ਸੰਗਰੂਰ, 20 ਜਨਵਰੀ (ਅਮਨਦੀਪ ਸਿੰਘ ਬਿੱਟਾ) - ਪੰਜਾਬ ਪਾਵਰ ਕਾਰਪੋਰੇਸ਼ਨ ਨਾਲ ਸੰਬੰਧਤ ਜਥੇਬੰਦੀ ਟੀ.ਐਸ.ਯੂ. ਦੇ ਬਣੇ ਨਵੇਂ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਢਿੱਲੋਂ ਦਾ ਅੱਜ ਟੀ.ਐਸ.ਯੂ. ਸੰਗਰੂਰ ਦੇ ਦਫ਼ਤਰ ਪੁੱਜਣ ਉੱਤੇ ਜਿੱਥੇ ਗਰਮਜੋਸ਼ੀ ਨਾਲ ਨਿੱਘਾ ਸਵਾਗਤ ਕੀਤਾ ਗਿਆ ਉੱਥੇ ਸਾਥੀਆਂ ਨੇ ਆਸ ਜਤਾਈ ਕਿ ਉਹ ਜਥੇਬੰਦੀ ਦੀ ਮਜ਼ਬੂਤੀ ਲਈ ਹਰ ਸੰਭਵ ਯਤਨ ਕਰਨਗੇ | ਡਵੀਜ਼ਨ ਸੰਗਰੂਰ ਦੀ ਜਨਰਲ ਮੀਟਿੰਗ ਦੌਰਾਨ ਬਿਜਲੀ ਸੋਧ ਬਿੱਲ 2025 ਅਤੇ ਹੋਰ ਭਖਵੇਂ ਮੁੱਦਿਆਂ ਬਾਰੇ ਕੁਲਵਿੰਦਰ ਸਿੰਘ ਢਿੱਲੋਂ ਨੇ ਚਰਚਾ ਕੀਤੀ | ਇਸ ਮੌਕੇ ਕਾਮਰੇਡ ਵਿਚ ਚਮਕੌਰ ਸਿੰਘ ਖੇੜੀ, ਡਵੀਜ਼ਨ ਪ੍ਰਧਾਨ ਧਰਮਪਾਲ ਸਿੰਘ ਪੰਮਾ, ਡਵੀਜ਼ਨ ਸੈਕਟਰੀ ਨਿਰਭੈ ਸਿੰਘ ਭੱਠਲ, ਪੁਸ਼ਪਿੰਦਰ ਸਿੰਘ ਸੈਣੀ ਗੰਗਾ ਸਿੰਘ ਵਾਲਾ, ਦਰਸ਼ਨ ਸਿੰਘ, ਭੋਲਾ ਸਿੰਘ ਗੱਗੜਪੁਰ, ਪਰਮਿੰਦਰ ਸਿੰਘ ਖੇੜੀ, ਕੁਲਵਿੰਦਰ ਸਿੰਘ ਬਡਰੁੱਖਾਂ, ਲਖਵੀਰ ਸਿੰਘ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਰਾਜਪਿੰਦਰ ਸਿੰਘ ਆਦਿ ਮੌਜੂਦ ਸਨ |