ਪਿੰਡ ਜੋਧਪੁਰ ਦੇ ਗੁਰਦੁਆਰਾ ਹਿੰਮਤ ਸਿੰਘ ਵਿਖੇ ਪਰਿਕਰਮਾ ਦੇ ਵਰਾਂਡੇ ਦਾ ਲੈਂਟਰ ਪਾਇਆ
ਸ਼ਹਿਣਾ, 31 ਅਕਤੂਬਰ (ਸੁਰੇਸ਼ ਗੋਗੀ)-ਪਿੰਡ ਜੋਧਪੁਰ ਦੇ ਗੁਰਦੁਆਰਾ ਬਾਬਾ ਹਿੰਮਤ ਸਿੰਘ ਵਿਖੇ ਚੱਲ ਰਹੀ ਕਾਰ ਸੇਵਾ ਦੌਰਾਨ ਪ੍ਰਬੰਧਕੀ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਰਿਕਰਮਾ ਦੇ ਵਰਾਂਡੇ ਦਾ ਲੈਂਟਰ ਪਾਇਆ। ਪ੍ਰਬੰਧਕੀ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ 3500 ਸਕੇਅਰ ਫੁੱਟ ਵਰਾਂਡੇ ਨੂੰ ਮੁਕੰਮਲ ਕਰਨ ’ ਤੇ 22 ਲੱਖ ਤੋਂ ਵੱਧ ਖ਼ਰਚ ਹੋਵੇਗਾ, ਜੋ ਦਾਨੀ ਸੱਜਣਾਂ ਵਲੋਂ ਦਿੱਤਾ ਜਾ ਰਿਹਾ ਹੈ।
ਅਜੀਤ ਡੈਸਕ
01-11-2026