17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਆਪਣੀ ਹੋਣੀ ਉੱਤੇ ਝੂਰ ਰਿਹੈ ਸੰਗਰੂਰ ਲਾਗੇ ਬਣਿਆ ਪੀ.ਜੀ.ਆਈ. ਕੇਂਦਰ

ਅਜੀਤ ਡੈਸਕ 22-01-2026
ਸੰਗਰੂਰ, 21 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਮਾਲਵਾ ਖੇਤਰ ਖਾਸ ਕਰ ਕੇ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਜ਼ਿਲਿ੍ਹਆਂ ਦੇ ਲੋਕਾਂ ਲਈ ਵਰਦਾਨ ਬਣਿਆ ਪੀ.ਜੀ.ਆਈ. ਕੇਂਦਰ ਘਾਬਦਾਂ ਇਨ੍ਹਾਂ ਦਿਨਾਂ ਵਿਚ ਆਪਣੀ ਤੰਦਰੁਸਤੀ ਲਈ ਦੁਆਵਾਂ ਕਰ ਰਿਹਾ ਹੈ | ਸ਼ਹਿਰ ਦੇ ਸਮਾਜ ਸੇਵਕਾਂ ਏ.ਪੀ. ਸਿੰਘ ਬਾਬਾ, ਰਾਜ ਕੁਮਾਰ ਅਰੋੜਾ ਜ਼ਿਲ੍ਹਾ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ ਸੰਗਰੂਰ, ਜਗਨ ਨਾਥ ਗੋਇਲ ਪ੍ਰਧਾਨ ਲਾਇਨਜ਼ ਕਲੱਬ ਗਰੇਟਰ ਸੰਗਰੂਰ ਅਤੇ ਬਲਵੰਤ ਸਿੰਘ ਜੋਗਾ ਚੇਅਰਮੈਨ ਸਾਹਿਤ ਸਦਨ ਸੰਗਰੂਰ ਨੇ ਦੱਸਿਆ ਕਿ ਸੰਗਰੂਰ ਤੋਂ ਤਕਰੀਬਨ 10 ਕਿੱਲੋਮੀਟਰ ਦੀ ਦੂਰੀ ਉੱਤੇ ਪਟਿਆਲਾ ਰੋਡ ਸਥਿਤ ਇਸ ਹਸਪਤਾਲ ਦੀ ਸਥਾਪਨਾ ਨਾਲ ਇਲਾਕੇ ਦੇ ਲੋਕਾਂ ਨੰੂ ਰਾਹਤ ਮਿਲੀ ਸੀ ਕਿ ਉਨ੍ਹਾਂ ਨੰੂ ਗੰਭੀਰ ਬੀਮਾਰੀਆਂ ਲਈ ਪੀ.ਜੀ.ਆਈ. ਚੰਡੀਗੜ੍ਹ ਨਹੀਂ ਜਾਣਾ ਪਵੇਗਾ | ਕੁਝ ਵਰ੍ਹੇ ਪਹਿਲਾਂ ਇੱਥੇ ਓ.ਪੀ.ਡੀ. ਸ਼ੁਰੂ ਕੀਤੀ ਗਈ ਜਿਸ ਦੇ ਤਹਿਤ ਮਰੀਜ਼ ਨੰੂ ਦਾਖ਼ਲ ਕਰਨ ਦੀ ਥਾਂ ਦਵਾਈ ਦੀ ਪਰਚੀ ਲਿਖ ਕੇ ਦੇ ਦਿੱਤੀ ਜਾਂਦੀ ਸੀ | ਪਿਛਲੇ ਸਾਲ ਇਸ ਵਿਸ਼ਾਲ ਇਮਾਰਤ ਵਾਲੇ ਹਸਪਤਾਲ ਵਿਚ ਇੰਨਡੋਰ ਸਿਸਟਮ ਸ਼ੁਰੂ ਹੋ ਗਿਆ ਜਿਸ ਦੇ ਤਹਿਤ ਆਮ ਸਰਜਰੀ, ਜਨੇਪਾ ਅਤੇ ਹੱਡੀਆਂ ਜੋੜਾਂ ਦੇ ਆਪਰੇਸ਼ਨ ਹੋਣ ਲੱਗ ਪਏ | ਇੰਨਡੋਰ ਸਿਸਟਮ ਅਧੀਨ ਦਾਖ਼ਲ ਹੋਣ ਵਾਲੇ ਮਰੀਜ਼ਾਂ ਲਈ ਤਿੰਨ ਵਧੀਆਂ ਵਾਰਡ ਤਿਆਰ ਕੀਤੇ ਗਏ ਜਿਨ੍ਹਾਂ ਵਿਚੋਂ ਕੇਵਲ ਇੱਕ ਦੀ ਵਰਤੋਂ ਹੋ ਰਹੀ ਹੈ | ਇਸ ਵਾਰਡ ਵਿਚ ਹਰ ਤਰ੍ਹਾਂ ਦੇ ਦਾਖ਼ਲ ਮਰੀਜ਼ ਰੱਖੇ ਜਾਂਦੇ ਹਨ | ਮਰੀਜ਼ਾਂ ਦੀ ਗਿਣਤੀ ਏਨੀ ਘੱਟ ਹੈ ਕਿ ਦੋ ਵਾਰਡ ਕੰਮ ਹੀ ਨਹੀਂ ਆ ਰਹੇ | ਐਮਰਜੈਂਸੀ ਵਿਭਾਗ ਹੁਣ ਤੱਕ ਸ਼ੁਰੂ ਨਹੀਂ ਹੋ ਸਕਿਆ ਕਿਉਂਕਿ ਸਟਾਫ਼ ਦੀ ਬੇਹੱਦ ਘਾਟ ਹੈ | ਕੁਝ ਸਮਾਂ ਪਹਿਲਾ ਇੱਥੇ ਦੋ ਦਰਜਨ ਦੇ ਕਰੀਬ ਡਾਕਟਰ ਸਨ ਅਤੇ ਹੁਣ ਇਹ ਗਿਣਤੀ ਘਟ ਕੇ ਇੱਕ ਦਰਜਨ ਦੇ ਕਰੀਬ ਰਹਿ ਗਈ ਹੈ | ਕਿਸੇ ਸਮੇਂ ਇੱਥੇ ਹਰ ਰੋਜ਼ ਇੱਕ ਹਜ਼ਾਰ ਦੇ ਕਰੀਬ ਮਰੀਜ਼ ਪਹੁੰਚ ਕੇ ਫ਼ਾਇਦਾ ਲੈਂਦਾ ਸੀ ਅਤੇ ਹੁਣ ਇਹ ਗਿਣਤੀ ਢਾਈ ਤਿੰਨ ਸੌ ਤੱਕ ਰਹਿ ਗਈ ਹੈ | ਐਮਰਜੈਂਸੀ ਲਈ ਹੋਰ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ਼ ਦੀ ਲੋੜ ਸੁਭਾਵਿਕ ਹੈ ਜੋ ਪੂਰੀ ਨਹੀਂ ਹੋ ਰਹੀ | ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੰੂ ਆਸ ਬੱਝੀ ਸੀ ਕਿ ਇੱਥੇ ਦਿਲ, ਗੁਰਦਿਆਂ, ਕੈਂਸਰ ਅਤੇ ਹੋਰ ਗੰਭੀਰ ਬੀਮਾਰੀਆਂ ਦੇ ਇਲਾਜ ਵੀ ਹੋ ਸਕਣਗੇ ਪਰ ਸਾਧਾਰਨ ਰੋਗਾਂ ਦੇ ਇਲਾਜ ਲਈ ਵੀ ਇਸ ਸੰਸਥਾਨ ਪਾਸ ਨਾ ਪੂਰੇ ਸਾਧਨ ਹਨ ਅਤੇ ਨਾ ਸਟਾਫ਼ | ਨਤੀਜੇ ਵਜੋਂ ਇਹ ਸੰਸਥਾਨ ਆਪਣੀ ਕਿਸਮਤ ਉੱਤੇ ਝੂਰ ਰਿਹਾ ਹੈ | ਇਸ ਸੰਬੰਧੀ ਜਦ ਇਸ ਸੰਸਥਾਨ ਦੇ ਇੰਚਾਰਜ਼ ਡਾ: ਸ਼ਾਰੂਤੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਹ ਕਹਿ ਕੇ ਹੋਰ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਉੱਚ ਅਧਿਕਾਰੀਆਂ ਵਲੋਂ ਹੋਰ ਸਟਾਫ਼ ਜਲਦੀ ਭਰਤੀ ਕੀਤਾ ਜਾਵੇਗਾ | ਇਸ ਸੰਬੰਧੀ ਭਾਜਪਾ ਦੇ ਸੀਨੀਅਰ ਆਗੂ ਜਤਿੰਦਰ ਕਾਲੜਾ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਸਲੇ ਨੰੂ ਕੇਂਦਰ ਸਰਕਾਰ ਤੱਕ ਉਠਾਉਣਗੇ |

ਪਿਛਲੀ ਖ਼ਬਰ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ-ਫੀਮੇਲ ਯੂਨੀਅਨ ਵਲੋਂ ਸਰਕਾਰ 'ਤੇ ਮੰਗਾਂ ਨਾ ਮੰਨਣ ਦਾ ਦੋਸ਼ ਅਗਲੀ ਖ਼ਬਰ ਟਰੈਫ਼ਿਕ ਸਮੱਸਿਆ ਸੰਬੰਧੀ ਅਹਿਮਦਗੜ੍ਹ ਨਗਰ ਕੌਂਸਲ ਅਧਿਕਾਰੀ ਤੇ ਟਰੈਫ਼ਿਕ ਪੁਲਿਸ ਸੁੱਤੀਕੁੰਭ ਕਰਨੀ ਨੀਂਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।