ਅਹਿਮਦਗੜ੍ਹ, 20 ਜਨਵਰੀ (ਸੁਖਜੀਤ ਸਿੰਘ ਖੇੜਾ) - ਪੰਜਾਬ ਦੇ ਬਹੁਤ ਸਾਰੇ ਨੌਜਵਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੋਕ ਪੱਖੀ, ਗ਼ਰੀਬਾਂ ਦਾ ਮਸੀਹਾ ਤੇ ਨਿਸ਼ਕਾਮ ਸਿਆਸਤਦਾਨ ਮੰਨਦੇ ਹਨ | ਇਸੇ ਤਰ੍ਹਾਂ ਹੀ ਪੰਜਾਬ ਦੇ ਕੁਝ ਯੂਥ ਆਗੂ ਵੀ ਇਨ੍ਹਾਂ ਨੂੰ ਆਪਣਾ ਗੁਰੂ ਮੰਨਦੇ ਹਨ, ਜਿਨ੍ਹਾਂ ਨੇ ਮਹਿਲਾ ਕਾਂਗਰਸ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਕਿਰਨਦੀਪ ਕੌਰ ਗਰੇਵਾਲ ਦੀ ਅਗਵਾਈ ਹੇਠ ਉਨ੍ਹਾਂ ਨਾਲ ਮੁਲਾਕਾਤ ਕੀਤੀ | ਸ੍ਰੀ ਚੰਨੀ ਨੇ ਨੌਜਵਾਨਾਂ ਵਿਚ ਦੇਸ਼ ਭਾਵਨਾ ਦੇ ਉਤਸ਼ਾਹ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਨਿਸ਼ਕਾਮ ਰੂਪ ਵਿਚ ਲੋਕ-ਪੱਖੀ ਕਾਰਜ ਕਰਨ ਅਤੇ ਸਮਾਜ-ਸੇਵੀ ਕੰਮਾਂ-ਕਾਰਾਂ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਇਹ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਬਹੁਤ ਜਲਦੀ ਕਾਂਗਰਸ ਪਾਰਟੀ ਵਲੋਂ ਯੋਗ ਅਹੁਦੇ ਦੇ ਕੇ ਨਿਵਾਜ਼ਿਆ ਜਾਵੇਗਾ | ਇਸ ਮੌਕੇ ਮਹਿਲਾ ਕਾਂਗਰਸ ਪੰਜਾਬ ਦੇ ਜਨਰਲ ਸੈਕਟਰੀ ਹਰਜੀਤ ਕੌਰ ਗਰਚਾ, ਪੰਜਾਬ ਕਾਂਗਰਸ ਕਿਸਾਨ ਸੈਲ ਦੇ ਸੈਕਟਰੀ ਵਰਜੋਤ ਗਰੇਵਾਲ, ਸਨੀ ਗਿੱਲ, ਜਸ਼ਨ ਗਰੇਵਾਲ, ਗਗਨ ਗਰੇਵਾਲ, ਸਿਮੂ, ਕੋਮਲ ਗਿੱਲ ਤੇ ਅਨਮੋਲ ਗਿੱਲ, ਪੰਨਾ ਆਦਿ ਹਾਜ਼ਰ ਸਨ |