13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਕੱਲ੍ਹ ਦੀ ਅਨੰਦਪੁਰ ਸਾਹਿਬ ਰੈਲੀ ਵਿਚ ਅਧਿਆਪਕ ਦਲ ਕਰੇਗਾ ਸ਼ਮੂਲੀਅਤ - ਵਾਲੀਆ, ਬਜਾਜ

ਅਜੀਤ ਡੈਸਕ 21-02-2026
ਸੰਗਰੂਰ, 20 ਫਰਵਰੀ (ਚੌਧਰੀ ਨੰਦ ਲਾਲ) - ਅਧਿਆਪਕ ਦਲ ਪੰਜਾਬ ਦੇ ਸੂਬਾ ਪ੍ਰਧਾਨ ਸੁ. ਗੁਰਜੰਟ ਸਿੰਘ ਵਾਲੀਆ, ਸਕੱਤਰ ਜਰਨਲ ਸ. ਹਰਜੰਟ ਸਿੰਘ ਬੋਡੇ ਅਤੇ ਸੂਬਾ ਜਰਨਲ ਸਕੱਤਰ ਸ. ਵਰਿੰਦਰਜੀਤ ਸਿੰਘ ਬਜਾਜ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਆਧਾਰ ਬਣਾ ਕੇ ਸਿੱਖਿਆ ਵਿਭਾਗ ਵਲੋਂ ਸਾਰੇ ਅਧਿਆਪਕਾਂ ਉੱਤੇ ਅਧਿਆਪਕ ਯੋਗਤਾ ਟੈੱਸਟ (ਟੈਂਟ) ਥੋਪ ਕੇ ਉਨ੍ਹਾਂ ਦੀ ਸੇਵਾ ਖ਼ਤਮ ਕਰਨ ਦੀਆਂ ਹਦਾਇਤਾਂ ਜਾਰੀ ਕਰਨ, ਤਰੱਕੀਆਂ ਰੋਕਣ ਆਦਿ ਵਿਰੁੱਧ ਪੰਜਾਬ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਵਲੋਂ 22 ਫਰਵਰੀ ਨੂੰ ਰੋਸ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿਚ ਅਧਿਆਪਕ ਦਲ ਵਲੋਂ ਅਧਿਆਪਕਾਂ ਨੂੰ ਵੱਡੇ ਪੱਧਰ 'ਤੇ ਸ਼ਮੂਲੀਅਤ ਕਰਨ ਲਈ ਸਮੂਹ ਸਟੇਟ ਅਹੁਦੇਦਾਰਾਂ ਅਤੇ ਜ਼ਿਲ੍ਹਾ ਪ੍ਰਧਾਨਾ ਦੀ ਡਿਊਟੀ ਲਗਾ ਦਿੱਤੀ ਹੈ | ਵੱਖ-ਵੱਖ ਜ਼ਿਲਿ੍ਹਆਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਅਧਿਆਪਕਾਂ ਵਿਚ ਇਸ ਰੋਲ ਰੈਲੀ ਵਿਚ ਪਹੁੰਚਣ ਲਈ ਬਹੁਤ ਉਤਸ਼ਾਹ ਹੈ |

ਪਿਛਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਧੂਰੀ ਵਿਖੇ ਮੁਫ਼ਤ ਸਿਲਾਈ ਕਢਾਈ, ਕੰਪਿਊਟਰ ਕੋਰਸ ਅਤੇ ਲੈਬਾਰਟਰੀ ਖੋਲ੍ਹਣ ਦੀ ਪ੍... ਅਗਲੀ ਖ਼ਬਰ ਗਗਨਦੀਪ ਸਿੰਘ ਹੋਣਗੇ ਐਸ.ਡੀ.ਐਮ. ਸੁਨਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।