03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਚਾਈਨਾ ਡੋਰ ਨਾਲ ਨੌਜਵਾਨ ਗੰਭੀਰ ਜ਼ਖ਼ਮੀ <br/>

ਅਜੀਤ ਡੈਸਕ 24-01-2026
ਸੁਨਾਮ ਊਧਮ ਸਿੰਘ ਵਾਲਾ, 23 ਜਨਵਰੀ (ਧਾਲੀਵਾਲ, ਭੁੱਲਰ) - ਅੱਜ ਦੁਪਹਿਰ ਸਮੇਂ ਸੁਨਾਮ ਦੇ ਫਲਾਈ ਓਵਰ 'ਤੇ ਇੱਕ ਮੋਟਰ-ਸਾਈਕਲ ਸਵਾਰ ਨੌਜਵਾਨ ਦੇ ਚਾਈਨਾ ਡੋਰ ਨਾਲ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ | ਸਥਾਨਕ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਮੁਹੱਲਾ ਤਰਖਾਣਾ ਵਾਲਾ ਸੁਨਾਮ ਦੇ ਨੌਜਵਾਨ ਗਗਨਦੀਪ ਸਿੰਘ ਦੇ ਪਿਤਾ ਰਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਗਗਨਦੀਪ ਸਿੰਘ ਪਾਵਰਕਾਮ ਦਫ਼ਤਰ ਵਿਖੇ ਬਿਜਲੀ ਖ਼ਰਾਬ ਹੋਣ ਦੀ ਸ਼ਿਕਾਇਤ ਲਿਖਾ ਕੇ ਆਪਣੇ ਘਰ ਪਰਤ ਰਿਹਾ ਸੀ | ਜਿਵੇਂ ਹੀ ਗਗਨਦੀਪ ਮੋਟਰ-ਸਾਈਕਲ 'ਤੇ ਫਲਾਈ ਓਵਰ ਤੇ ਪਹੁੰਚਿਆ ਤਾਂ ਪਤੰਗਬਾਜ਼ੀ ਦੌਰਾਨ ਅਚਾਨਕ ਚਾਈਨਾ ਡੋਰ ਉਸ ਦੇ ਗਲ ਵਿਚ ਪੈ ਗਈ | ਜਿਸ ਕਾਰਨ ਜਿੱਥੇ ਉਸ ਦੀ ਗਰਦਨ 'ਤੇ ਜ਼ਖਮ ਹੋ ਗਿਆ ਉੱਥੇ ਹੀ ਉਸ ਦੇ ਹੱਥ ਦੀ ਇੱਕ ਉਂਗਲ ਵੀ ਕੱਟੀ ਗਈ | ਜਿਸ ਨੂੰ ਕੁਝ ਰਾਹਗੀਰਾਂ ਵਲੋਂ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ | ਜਿੱਥੇ ਹੁਣ ਗਗਨਦੀਪ ਸਿੰਘ ਦਾ ਇਲਾਜ ਚੱਲ ਰਿਹਾ ਹੈ |

ਪਿਛਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹਲਕਾ ਸੁਨਾਮ 'ਚ ਮੁੱਖ ਮੰਤਰੀ ਸਿਹਤ ਯੋਜਨਾ ਦੀ ਰਜਿਸਟਰੇਸ਼ਨ ਦੀ ਸ਼ੁਰੂਆਤ ਕਰਵਾਈ <br/>... ਅਗਲੀ ਖ਼ਬਰ ਸਰਦ ਰੁੱਤ ਦੇ ਪਹਿਲੇ ਮੀਂਹ ਨੇ 'ਸਮੁੱਚੀ ਕਾਇਨਾਤ' ਨੂੰ 'ਚਾੜਿ੍ਹਆ ਹੁਸਨ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।