10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸੰਗਰੂਰ ਦੀਆਂ ਅਦਾਲਤਾਂ ਵਿਚ ਵਕੀਲਾਂ ਨੇ ਕੰਮ ਕਾਜ ਰੱਖਿਆ ਠੱਪ <br/>

ਅਜੀਤ ਡੈਸਕ 22-02-2026
ਸੰਗਰੂਰ, 21 ਫਰਵਰੀ (ਧੀਰਜ ਪਸੋਰੀਆ) - ਵਕੀਲ ਭਾਈਚਾਰੇ ਵਲੋਂ ਗ੍ਰਾਮ ਨਿਆਂਲਿਆ ਸਥਾਪਤ ਕਰਨ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ | ਇੱਕ ਹਫਤੇ ਦੀ ਆਈ ਸੂਬਾ ਪੱਧਰੀ ਕਾਲ ਦੀ ਹਮਾਇਤ ਵਿਚ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਵਲੋਂ ਪਹਿਲੇ ਦਿਨ ਅਦਾਲਤ ਵਿਚ ਕੰਮਕਾਜ ਪੂਰੀ ਤਰ੍ਹਾਂ ਠੱਪ ਰੱਖਿਆ ਗਿਆ | ਬਾਰ ਕੌਂਸਲ ਮੈਂਬਰ ਗੁਰਤੇਜ ਸਿੰਘ ਗਰੇਵਾਲ, ਜ਼ਿਲ੍ਹਾ ਬਾਰ ਸੰਗਰੂਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ, ਸੈਕਟਰੀ ਸਿਮਰਨਦੀਪ ਸਿੰਘ ਬਲੱਗਣ ਅਤੇ ਉਪ ਪ੍ਰਧਾਨ ਜਗਮੀਤ ਸਿੰਘ ਨੇ ਦੱਸਿਆ ਕਿ ਗ੍ਰਾਮ ਨਿਆਂਲਿਆ ਐਕਟ 2008 ਦੇ ਲਾਗੂ ਕਰਨ ਨਾਲ ਸੀਮਤ ਨਿਆਂਇਕ ਸਾਧਨਾਂ ਦੀ ਵੰਡ ਹੋ ਰਹੀ ਹੈ | ਉਨ੍ਹਾਂ ਹੋਰ ਕਿਹਾ ਕਿ ਪੰਜਾਬ ਵਿਚ ਮੌਜੂਦਾ ਅਦਾਲਤਾਂ ਪਹਿਲਾਂ ਹੀ ਲੋਕਾਂ ਦੀ ਪਹੁੰਚ ਵਿਚ ਹਨ ਇਸ ਲਈ ਇੱਥੇ ਗ੍ਰਾਮ ਨਿਆਲਿਆ ਖੋਲ੍ਹਣ ਦੀ ਕੋਈ ਜ਼ਰੂਰਤ ਨਹੀਂ | ਵਕੀਲਾਂ ਵਲੋਂ ਨਾਅਰੇਬਾਜ਼ੀ ਵੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਵਕੀਲਾਂ ਦੀਆਂ ਮੁੱਖ ਮੰਗਾਂ ਵਿਚ ਐਕਸ਼ਨ ਪਲਾਨ ਪਾਲਿਸੀ ਨੂੰ ਖ਼ਤਮ ਕਰਵਾਉਣਾ, ਡੀ ਏ ਪਾਲਿਸੀ ਨੂੰ ਖ਼ਤਮ ਕਰਵਾਉਣਾ ਆਦਿ ਸ਼ਾਮਿਲ ਹਨ | ਇਸ ਮੌਕੇ ਸੁਰਜੀਤ ਸਿੰਘ ਗਰੇਵਾਲ, ਗਗਨਦੀਪ ਸਿੰਘ ਸੀਬੀਆ, ਲਲਿਤ ਕੁਮਾਰ ਗਰਗ, ਸੰਜੀਵ ਕੁਮਾਰ ਗੋਇਲ, ਦਲਜੀਤ ਸਿੰਘ ਸੇਖੋਂ ਗੁਰਬਚਨ ਸਿੰਘ ਨਹਿਲ, ਗੁਰਿੰਦਰਪਾਲ ਕਰਤਾਰਪੁਰਾ, ਜਸਵੀਰ ਸਿੰਘ ਸਰਾਓ, ਐਮ ਏ ਸ਼ਾਹ ਜੱਗਾ ਮਲੇਰਕੋਟਲਾ, ਰਣਜੀਤ ਸਿੰਘ ਦਿਓਲ, ਗੁਰਪ੍ਰੀਤ ਸਿੰਘ ਚੱਠਾ, ਰਾਜਬੀਰ ਸਿੰਘ ਗਰੇਵਾਲ, ਅਜੇਪਾਲ ਸਿੰਘ ਅਕੋਈ, ਇੰਦਰਪਾਲ ਸਿੰਘ ਧਾਂਦਲੀ, ਰਣਧੀਰ ਸਿੰਘ ਭੰਗੂ, ਰਿਤੇਸ ਜਿੰਦਲ, ਅਮਨਦੀਪ ਸਿੰਘ ਗਰੇਵਾਲ, ਗੁਰਤੇਜ ਸਿੰਘ ਹਰੀਕਾ, ਪਿਰਤਪਾਲ ਸਿੰਘ ਸਿਧੂ, ਸਵਰਨ ਸਿੰਘ ਰਟੌਲ, ਸੁਖਵੀਰ ਸਿੰਘ ਪੂਨੀਆ, ਹਰਸ਼ ਕੁਮਾਰ, ਕੇਸ਼ਵ ਕੁਮਾਰ, ਰਤਨ ਕੁਮਾਰ ਵਰਮਾ, ਗੁਰਪ੍ਰੀਤ ਸਿੰਘ ਮਾਨ, ਗੌਰਵ ਲਹਿਰਾ ਗਾਗਾ, ਵਕੀਲ ਸਿੰਘ ਜਨਾਲ ਗੁਰਸੇਵਕ ਸਿੰਘ ਸਿੱਧੂ, ਕੁਲਵਿੰਦਰ ਸਿੰਘ ਤੂਰ, ਚਮਕੌਰ ਸਿੰਘ ਲਿੱਟ ਅਤੇ ਹੋਰਨਾਂ ਨੇ ਓਪਰੋਕਤ ਵਿਚਾਰਾਂ ਦੀ ਪੋ੍ਰੜ੍ਹਤਾ ਕੀਤੀ |

ਪਿਛਲੀ ਖ਼ਬਰ ਡੀ.ਸੀ ਦਫ਼ਤਰ ਦੇ ਪੈਨਸ਼ਨਰਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਰੈਲੀ <br/> ਅਗਲੀ ਖ਼ਬਰ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਮੁੱਖ ਮੰਤਰੀ ਅਤੇ ਦਾਮਨ ਬਾਜਵਾ ਦੇ ਘਰ ਅੱਗੇ ਧਰਨੇ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।