਵਸ 'ਤੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਸਾਡੀ ਮਾਤ ਭਾਸ਼ਾ ਨਾਲ ਹੀ ਸਾਡੀ ਅਸਲ ਪਹਿਚਾਣ ਹੈ, ਕੋਈ ਵੀ ਵਿਅਕਤੀ ਆਪਣੀ ਮਾਤ ਭਾਸ਼ਾ ਤੋਂ ਮੂੰਹ ਫੇਰ ਕੇ ਤਰੱਕੀ ਨਹੀਂ ਕਰ ਸਕਦਾ | ਉਨ੍ਹਾਂ ਕਿਹਾ ਕਿ ਦੂਜੀਆਂ ਭਾਸ਼ਾਵਾਂ ਦਾ ਗਿਆਨ ਹਾਸਿਲ ਜ਼ਰੂਰ ਕਰੋ ਲੇਕਿਨ ਆਪਣੀ ਮਾਂ ਬੋਲੀ ਨੂੰ ਕਦੇ ਨਾ ਵਿਸਾਰੋ ਮਾਂ ਬੋਲੀ ਨਾਲ ਜੁੜ ਕੇ ਹੀ ਅਸੀਂ ਤਰੱਕੀਆਂ ਕਰ ਸਕਦੇ ਹਾਂ | ਸਕੂਲ ਸਟਾਫ਼ ਅਤੇ ਵਿਦਿਆਰਥਣਾਂ ਵਲੋਂ ਮਾਂ- ਬੋਲੀ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰਨ ਦਾ ਪ੍ਰਣ ਕੀਤਾ ਗਿਆ |

ਪਿਛਲੀ ਖ਼ਬਰ ਅਹਿਮਦਗੜ੍ਹ ਦੇ ਲੋਕਾਂ ਲਈ ਸੀ ਐਮ ਦੀ ਯੋਗਸ਼ਾਲਾ ਬਣੀ ਵਰਦਾਨ <br/> ਅਗਲੀ ਖ਼ਬਰ ਸੜਕ 'ਤੇ ਹਾਦਸੇ 'ਚ 28 ਸਾਲਾ ਨੌਜਵਾਨ ਦੀ ਮੌਤ; ਇਕ ਹੋਰ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।