10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਦੇ ਮਾਮਲੇ ਵਿੱਚੋਂ ਇਕ ਬਰੀ, ਇਕ ਨੂੰ ਹੋਈ ਸਜ਼ਾ ਪਟਿਆਲਾ ਗੇਟ ਵਿਖੇ ਰਾਮ-ਲੀਲ੍ਹਾ ਦਾ ਉਦਘਾਟਨ

ਸੰਗਰੂਰ, 9 ਅਕਤੂਬਰ (ਚੌਧਰੀ ਨੰਦ ਲਾਲਾ ਗਾਂਧੀ)-ਪੁਰਸ਼ਾਰਥੀ ਸ੍ਰੀ ਰਾਮ-ਲੀਲ੍ਹਾ ਕਮੇਟੀ ਵਲੋਂ ਸਥਾਨਕ ਪਟਿਆਲਾ ਗੇਟ ਵਿਖੇ ਰਾਮ-ਲੀਲ੍ਹਾ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਕੀਤੀ ਗਈ। ਸ਼੍ਰੀਮਤੀ ਸਲੋਚਨਾ ਦੇਵੀ ਨੇ ਰਿਬਨ ਕੱਟ ਕੇ ਤੇ ਭਗਵਾਨ ਵਿਸ਼ਨੂੰ ਤੇ ਲਕਸ਼ਮੀ ਦੀ ਆਰਤੀ ਕਰਕੇ ਉਦਘਾਟਨ ਕੀਤਾ।

ਅਜੀਤ ਡੈਸਕ 10-10-2026
ਸੰਗਰੂਰ, 9 ਅਕਤੂਬਰ (ਚੌਧਰੀ ਨੰਦ ਲਾਲਾ ਗਾਂਧੀ)-ਪੁਰਸ਼ਾਰਥੀ ਸ੍ਰੀ ਰਾਮ-ਲੀਲ੍ਹਾ ਕਮੇਟੀ ਵਲੋਂ ਸਥਾਨਕ ਪਟਿਆਲਾ ਗੇਟ ਵਿਖੇ ਰਾਮ-ਲੀਲ੍ਹਾ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਕੀਤੀ ਗਈ। ਸ਼੍ਰੀਮਤੀ ਸਲੋਚਨਾ ਦੇਵੀ ਨੇ ਰਿਬਨ ਕੱਟ ਕੇ ਤੇ ਭਗਵਾਨ ਵਿਸ਼ਨੂੰ ਤੇ ਲਕਸ਼ਮੀ ਦੀ ਆਰਤੀ ਕਰਕੇ ਉਦਘਾਟਨ ਕੀਤਾ। ਇਸ ਮੌਕੇ ਤੇ ਲੀਲਾ ਦੌਰਾਨ ਨਾਰਦ ਮੋਹ ਦੀ ਘਟਨਾ ਬਾਰੇ ਵਿਸ਼ਤਾਰ ਸਾਹਿਤ ਪੇਸ਼ ਕੀਤਾ ਗਿਆ ,ਦੱਸਿਆ ਗਿਆ ਕਿ ਸਾਨੂੰ ਇਤਿਹਾਸ ਤੋਂ ਸਿਖਿਆ ਲੈਂਦੇ ਹੋਏ ,ਮੋਹ -ਮਾਇਆ ਤੋਂ ਬਚਨਾ ਚਾਹੀਦਾ ਹੈ ਤੇ ਸ੍ਰੀ ਰਾਮ ਜੀ ਦੇ ਜੀਵਨ ਤੋਂ ਸਿਖਿਆ ਲੈ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ। ਜਤਿੰਦਰ ਕਾਲੜਾ, ਪ੍ਰਧਾਨ ,ਪੁਰਸ਼ਾਰਥੀ ਸ੍ਰੀ ਰਾਮ-ਲੀਲ੍ਹਾ ਪ੍ਰਬੰਧਕ ਕਮੇਟੀ ਨੇ ਸ੍ਰੀ ਰਾਮ-ਲੀਲ੍ਹਾ ਬਾਰੇ ਦੱਸਦਿਆਂ ਕਿਹਾ ਕਿ ਕਮੇਟੀ ਵਲੋਂ 1952 ਤੋਂ ਲੈ ਕੇ ਅੱਜ ਤੱਕ ਸ੍ਰੀ ਰਾਮ-ਲੀਲ੍ਹਾ ਦਾ ਮੰਚਨ ਸ਼ਰਧਾ ਤੇ ਉਤਸ਼ਾਹ ਨਾਲ ਕੀਤਾ ਜਾਂਦਾ ਹੈ। ਇਸ ਮੰਚ ਦੀ ਪਵਿੱਤਰਤਾ ਤੇ ਸ਼ਰਧਾ ਕਾਰਨ ਹੀ ਦੂਰ ਦੂਰ ਤੋਂ ਲੋਕ ਇਥੇ ਸ੍ਰੀ ਰਾਮ-ਲੀਲ੍ਹਾ ਦਾ ਮੰਚਨ ਦੇਖਣ ਲਈ ਆਉਂਦੇ ਹਨ। ਸ੍ਰੀ ਰਾਮ-ਲੀਲ੍ਹਾ ਦੇ ਪਹਿਲੇ ਦਿਨ ਸ੍ਰੀ ਗਣੇਸ਼ ਪੂਜਣ ,ਨਾਰਦ ਮੋਹ ,ਨੱਟ-ਨਟੀ ਸੰਵਾਦ ਦੇ ਦ੍ਰਿਸ਼ ਪੇਸ਼ ਕੀਤੇ ਗਏ। ਪੁਰਸ਼ਾਰਥੀ ਸ੍ਰੀ ਰਾਮ-ਲੀਲ੍ਹਾ ਕਮੇਟੀ ਵਲੋਂ ਸ਼੍ਰੀਮਤੀ ਸਲੋਚਨਾ ਦੇਵੀ, ਤੇ ਸ਼ਾਮ ਜਿੰਦਲ ਦਾ ਸਨਮਾਨ ਕੀਤਾ ਗਿਆ।
ਪਿਛਲੀ ਖ਼ਬਰ ਧਰਨੇ ਦੇ 20ਵੇਂ ਦਿਨ ਫਰੀਦਕੋਟ ਦੇ ਕੰਪਿਊਟਰ ਅਧਿਆਪਕਾਂ ਨੇ ਸਰਕਾਰ ਦੀ ਅਰਥੀ ਫੂਕਦਿਆਂ ਕੀਤਾ ਰੋਸ ਮੁਜ਼ਹਾਰਾ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਡੀ. ਸੀ. ਮਾਲੇਰਕੋਟਲਾ ਨੂੰ ਰਜਿਸਟ੍ਰੇਸ਼ਨ ਸਬੰਧੀ ਸੌਂਪਿਆ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।