ਸੁਨਾਮ ਊਧਮ ਸਿੰਘ ਵਾਲਾ, 20 ਜਨਵਰੀ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਰੋਟਰੀ ਕਲੱਬ ਸੁਨਾਮ ਵਲੋਂ ਕਲੱਬ ਦੇ ਵਿਛੜ ਗਏ ਰੋਟਰੀ ਪਰਿਵਾਰ ਦੇ 22 ਮੈਂਬਰਾਂ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ ਇੱਕ ਵਿਸ਼ਾਲ ਮਨੁੱਖਤਾ ਭਰਿਆ ਸੇਵਾ ਅਭਿਆਨ ਚਲਾਇਆ ਗਿਆ | ਜਿਸ ਤਹਿਤ ਸੁਨਾਮ ਅਤੇ ਨੇੜਲੇ 22 ਪਿੰਡਾਂ ਦੇ ਸਕੂਲਾਂ ਵਿਚ ਪੜ੍ਹਦੇ ਲੋੜਵੰਦ ਬੱਚਿਆਂ ਨੂੰ ਸਰਦੀਆਂ ਤੋਂ ਬਚਾਅ ਲਈ ਕੋਟੀਆਂ ਵੰਡੀਆਂ ਗਈਆਂ | ਇਸ ਪ੍ਰੋਜੈਕਟ ਦੌਰਾਨ ਵਿਸ਼ੇਸ਼ ਗੱਲ ਇਹ ਰਹੀ ਕਿ ਰੋਟਰੀ ਕਲੱਬ ਸੁਨਾਮ ਦੇ ਲਗਭਗ ਸਾਰੇ ਮੈਂਬਰ ਵੱਖ-ਵੱਖ ਟੀਮਾਂ ਦੇ ਰੂਪ ਵਿਚ ਖ਼ੁਦ ਸਕੂਲਾਂ ਵਿਚ ਪਹੁੰਚੇ ਅਤੇ ਬੱਚਿਆਂ ਨੂੰ ਆਪਣੇ ਹੱਥੀਂ ਕੋਟੀਆਂ ਭੇਟ ਕੀਤੀਆਂ | ਇਸੇ ਲੜੀ ਤਹਿਤ ਅੱਜ ਦਾ ਵਿਸ਼ੇਸ਼ ਪ੍ਰੋਜੈਕਟ ਪ੍ਰਸਿੱਧ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਜਨ ਸਿੰਗਲਾ ਦੇ ਸਤਿਕਾਰਯੋਗ ਪਿਤਾ ਸ਼੍ਰੀ ਸੁਰੇਸ਼ ਕੁਮਾਰ ਸਿੰਗਲਾ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਅਤੇ ਲੋੜਵੰਦ ਬੱਚਿਆਂ ਨੂੰ ਕੋਟੀਆਂ ਵੰਡ ਕੇ ਉਨ੍ਹਾਂ ਦੀ ਯਾਦ ਨੂੰ ਸੱਚੀ ਸ਼ਰਧਾਂਜਲੀ ਅਰਪਿਤ ਕੀਤੀ ਗਈ | ਸਕੂਲ ਪ੍ਰਸ਼ਾਸਨ ਵਲੋਂ ਰੋਟਰੀ ਕਲੱਬ ਸੁਨਾਮ ਦੇ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਸਾਬਕਾ ਪ੍ਰਧਾਨ ਦਵਿੰਦਰ ਪਾਲ ਸਿੰਘ ਰਿੰਪੀ, ਨਵੀਨ ਗਰਗ, ਨਿਤਿਨ ਜਿੰਦਲ, ਕਵਿਸ਼ ਸਿੰਗਲਾ, ਹਰੀਸ਼ ਗੱਖੜ ਅਤੇ ਲਾਡੀ ਚੰਦ ਗਰਗ ਆਦਿ ਮੌਜੂਦ ਸਨ |