14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਤਰਕ ਵਿਤਰਕ, ਲੇਖ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ <br/>

ਅਜੀਤ ਡੈਸਕ 25-01-2026
ਸੁਨਾਮ ਊਧਮ ਸਿੰਘ ਵਾਲਾ, 24 ਜਨਵਰੀ (ਭੁੱਲਰ, ਧਾਲੀਵਾਲ) - ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿਖੇ ਪਿ੍ੰਸੀਪਲ ਡੀ.ਡੀ.ਓ. ਰੋਮੀ ਗਰਗ ਦੀ ਅਗਵਾਈ ਵਿਚ ਐਨ.ਐਸ.ਐਸ. ਵਿਭਾਗ ਅਤੇ ਈ.ਐਲ.ਸੀ. ਸੈਲ ਵਲੋਂ ਮਿਲ ਕੇ ਕੌਮੀ ਵੋਟਰ ਦਿਵਸ ਮਨਾਇਆ ਗਿਆ | ਇਸ ਸਮੇਂ ਤਰਕ ਵਿਤਰਕ, ਲੇਖ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਵਾਇਸ ਪਿ੍ੰਸੀਪਲ ਡਾਕਟਰ ਅਚਲਾ ਵਲੋਂ ਵਲੰਟੀਅਰਾਂ ਨੂੰ ਆਪਣੀ ਵੋਟ ਦੇ ਅਧਿਕਾਰ ਬਾਰੇ ਜਾਣੂ ਕਰਵਾਇਆ ਗਿਆ | ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾਕਟਰ ਮਨੀਤਾ ਜੋਸ਼ੀ ਅਤੇ ਈ.ਐਲ.ਸੀ. ਸੈੱਲ ਇੰਚਾਰਜ ਡਾਕਟਰ ਧਰਮਿੰਦਰ ਸਿੰਘ ਵਲੋਂ ਵੀ ਮੇਰੀ ਵੋਟ ਮੇਰਾ ਅਧਿਕਾਰ ਵਿਸ਼ੇ ਤੇ ਵਲੰਟੀਅਰ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ | ਪੋਸਟਰ ਮੇਕਿੰਗ ਮੁਕਾਬਲੇ ਵਿਚ ਰਮਨਦੀਪ ਕੌਰ ਨੇ ਪਹਿਲਾ, ਸੁਨੈਨਾ ਦੂਜਾ, ਪੂਨਮ ਰਾਣੀ ਤੀਜਾ ਅਤੇ ਲਵਪ੍ਰੀਤ ਕੌਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਲੇਖ ਮੁਕਾਬਲੇ 'ਚ ਮੁਸਕਾਨ ਅਤੇ ਪੰਥਪ੍ਰੀਤ ਸਿੰਘ ਵਲੋਂ ਪਹਿਲਾ,ਲਵਪ੍ਰੀਤ ਕੌਰ ਦੂਜਾ ਅਤੇ ਰਮਨਦੀਪ ਕੌਰ ਤੀਜਾ ਸਥਾਨ ਲਿਆ | ਇਸੇ ਤਰ੍ਹਾਂ ਤਰਕ ਵਿਤਰਕ ਮੁਕਾਬਲੇ ਵਿਚ ਰਮਨਪ੍ਰੀਤ ਕੌਰ ਪਹਿਲੇ, ਰਾਧਿਕਾ ਦੂਜੇ, ਖੁਸ਼ਪ੍ਰੀਤ ਕੌਰ ਤੀਜੇ ਅਤੇ ਜਸਪ੍ਰੀਤ ਕੌਰ ਚੌਥੇ ਸਥਾਨ 'ਤੇ ਰਹੀ | ਅਖੀਰ ਵਿਚ ਕਾਲਜ ਅਮਲੇ ਅਤੇ ਵਲੰਟੀਅਰਾਂ ਵਲੋਂ ਵੋਟ ਨੂੰ ਲੈ ਕੇ ਸਹੁੰ ਚੁੱਕੀ ਗਈ | ਇਸ ਮੌਕੇ ਜੱਜਾਂ ਦੀ ਭੂਮਿਕਾ ਡਾਕਟਰ ਪਰਮਿੰਦਰ ਕੌਰ, ਡਾਕਟਰ ਕੁਲਦੀਪ ਸਿੰਘ ਬਾਹੀਆ ਅਤੇ ਡਾਕਟਰ ਮੀਨਾਕਸ਼ੀ ਪੁਰੀ ਵਲੋਂ ਨਿਭਾਈ ਗਈ |

ਪਿਛਲੀ ਖ਼ਬਰ ਪੰਜਾਬ ਦੇ ਸਾਰੇ ਨਾਗਰਿਕਾਂ ਨੂੰ ਮਿਲੇਗੀ 10 ਲੱਖ ਰੁਪਏ ਸਿਹਤ ਬੀਮੇ ਦੀ ਸਹੂਲਤ - ਚੇਅਰਮੈਨ ਦਲਵੀਰ ਸਿੰਘ ਢਿੱਲੋਂ <br/>... ਅਗਲੀ ਖ਼ਬਰ ਦੋ ਰੋਜ਼ਾ ਗੁਰਮਤਿ ਸਮਾਗਮ ਸੰਪੰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।