14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਦੋ ਰੋਜ਼ਾ ਗੁਰਮਤਿ ਸਮਾਗਮ ਸੰਪੰਨ <br/>

ਅਜੀਤ ਡੈਸਕ 25-01-2026
ਸ਼ੇਰਪੁਰ, 24 ਜਨਵਰੀ (ਦਰਸ਼ਨ ਸਿੰਘ ਖੇੜੀ) - ਗੁਰਦੁਆਰਾ ਸਾਹਿਬ ਨਰੈਣਸਰ ਸੇਖਾ ਝਲੂਰ ਵਿਖੇ ਦੋ ਰੋਜ਼ਾ ਸੰਤ ਸਮਾਗਮ ਬਹੁਤ ਹੀ ਸ਼ਰਧਾ, ਭਾਵਨਾ ਅਤੇ ਉਤਸ਼ਾਹ ਨਾਲ ਸੰਤ ਬਾਬਾ ਭਰਪੂਰ ਸਿੰਘ ਸੇਖਾ ਝਲੂਰ ਦੀ ਦੇਖ ਰੇਖ ਹੇਠ ਕਰਵਾਇਆ ਗਿਆ | ਇਹ ਸਮਾਗਮ ਸੰਤ ਬਾਬਾ ਨਰੈਣ ਸਿੰਘ ਮੋਨੀ ਤਪਾ ਦਰਾਜ ਵਾਲਿਆਂ ਦੀ ਬਰਸੀ ਸਬੰਧੀ ਕਰਵਾਇਆ ਜਾਂਦਾ ਹੈ | ਇਸ ਮੌਕੇ ਭਾਈ ਦਰਸ਼ਨ ਸਿੰਘ ਪ੍ਰਚਾਰਕ, ਸੰਤ ਜਗਤਾਰ ਸਿੰਘ ਜੰਗੀਆਣਾ, ਭਾਈ ਸੁਖਮਿੰਦਰ ਸਿੰਘ ਧਾਲੀਵਾਲ, ਬੀਬਾ ਰਾਜ ਕੌਰ ਬੇਨੜਾ, ਸੰਤ ਗੁਰਜੰਟ ਸਿੰਘ ਤਪੇ ਵਾਲੇ, ਸੰਤ ਨਰਿੰਦਰ ਸਿੰਘ ਸ਼ੇਰਵਾਨੀ ਕੋਟ, ਸੰਤ ਬਲਜੀਤ ਸਿੰਘ ਫੱਕਰ, ਸੰਤ ਜੀਵਨ ਸਿੰਘ ਬਗੀਚੀ ਵਾਲੇ, ਸੰਤ ਸ਼ਰਨਜੀਤ ਸਿੰਘ ਹਰੀਗੜ੍ਹ ਵਾਲੇ, ਸੰਤ ਗੁਰਮੀਤ ਸਿੰਘ ਕੱਟੂ ਵਾਲੇ, ਸੰਤ ਸੁਖਵਿੰਦਰ ਸਿੰਘ ਬਰਨਾਲਾ, ਸੰਤ ਸ਼ੇਰ ਸਿੰਘ ਭੈਣੀ ਬੜਿੰਗਾਂ, ਬਾਬਾ ਹਰਵਿੰਦਰ ਸਿੰਘ ਰੌਲੀ ਵਾਲੇ, ਬਾਬਾ ਮਨਪ੍ਰੀਤ ਸਿੰਘ ਅਲੀਪੁਰ ਵਾਲੇ, ਸੰਤ ਭਰਪੂਰ ਸਿੰਘ ਸੇਖਾ ਝਲੂਰ ਅਤੇ ਸੰਤ ਬਾਬਾ ਰਣਜੀਤ ਸਿੰਘ ਮੁਹਾਲੀ ਵਾਲਿਆਂ ਨੇ ਬਾਣੀ ਅਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਸਮਾਗਮ ਦੇ ਅਖੀਰ ਵਿਚ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਆਏ ਹੋਏ ਮਹਾਂਪੁਰਸ਼ਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ | ਜਥੇਦਾਰ ਮੱਖਣ ਸਿੰਘ ਨੇ ਸਟੇਜ ਦਾ ਸੰਚਾਲਨ ਬਾਖ਼ੂਬੀ ਨਿਭਾਇਆ |

ਪਿਛਲੀ ਖ਼ਬਰ ਤਰਕ ਵਿਤਰਕ, ਲੇਖ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ 21 ਲੜਕੀਆਂ ਦੇ ਵਿਆਹ 1 ਮਾਰਚ ਨੂੰ ਕੀਤੇ ਜਾਣਗੇ - ਪ੍ਰੀਤ ਢੀਂਡਸਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।